Sunday, March 15, 2026

ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈਣ ਵਿੱਚ ਪਾਰਟੀਬਾਜ਼ੀ ਅੜਿੱਕਾ ਨਾ ਬਣੇ – ਔਜਲਾ

PPN2410201710ਅੰਮਿ੍ਤਸਰ, 24 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੇਂਦਰ ਸਰਕਾਰ ਵਲੋਂ ਬਣਾਈ ਗਈ ਜਿਲਾ ਵਿਕਾਸ ਤਾਲਮੇਲ ਅਤੇ ਮੁਲਾਂਕਣ ਕਮੇਟੀ ਦੀ ਪਲੇਠੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਪੱਸ਼ਟ ਕੀਤਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਸਮਾਜ ਦੇ ਵੱਖ-ਵੱਖ ਵਰਗਾਂ ਲਈ ਚਲਾਈਆਂ ਜਾ ਰਹੀਆਂ ਕਲਿਆਣਕਾਰੀ ਸਕੀਮਾਂ ਦਾ ਲਾਭ ਹਰ ਲੋੜਵੰਦ ਨੂੰ ਬਿਨਾਂ ਕਿਸੇ ਖਜ਼ਲ ਖੁਆਰੀ ਅਤੇ ਲਾਲਚ ਦੇ ਮਿਲਣਾ ਚਾਹੀਦਾ ਹੈ ਅਤੇ ਇਸ ਵਿੱਚ ਪਾਰਟੀਬਾਜ਼ੀ ਅੜਿੱਕਾ ਨਹੀਂ ਬਣਨੀ ਚਾਹੀਦੀ।ਉਨਾਂ ਮੀਟਿੰਗ ਵਿੱਚ ਹਾਜ਼ਰ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕੀ ਉਹ ਸ਼ਹਿਰ ਦੇ ਵਿਕਾਸ ਵਿੱਚ ਇੱਕ ਟੀਮ ਬਣਕੇ ਕੰਮ ਕਰਨ ਤਾਂ ਜੋ ਸ਼ਹਿਰ ਦੇ ਵਿਕਾਸ ਲਈ ਕਰਵਾਏ ਜਾਣ ਵਾਲੇ ਸਾਰੇ ਕੰਮ ਯੋਜਨਾਬਦ ਢੰਗ ਨਾਲ ਨੇਪਰੇ ਚੜ ਸਕਣ।ਉਨਾਂ ਇਸ ਤੋਂ ਇਲਾਵਾ ਸਰਹੱਦੀ ਏਰੀਏ ਦੀਆਂ ਸੜਕਾਂ ਉਤੇ ਬਣੇ ਪੁੱਲ ਚੌੜੇ ਕਰਨ, ਉਨਾਂ ਦੇ ਕਿਨਾਰਿਆਂ ਨੂੰ ਰੇਲਿੰਗ ਲਗਾਉਣ, ਬਾਈਪਾਸ ਉਤੇ ਬਣ ਰਹੇ ਪੁਲਾਂ ਨੂੰ ਖੁੱਲੇ ਅਤੇ ਉਚੇ ਕਰਨ ਦੀਆਂ ਹਦਾਇਤਾਂ ਵੀ ਕੀਤੀਆਂ।
ਔਜਲਾ ਨੇ ਕਿਹਾ ਕਿ ਲੋਕਾਂ ਨੂੰ ਪੈਨਸ਼ਨ ਆਦਿ ਸਹੂਲਤਾਂ ਦੇਣ ਲਈ ਪ੍ਰਾਪਤ ਕੀਤੇ ਜਾਣ ਵਾਲੇ ਦਸਤਾਵੇਜ਼ ਹਲਕਾ ਪੱਧਰ ਉੱਤੇ ਕੈਂਪ ਲਗਾ ਕੇ ਬਣਾਏ ਜਾਣ ਤਾਂ ਜੋ ਲੋਕ ਇਨਾਂ ਸਕੀਮਾਂ ਦਾ ਲਾਭ ਬਿਨਾਂ ਖੱਜ਼ਲ ਖੁਆਰ ਹੋਏ ਲੈ ਸਕਣ। ਉਨਾਂ ਇਸ ਤੋਂ ਇਲਾਵਾ ਜਾਇਕਾ ਪ੍ਰੋਜੈਕਟ ਅਧੀਨ ਅੰਮ੍ਰਿਤਸਰ ਸ਼ਹਿਰ ਵਿੱਚ ਸੀਵਰੇਜ ਦੇ ਕੀਤੇ ਜਾ ਰਹੇ ਕੰਮ ਉੱਤੇ ਨਾ ਖੁਸ਼ੀ ਪ੍ਰਗਟ ਕਰਦਿਆਂ ਇਸ ਦੀ ਜਾਂਚ ਕਰਾਉਣ ਦੀ ਸਿਫਾਰਸ਼ ਵੀ ਕੀਤੀ। ਉਨਾਂ ਵਿਭਾਗ ਦੇ ਅਧੀਕਾਰੀਆਂ ਨੂੰ ਕਿਹਾ ਕਿ ਉਹ ਸੀਵਰੇਜ ਅਤੇ ਸੜਕਾਂ ਦੇ ਕੰਮ ਨੂੰ ਬਿਨਾਂ ਵਜਾ ਲਟਕਾਉਣ ਨਾ ਅਤੇ ਇਸ ਨੂੰੂ ਛੇਤੀ ਪੂਰਾ ਕਰਨ।