ਅੰਮ੍ਰਿਤਸਰ, 24 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਨੇ `ਸੰਯੁਕਤ ਰਾਸ਼ਟਰ ਦਿਵਸ` ਮਨਾਇਆ।ਇਹ ਦਿਨ ਮਨੁੱਖੀ ਅਧਿਕਾਰਾਂ, ਸਮਾਜਿਕ ਉਨਤੀ ਅਤੇ ਵਿਸ਼ਵ ਅਮਨ ਸ਼ਾਂਤੀ ਲਈ ਅੰਤਰਸ਼ਰਾਸ਼ਟਰੀ ਸੰਸਥਾਵਾਂ ਦੇ ਮਾਣ ਲਈ ਵਿਸ਼ਵ ਪੱਧਰ `ਤੇ ਮਨਾਇਆ ਗਿਆ।ਇਸ ਦਿਨ ਉਨ੍ਹਾਂ ਤੱਥਾ `ਤੇ ਚਾਨਣਾ ਪਾਇਆ ਗਿਆ ਜਿੰਨ੍ਹਾਂ ਨੂੰ ਤਰੱਕੀ ਦੇ ਟੀਚੇ `ਤੇ ਪਹੰੁਚਣ ਲਈ ਲੋਕਾਂ ਵੱਲੋਂ ਠੋਸ ਕਦਮ ਚੁੱਕੇ ਜਾ ਸਕਦੇ ਹਨ । ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀਆਂ ਨੇ ਸੰਯੁਕਤ ਰਾਸ਼ਟਰ ਦੇ ਉਦੇਸ਼ਾਂ ਤੇ ਪ੍ਰਾਪਤੀਆਂ ਤੇ ਚਾਨਣਾ ਪਾਇਆ । ਉਨ੍ਹਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਹ ਦਿਨ ਸਭਿਆਚਾਰਕ ਭਿੰਨਤਾਵਾਂ ਦੇ ਹੰੁਦੇ ਹੋਏ ਵੀ ਮੂਲ ਰੂਪ ਵਿੱਚ ਇੱਕ ਹੋਣ ਦਾ ਅਹਿਸਾਸ ਕਰਵਾਉਂਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਸਾਰੇ ਇੱਕ ਸੁਖਾਵੇਂ ਮਾਹੌਲ ਵਿੱਚ ਰਹਿ ਸਕੀਏ । ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. (ਸ੍ਰੀਮਤੀ) ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਦੀ ਅਜਿਹੇ ਦਿਨ ਮਨਾਉਣ ਲਈ ਪ੍ਰਸ਼ੰਸਾ ਕੀਤੀ ਅਤੇ ਦੱਸਿਆ ਕਿ ਅਜਿਹੀਆਂ ਸੰਸਥਾਵਾਂ ਹਮੇਸ਼ਾਂ ਲੋਕਾਂ ਦੀ ਭਲਾਈ ਲਈ ਕੰਮ ਕਰਦੀਆਂ ਹਨ ਤਾਂ ਕਿ ਇੱਕ ਬਿਹਤਰ ਸਮਾਜ ਦੀ ਸਿਰਜਣਾ ਹੋ ਸਕੇ।ਸਕੂਲ ਪ੍ਰਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜਿਹੀਆਂ ਸੰਸਥਾਵਾਂ ਵੱਖ-ਵੱਖ ਖੇਤਰਾਂ ਲਈ ਕੰਮ ਕਰਦੀਆਂ ਹਨ ਜਿਵੇਂ ਅੱਤਵਾਦ ਵਿਰੁੱਧ ਜੰਗ, ਦੁਨੀਆਂ ਭਰ ਦੇ ਸੋਮਿਆਂ ਨੂੰ ਬਚਾਉਣਾ, ਸਾਖਰਤਾ ਮੁਹਿੰਮ ਆਦਿ।ਉਨ੍ਹਾਂ ਨੇ ਅਪੀਲ ਕੀਤੀ ਕਿ ਵਧੇਰੇ ਮਨੁੱਖੀ ਤਾਕਤ ਇਸ ਮਹਾਨ ਸੰਸਥਾ ਦੇ ਵੱਧਣ-ਫੁੱਲਣ ਵਿੱਚ ਲੱਗਣੀ ਚਾਹੀਦੀ ਹੈ ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media