Tuesday, April 21, 2026

ਵਰਿੰਦਰ ਮਲਹੋਤਰਾ 8ਵੀਂ ਵਾਰ ਬਣੇ ਜੰਡਿਆਲਾ ਪ੍ਰੈਸ ਕਲੱਬ ਦੇ ਪ੍ਰਧਾਨ

ਜੰਡਿਆਲਾ ਗੁਰੂ, 25 (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਜੰਡਿਆਲਾ ਪ੍ਰੈਸ ਕਲੱਬ ਦੀ ਇਕ ਜਰੂਰੀ ਮੀਟਿੰਗ ਕਲੱਬ ਦੇ ਸਰਪ੍ਰਸਤ ਸੁਰਿੰਦਰਪਾਲ ਅਰੋੜਾ ਅਤੇ

ACD Systems Digital Imaging

ਸੁਨੀਲ ਦੇਵਗਨ ਦੀ ਰਹਿਨੁਮਾਈ ਹੇਠ ਹੋਈ।ਮੀਟਿੰਗ ਵਿਚ ਪਿੱਛਲੇ ਸੱਤ ਸਾਲਾਂ ਤੋਂ ਚੱਲ ਰਹੇ ਕਲੱਬ ਦੀ ਇਕਮੁੱਠਤਾ ਲਈ ਕੇਕ ਕੱਟ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।ਉਪਰੰਤ ਨਵੀਂ ਬਣਾਈ ਗਈ ਕਮੇਟੀ ਵਲੋਂ ਪ੍ਰਦੀਪ ਜੈਨ ਨੇ ਪ੍ਰਧਾਨ ਦੇ ਅਹੁੱਦੇ ਲਈ ਵਰਿੰਦਰ ਸਿੰਘ ਮਲਹੋਤਰਾ ਦਾ ਨਾਮ ਪੇਸ਼਼ ਕੀਤਾ, ਜਿਸ ਨੂੰ ਸਰਬਜੀਤ ਜੰਜੂਆ ਵਲੋਂ ਸਾਰੇ ਮੈਂਬਰਾਂ ਦੇ ਹਥ ਖੜ੍ਹੇ ਕਰਵਾ ਕੇ ਸਰਬਸੰਮਤੀ ਨਾਲ ਪ੍ਰਵਾਨ ਕਰਵਾਇਆ ਗਿਆ।
ਪ੍ਰਧਾਨ ਐਲਾਨੇ ਜਾਣ ਤੋਂ ਬਾਅਦ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮਲਹੋਤਰਾ ਨੇ ਕਿਹਾ ਕਿ ਉਹ ਤਹਿ ਦਿਲੋਂ ਧੰਨਵਾਦੀ ਹਨ ਕਿ ਵਰਕਿੰਗ ਕਮੇਟੀ ਅਤੇ ਸਮੂਹ ਪੱਤਰਕਾਰ ਭਾਈਚਾਰੇ ਵਲੋਂ ਉਹਨਾਂ ਨੂੰ ਇਕ ਵਾਰ ਫਿਰ ਪ੍ਰਧਾਨ ਵਜੋਂ ਸੇਵਾ ਕਰਨ ਦਾ ਮੌਕਾ ਦਿੱਤਾ ਹੈ।ਉਨਾਂ ਵਿਸ਼ਵਾਸ਼ ਦਿਵਾਇਆ ਕਿ ਉਹ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨਗੇ।ਕਲੱਬ ਦੀ ਚੋਣ ਦੌਰਾਨ ਕੁਲਦੀਪ ਸਿੰਘ ਭੁੱਲਰ ਨੂੰ ਸੀਨੀਅਰ ਮੀਤ ਪ੍ਰਧਾਨ, ਪ੍ਰਦੀਪ ਜੈਨ ਨੂੰ ਜਨਰਲ ਸਕੱਤਰ, ਮੁਨੀਸ਼ ਕੁਮਾਰ ਸਕੱਤਰ ਜਨਰਲ, ਸਰਬਜੀਤ ਜੰਜੂਆ ਨੂੰ ਮੁੱਖ ਸਲਾਹਕਾਰ, ਐਡਵੋਕੇਟ ਅਮਨਦੀਪ ਸਿੰਘ ਨੂੰ ਕਾਨੂੰਨੀ ਸਲਾਹਕਾਰ, ਨਰਿੰਦਰ ਸੂਰੀ ਮੀਡੀਆ ਸਕੱਤਰ, ਗੁਲਸ਼ਨ ਵਿਨਾਇਕ ਅਤੇ ਅਨਿਲ ਕੁਮਾਰ ਨੂੰ ਕੈਸ਼ੀਅਰ ਨਿਯੁੱਕਤ ਕੀਤਾ ਗਿਆ।ਮੀਟਿੰਗ ਵਿਚ ਹਾਜਰ ਹਰਿੰਦਰਪਾਲ ਸਿੰਘ, ਵਰੁਣ ਸੋਨੀ, ਰਾਕੇਸ਼ ਕੁਮਾਰ ਸੂਰੀ, ਸੁਖਦੇਵ ਸਿੰਘ, ਕੰਵਲ ਜੋਧਾਨਗਰੀ, ਜਸਬੀਰ ਸਿੰਘ ਭੋਲਾ, ਸੰਦੀਪ ਜੈਨ, ਸੋਨੂ ਮਿਗਲਾਨੀ, ਰਾਜੇਸ਼ ਭੰਡਾਰੀ ਤੋਂ ਇਲਾਵਾ ਕੁਲਵੰਤ ਸਿੰਘ, ਗੋਪਾਲ ਸਿੰਘ, ਸਤਪਾਲ ਸਿੰਘ, ਬਲਵਿੰਦਰ ਸਿੰਘ, ਜੋਬਨਦੀਪ ਸਿੰਘ, ਕੀਮਤੀ ਜੈਨ, ਪਿੰਕੂ ਆਨੰਦ, ਜਸਪਾਲ ਸਿੰਘ, ਵਿੱਕੀ ਰੰਧਾਵਾ, ਰਜਿੰਦਰ ਸਿੰਘ ਆਦਿ ਨੇ ਮਲਹੋਤਰਾ ਦੇ ਪ੍ਰਧਾਨ ਬਨਣ `ਤੇ ਖੁਸ਼ੀ ਦਾ ਇਜ਼ਹਾਰ ਕੀਤਾ ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …

Leave a Reply