ਉਨਾਂ ਕਿਹਾ ਕਿ ਅੰਮਿ੍ਰਤਸਰ ਨੂੰ ਨਿਕਟ ਭਵਿੱਖ ਵਿੱਚ ਸਮਾਰਟ ਸਿਟੀ ਬਣਾਇਆ ਜਾਣਾ ਹੈ।ਇਸ ਲਈ ਸਬੰਧਤ ਵਿਭਾਗ ਲਗਾਤਾਰ ਤਾਲਮੇਲ ਰਖਦੇ ਹੋਏ ਸਰਕਾਰੀ ਕੰਮਾਂ ਨੂੰ ਨਿਰਵਿਘਣ ਚਲਾਉਣ।
ਇਸ ਮੌਕੇ ਹਾਜ਼ਰ ਹਲਕਾ ਅਜਨਾਲਾ ਦੇ ਵਿਧਾਇਕ ਹਰਪ੍ਰਤਾਪ ਸਿੰਘ ਨੂੰ ਆਪਣੇ ਇਲਾਕੇ ਵਿਚ ਧਰਤੀ ਹੇਠਲੇ ਪਾਣੀ ਦੇ ਨਾ ਪੀਣ ਯੋਗ ਹੋਣ ਦੀ ਗੱਲ ਕਰਦੇ ਪਿੰਡਾਂ ਵਿੱਚ ਡੂੰਘੇ ਪਾਣੀ ਦੀਆਂ ਟੈਂਕੀਆਂ ਬਣਾਉਣ ਅਤੇ ਪੁੱਟੀਆਂ ਹੋਈਆਂ ਸੜਕਾਂ ਨੂੰ ਛੇਤੀ ਮੁਕੰਮਲ ਕਰਨ ਦੀ ਹਦਾਇਤ ਵੀ ਕੀਤੀ। ਮੀਟਿੰਗ ਵਿੱਚ ਔਜਲਾ ਨੇ ਪ੍ਰਧਾਨ ਮੰਤਰੀ ਸੜਕ ਯੋਜਨਾ, ਹਿਰਦੈ ਪ੍ਰੋਜੈਕਟ, ਬੀ.ਆਰ.ਟੀ.ਐਸ, ਪ੍ਰਧਾਨ ਮੰਤਰੀ ਉਜੱਵਲਾ ਯੋਜਨਾ, ਉਦੈ ਯੋਜਨਾ, ਆਸ਼ੀਰਵਾਦ ਸਕੀਮ ਅਤੇ ਅਨੁਸੂਚਿਤ ਜਾਤੀਆਂ ਲਈ ਚਲਾਈਆਂ ਜਾਂਦੀਆਂ ਵੱਖ-ਵੱਖ ਸਕੀਮਾਂ ਦੇ ਵੇਰਵੇ ਸਬੰਧਤ ਅਧਿਕਾਰੀਆਂ ਕੋਲੋਂ ਲਏ।
ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵੱਖ-ਵੱਖ ਸਕੀਮਾਂ ਦੀ ਪੂਰਤੀ ਲਈ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਵੀ ਰਾਬਤਾ ਰੱਖਣ ਅਤੇ ਉਨਾਂ ਨੂੰ ਇਸ ਬਾਬਤ ਸਮੇਂ ਸਮੇਂ ਜਾਣੂ ਕਰਵਾਉਂਦੇ ਰਹਿਣ। ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਮੀਟਿੰਗ ਦੀ ਸਾਰੀ ਕਾਰਵਾਈ ਬੜੇ ਸੁਚੱਜੇ ਢੰਗ ਨਾਲ ਚਲਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਗਮ ਕਮਿਸ਼ਨਰ ਅਮਿਤ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਸਮਾਰਟ ਸਿਟੀ ਪ੍ਰੋਜੈਕਟ ਦੇ ਇੰਚਾਰਜ ਸ੍ਰੀਮਤੀ ਦੀਪਤੀ ਉਪਲ, ਡੀ.ਸੀ.ਪੀ ਹੈਡਕੁਆਟਰ ਜਗਜੀਤ ਸਿੰਘ ਵਾਲੀਆ, ਜੁਆਇੰਟ ਕਮਿਸ਼ਨਰ ਸੌਰਵ ਅਰੋੜਾ ਅਤੇ ਸਾਰੇ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply