Thursday, September 24, 2026

ਸੇਵਾ ਕੇਂਦਰ ਵਿਖੇ ਲਾਭਪਾਤਰੀ ਜਾਗਰੂਕਤਾ ਕੈਂਪ ਲਗਾਇਆ ਗਿਆ

PPN2410201703ਬਠਿੰਡਾ, 24 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ ਦੇ ਸੇਵਾ ਕੇਂਦਰ ਵਿਖੇ ਲਾਭਪਾਤਰੀ ਜਾਗਰੂਕਤਾ ਕੈਂਪ ਲਗਾਇਆ ਗਿਆ।ਜਿਸ ਵਿਚ ਸਹਾਇਕ ਕਿਰਤ ਕਮਿਸ਼ਨਰ ਬਠਿੰਡਾ ਗੁਰਵੰਤ ਸਿੰਘ ਬਰਾੜ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ, ਕਿਰਤ ਵਿਭਾਗ ਪੰਜਾਬ ਵਲੋਂ ਉਸਾਰੀ ਨਾਲ ਸਬੰਧਤ ਕਿਰਤੀਆਂ ਨੂੰ ਰਜਿਸਟ੍ਰੇਸ਼ਨ ਕਰਨ ਤੇ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਸਾਰਾ ਕੰਮ ਆਨਲਾਈਨ ਕੀਤਾ ਜਾ ਰਿਹਾ ਹੈ। ਇਸ ਲਈ ਇਹ ਕੰਮ ਪੰਜਾਬ ਦੇ ਸਾਰੇ ਸੇਵਾ ਕੇਂਦਰਾਂ ਵਿਚ ਚਾਲੂ ਹੋ ਗਿਆ ਹੈ। ਲਾਭਪਾਤਰੀ ਨੂੰ ਰਜਿਸਟਰਡ ਹੋਣ ਲਈ ਰਜਿਸਟ੍ਰੇਸ਼ਨ ਫੀਸ 25 ਰੁਪਏ ਅਤੇ ਮਹੀਨੇ ਦੇ 10 ਰੁਪਏ ਅੰਸ਼ਦਾਨ ਦੇਣਾ ਹੁੰਦਾ ਹੈ।ਕਿਰਤੀ ਆਪਣੀ ਤਿੰਨ ਤੋਂ ਪੰਜ ਸਾਲ ਤੱਕ ਦੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਬੋਰਡ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਜਿਸਟਰ ਲਾਭਪਾਤਰੀ ਦੇ ਬੱਚਿਆਂ ਲਈ ਵਜੀਫਾ ਸਕੀਮ ਅਧੀਨ 3,000 ਰੁਪਏ ਤੋਂ ਲੈ 70,000 ਰੁਪਏ ਤੱਕ ਵਜੀਫਾ, ਲੜਕੀ ਦੀ ਸ਼ਾਦੀ ਲਈ 31,000 ਰੁਪਏ ਸ਼ਗਨ ਸਕੀਮ, ਕਿਰਤੀ ਤੇ ਉਸ ਦੇੇ ਪਰਿਵਾਰ ਲਈ ਜਨਰਲ ਸਰਜਰੀ ਸਕੀਮ, ਖਤਰਨਾਕ ਬਿਮਾਰੀਆਂ ਲਈ 1 ਲੱਖ ਰੁਪਏ ਦੀ ਵਿੱਤੀ ਸਹਾਇਤਾ, ਕਿਰਤੀ ਦੀ ਮੌਤ ਹੋਣ ਤੇ ਐਕਸਗ੍ਰੇਸ਼ੀਆ ਸਕੀਮ ਅਧੀਨ ਕੁਦਰਤੀ ਮੌਤ ’ਤੇ 3 ਲੱਖ ਰੁਪਏ ਤੇ ਐਕਸੀਡੈੱਟ ਰਾਹੀਂ ਮੌਤ ਹੋਣ ਤੇ 4 ਲੱਖ ਰੁਪਏ, ਦਾਹ ਸਸਕਾਰ ਸਕੀਮ ਅਧੀਨ 20,000 ਰੁਪਏ, ਕਿਰਤੀ ਦੇ ਅਪੰਗ ਤੇ ਮਾਨਸਿਕ ਰੋਗੀ ਬੱਚਿਆਂ ਦੀ ਸਾਂਭ ਸੰਭਾਲ ਲਈ 20,000 ਰੁਪਏ ਸਲਾਨਾ ਵਿੱਤੀ ਸਹਾਇਤਾ, ਕਿਰਤੀ ਦੇ ਲੜਕੀ ਹੋਣ ਦੀ ਸੂਰਤ ਵਿਚ 51,000 ਰੁਪਏ ਬਾਲੜੀ ਸਕੀਮ ਅਧੀਨ ਵਿੱਤੀ ਸਹਾਇਤਾ ਦਿੱਤੀ ਜਾਦੀ ਹੈ ਅਤੇ ਬੋਰਡ ਵਲੋਂ ਹੋਰ ਵੀ ਵੱਖ-ਵੱਖ ਸਕੀਮਾਂ ਅਧੀਨ ਲਾਭ ਦਿੱਤਾ ਜਾਦਾ ਹੈ ਅਤੇ ਉਸਾਰੀ ਕਿਰਤੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜਲੇ ਸੇਵਾ ਕੇਂਦਰ ’ਤੇ ਜਾ ਕੇ ਆਪਣੀ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ ਅਤੇ ਬੋਰਡ ਵਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਦਾ ਲਾਭ ਲੈ ਸਕਦਾ ਹੈ।ਇਸ ਮੌਕੇ ਬਲਜੀਤ ਸਿੰਘ ਚੱਠਾ, ਕਿਰਤ ਇੰਸਪੈਕਟਰ ਗ੍ਰੇਡ-1, ਬਠਿੰਡਾ, ਸੇਵਕ ਸਿੰਘ ਸਹਾਇਕ ਕੰਪਿਊਟਰ ਅਪ੍ਰੇਟਰ ਅਤੇ ਸੇਵਾ ਕੇਂਦਰ ਦੇ ਡੀ.ਐਮ ਪਰਮਾਨੰਦ ਗਰਗ ਮੌਜੂਦ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply