Thursday, April 23, 2026

ਚੋਰੀ ਦੇ ਚਾਰ ਮੋਟਰਸਾਇਕਲਾਂ ਤੇ ਇਕ ਐਕਟਿਵਾ ਸਮੇਤ ਤਿੰਨ ਗ੍ਰਿਫਤਾਰ

ਜੰਡਿਆਲਾ ਗੁਰੂ, 25 (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਜਿਲਾ ਅੰਮ੍ਰਿਤਸਰ ਦਿਹਾਤੀ ਐਸ.ਐਸ.ਪੀ ਪਰਮਪਾਲ ਦੇ ਦਿਸ਼ਾ ਨਿਰਦੇਸ਼ਾਂ `ਤੇ ਲੁੱਟਾਂ ਖੋਹਾਂ ਨੂੰ ਠੱਲ PPN2510201704ਪਾਉਣ ਦੇ ਮਕਸਦ ਨਾਲ ਹਰਕਤ ਵਿਚ ਆਈ ਜੰਡਿਆਲਾ ਪੁਲਿਸ ਵਲੋਂ ਤਿੰਨ ਚੋਰਾਂ ਨੂੰ ਚੋਰੀ ਕੀਤੇ ਚਾਰ ਮੋਟਰਸਾਇਕਲਾਂ ਅਤੇ ਇਕ ਐਕਟਿਵਾ ਸਮੇਤ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਚੋਂਕੀ ਇੰਚਾਰਜ ਲਖਬੀਰ ਸਿੰਘ ਅਨੁਸਾਰ ਗੁਪਤ ਸੂਚਨਾ ਦੇ ਆਧਾਰ `ਤੇ ਗੋਪਾਲ ਨਗਰ ਜੰਡਿਆਲਾ ਗੁਰੂ ਛਾਪਾ ਮਾਰਿਆ ਗਿਆ ਤਾਂ ਪਰਮਪ੍ਰੀਤ ਸਿੰਘ ਪੁੱਤਰ ਸਵਿੰਦਰ ਸਿੰਘ ਆਪਣੇ ਘਰ ਇਕ ਚੋਰੀ ਕੀਤੇ ਮੋਟਰਸਾਇਕਲ ਦੇ ਪੁਰਜੇ ਅਲੱਗ ਅਲੱਗ ਕਰ ਰਿਹਾ ਸੀ, ਜਿਸ ਨੂੰ ਮੌਕੇ `ਤੇ ਹਿਰਾਸਤ ਵਿਚ ਲੈ ਕੇ ਪੁਛਗਿੱਛ ਕੀਤੀ ਤਾਂ ਇਸ ਦੇ ਦੋ ਹੋਰ ਸਾਥੀਆਂ ਕੋਲੋ ਦੋ ਸਪਲੈਂਡਰ, ਇਕ ਸਟੱਨਰ ਸੀ.ਬੀ.ਐਫ, ਇਕ ਪਲਸਰ ਮੋਟਰਸਾਇਕਲ ਅਤੇ ਇਕ ਐਕਟਿਵਾ ਬਰਾਮਦ ਕੀਤੀ।ਪੁਲਿਸ ਥਾਣਾ ਜੰਡਿਆਲਾ ਗੁਰੂ ਵਿਖੇ ਦੋਸ਼ੀ ਪਰਮਪ੍ਰੀਤ ਸਿੰਘ ਗੋਪਾਲ ਨਗਰ, ਦਿਲਪ੍ਰੀਤ ਸਿੰਘ ਪਿੰਡ ਠੱਠੀਆ, ਦੀਪੂ ਪੁੱਤਰ ਗੁਰਦੇਵ ਸਿੰਘ ਗਲੀ ਕਸਾਈਆਂ ਵਾਲੀ ਦੇ ਖਿਲਾਫ ਪਰਚਾ ਨੰਬਰ 226 ਧਾਰਾ 379, 411 ਆਈ.ਪੀ.ਐਸ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply