Sunday, March 15, 2026

ਵਾਰ ਮਿਊਜ਼ੀਅਮ ਦੀ ਪਹਿਲੀ ਵਰੇਗੰਢ ਮੌਕੇ ਸਮਾਗਮ

PPN2310201719ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸ਼ਹੀਦ ਫੌਜੀਆਂ ਵੱਲੋਂ ਕੀਤੀਆਂ ਗਈਆਂ ਲਾਸਾਨੀ ਕੁਰਬਾਨੀਆਂ ਨੂੰ ਸਾਂਭਣ ਅਤੇ ਇਨਾਂ ਦੀ ਕੁਰਬਾਨੀ ਦਾ ਜ਼ਜ਼ਬਾ ਦੇਸ਼ ਦੀ ਨੌਜਵਾਨ ਪੀੜੀ ਵਿਚ ਵਿਕਸਤ ਕਰਨ ਦੇ ਇਰਾਦੇ ਨਾਲ ਅੰਮਿ੍ਰਤਸਰ-ਅਟਾਰੀ ਰੋਡ ’ਤੇ ਬਣਾਏ ਗਏ ਵਾਰ ਮੈਮੋਰੀਅਲ ਦੀ ਪਲੇਠੀ ਵਰੇਗੰਢ ਮਨਾਈ ਗਈ।ਇਸ ਮੌਕੇ ਸੈਨਿਕ ਭਲਾਈ ਵਿਭਾਗ ਦੇ ਡਾਇਰੈਕਟਰ ਬ੍ਰਿਗੇਡੀਅਰ ਜੇ.ਐਸ ਅਰੋੜਾ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਡਿਪਟੀ ਡਾਇਰੈਕਟਰ ਕਰਨਲ ਅਮਰਪ੍ਰੀਤ ਸਿੰਘ ਚਾਹਲ, ਜਨਰਲ ਮੈਨੇਜਰ ਕਰਨਲ ਹਰਵਿੰਦਰਪਾਲ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਫੁੱਲ ਮਲਾਵਾਂ ਚੜਾ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਦੱਸਣਯੋਗ ਹੈ ਕਿ ਪਿਛਲੇ ਸਾਲ ਅੱਜ ਦੇ ਦਿਨ ਹੀ ਇਹ ਵਿਲੱਖਣ ਮਿਊਜ਼ੀਅਮ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਸੀ।ਇਸ ਮੌਕੇ ਸੰਬੋਧਨ ਕਰਦੇ ਬ੍ਰਿਗੇਡੀਅਰ ਜੇ.ਐਸ ਅਰੋੜਾ ਨੇ ਕਿਹਾ ਕਿ ਜਿਸ ਤਰਾਂ ਅਸੀਂ ਸ਼ਹੀਦ ਫੌਜੀਆਂ ਦੀਆਂ ਕੁਰਬਾਨੀਆਂ ਨੂੰ ਸਾਂਭਿਆ ਹੈ ਅਤੇ ਉਹ ਦੇਸ਼ ਵਿਚ ਇਕ ਅਦੁੱਤੀ ਮਿਸਾਲ ਹੈ।ਉਨਾਂ ਕਿਹਾ ਕਿ ਹਰ ਰੋਜ਼ ਹਜ਼ਾਰਾਂ ਸੈਲਾਨੀ ਇੱਥੇ ਆਉਂਦੇ ਹਨ ਅਤੇ ਦੇਸ਼ ਭਗਤੀ ਦਾ ਜ਼ਜਬਾ ਲੈ ਕੇ ਜਾਂਦੇ ਹਨ ਅਤੇ ਨੌਜਵਾਨ ਪੀੜੀ ਇਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਇਤਹਾਸ ਆਪਣੇ ਸੀਨੇ ਵਿਚ ਸਮੇਟ ਕੇ ਜਾਂਦੀ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸੰਘਾ ਨੇ ਕਿਹਾ ਕਿ ਇਸ ਯਾਦਗਾਰ ਦੇ ਬਣਨ ਨਾਲ ਅੰਮਿ੍ਰਤਸਰ ਦੀ ਸੈਰ-ਸਪਾਟਾ ਸਨਅੱਤ ਨੂੰ ਹੁਲਾਰਾ ਮਿਲਿਆ ਹੈ ਅਤੇ ਜਿਸ ਤਰਾਂ ਇਥੇ ਰੌਚਿਕ ਤੇ ਦਿਲਚਸਪ ਢੰਗ ਨਾਲ 2000 ਸਾਲ ਤੱਕ ਦੇ ਸ਼ਹੀਦਾਂ ਦਾ ਇਤਹਾਸ ਵਰਣਨ ਕੀਤਾ ਜਾਂਦਾ ਹੈ, ਉਹ ਨਵੀਂ ਪੀੜੀ ਤੱਕ ਇਤਹਾਸ ਵਰਣਨ ਦਾ ਵਧੀਆ ਢੰਗ ਹੈ। ਉਨਾਂ ਕਿਹਾ ਕਿ ਬਹੁਤ ਹੀ ਦਿਲਚਸਪ ਅਤੇ ਰੌਚਿਕ ਢੰਗ ਨਾਲ ਇਹ ਪੇਸ਼ਕਾਰੀ ਕੀਤੀ ਗਈ ਹੈ, ਜੋ ਕਿ ਹਰ ਸੁਣਨ ਵਾਲੇ ਨੂੰ ਪ੍ਰਭਾਵਿਤ ਕਰਦੀ ਹੈ।ਉਨਾਂ ਕਿਹਾ ਕਿ ਇਹ ਮਿਊਜ਼ੀਅਮ ਵਿਸ਼ਵ ਦੇ ਵੱਡੇ ਫੌਜੀ ਮਿਊਜ਼ੀਅਮਾਂ ਵਿਚ ਆਪਣਾ ਸਥਾਨ ਬਣਾ ਚੁੱਕਾ ਹੈ ਅਤੇ ਸਾਡੀ ਇਹ ਕੋਸ਼ਿਸ਼ ਹੈ ਕਿ ਅੰਮਿ੍ਰਤਸਰ ਆਉਣ ਵਾਲਾ ਹਰ ਸੈਲਾਨੀ ਇੱਥੇ ਆਵੇ ਅਤੇ ਇਕ ਚੰਗੀ ਜਾਣਕਾਰੀ ਦੇ ਨਾਲ-ਨਾਲ ਸੋਹਣਾ ਸੰਦੇਸ਼ ਵੀ ਲੈ ਕੇ ਜਾਵੇ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply