Monday, September 28, 2026

ਸਰਕਾਰੀ ਸਕੂਲ ਕਰਮਪੁਰਾ ਵਿਖੇ ਬਣਾਈ ਇਮਾਰਤ ਦੀ ਹੋਵੇਗੀ ਜਾਂਚ – ਔਜਲਾ

PPN2310201720ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਸਰਕਾਰੀ ਸਕੂਲ ਕਰਮਪੁਰਾ ਜਿੱਥੇ ਕਿ ਲੋੜਵੰਦ ਬੱਚਿਆਂ ਲਈ ਪਹਿਲ ਸਕੂਲ ਵੀ ਚੱਲ ਰਿਹਾ ਹੈ, ਦੇ ਵਿਸਥਾਰ ਲਈ ਹੋਰ ਪ੍ਰਬੰਧ ਕਰਨ ਪਹੁੰਚੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਉਥੇ ਬਣੀ ਇਕ ਅਧੂਰੀ ਇਮਾਰਤ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।ਅੱਜ ਵਿਸ਼ੇਸ਼ ਤੌਰ ’ਤੇ ਪਹਿਲ ਸਕੂਲ ਦੀ ਸਾਰ ਲੈਣ ਪਹੁੰਚੇ ਔਜਲਾ ਨੂੰ ਜਦ ਇਸ ਅਧੂਰੀ ਇਮਾਰਤ ਬਾਰੇ ਕਿਸੇ ਕੋਲੋਂ ਸਪੱਸ਼ਟ ਉਤਰ ਨਾ ਮਿਲਿਆ ਤਾਂ ਉਨਾਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੂੰ ਅਪੀਲ ਕੀਤੀ ਕਿ ਉਹ ਇਸ ਇਮਾਰਤ ਸਬੰਧੀ ਸੱਚ ਸਾਹਮਣੇ ਲਿਆ ਕੇ ਦੋਸ਼ੀ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ।ਉਨਾਂ ਬੱਚਿਆਂ ਦੀਆਂ ਲੋੜਾਂ ਸਬੰਧੀ ਸਟਾਫ ਨਾਲ ਵੀ ਗੱਲ ਕੀਤੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਦੱਸਣਯੋਗ ਹੈ ਕਿ ਜਿਥੇ ਕਰੀਬ 72 ਲੱਖ ਰੁਪਏ ਦੀ ਲਾਗਤ ਨਾਲ ਇਕ ਇਮਾਰਤ ਦਾ ਨਿਰਮਾਣ ਕੀਤਾ ਜਾਣਾ ਸੀ, ਪਰ ਇਮਾਰਤ ਮੁਕੰਮਲ ਤਿਆਰ ਨਹੀਂ ਹੋ ਸਕੀ।ਅਧਿਆਪਕਾਂ ਦੇ ਦੱਸਣ ਮੁਤਾਬਿਕ ਠੇਕੇਦਾਰ ਕਹਿੰਦਾ ਹੈ ਕਿ ਜਿੰਨੇ ਪੈਸੇ ਮਿਲੇ ਸਨ, ਉਨੇ ਦਾ ਕੰਮ ਕਰਵਾ ਦਿੱਤਾ ਗਿਆ ਹੈ, ਜਦਕਿ ਵਿਭਾਗ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਪੈਸੇ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਸੰਘਾ ਨੇ ਕਿਹਾ ਕਿ ਜਿਥੇ ਇਸ ਅਧੂਰੀ ਇਮਾਰਤ ਨੂੰ ਮੁੰਕਮਲ ਕਰਵਾਇਆ ਜਾਵੇਗਾ, ਉਥੇ ਪਹਿਲ ਸਕੂਲ ਦੇ ਨਾਲ-ਨਾਲ ਸਰਕਾਰੀ ਸੀਨੀਅਰ ਸੈਕੰਡੀ ਸਕੂਲ ਕਰਮਪੁਰਾ ਦੀ ਹਾਲਤ ਵੀ ਸੁਧਾਰੀ ਜਾਵੇਗੀ।ਇਸ ਮੌਕੇ ਵਿਧਾਇਕ ਸੁਨੀਲ ਦੱਤੀ, ਜਿਲਾ ਸਿੱਖਿਆ ਅਧਿਕਾਰੀ ਸ੍ਰੀਮਤੀ ਸੁਨੀਤਾ ਕਿਰਨ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply