Friday, March 13, 2026

ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਵਿਖੇ ਕੀਤੀ ਬੱਚਿਆਂ ਦੀਆਂ ਅੱਖਾਂ ਦੀ ਜਾਂਚ

ਬਠਿੰਡਾ, 26 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜਸਤੇਜ ਸਿੰਘ ਕੁਲਾਰ ਦੀ PPN2610201703ਅਗਵਾਈ ਹੇਠ ਆਲਮਵਾਲਾ ਸੀ.ਐਚ.ਸੀ ਵਿਖੇ ਅੱਜ ਸਕੂਲੀ ਬਚਿਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ।ਇਸ ਮੌਕੇ ਲੜਕੀਆਂ ਅਤੇ ਲੜਕੀਆਂ 57 ਵਿਦਿਆਰਥੀ ਅਜਿਹੇ ਪਾਏ ਗਏ ਜਿਨਾਂ ਦੀ ਨਿਗਾਹ ਘੱਟ ਸੀ।ਇਹਨਾਂ ਵਿਦਿਆਰਥੀਆਂ ਨੂੰ ਸਿਹਤ ਵਿਭਾਗ ਵੱਲੋਂ ਜਲਦ ਹੀ ਐਨਕਾਂ ਬਣਾ ਕੇ ਦਿੱਤੀਆ ਜਾਣਗੀਆ।ਜਾਣਕਾਰੀ ਅਨੁਸਾਰ ਸੀਨੀਅਰ ਸੰਕੈਡਰੀ ਸਕੂਲ ਆਲਮਵਾਲਾ ਦੇ ਛੇਵੀਂ ਤੋਂ ਦਸਵੀਂ ਕਲਾਸ ਤੱਕ ਦੇ 107 ਦੇ ਕਰੀਬ ਵਿਦਿਆਰਥੀ ਹਸਪਤਾਲ ਵਿੱਚ ਹਿੰਦੀ ਅਧਿਆਪਕ ਪ੍ਰੇਮ ਕੁਮਾਰ ਅਤੇ ਰੋਹਿਤ ਕੁਮਾਰ ਦੀ ਅਗਵਾਈ ਹੇਠ ਸਵੇਰੇ ਹਸਪਤਾਲ ਆਏ।ਇਹਨਾਂ ਵਿਦਿਆਰਥੀਆਂ ਨੂੰ ਸਕੂਲੀ ਅਧਿਆਪਕਾਂ ਵੱਲੋਂ ਪਹਿਲਾਂ ਅੱਖਾਂ ਦੀ ਜਾਂਚ ਵਾਲੇ ਚਾਰਟ ਦੀ ਮਦਦ ਨਾਲ ਛਾਂਟਿਆ ਗਿਆ ਸੀ।ਇਹਨਾਂ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਐਪਥਾਲਿਕ ਅਫ਼ਸਰ ਰਵਿੰਦਰ ਕੌਰ ਵਲੋਂ ਕੀਤੀ ਗਈ।ਇਸ ਜਾਂਚ ਦੌਰਾਨ ਪਾਇਆ ਗਿਆ ਕਿ 42 ਲੜਕਿਆਂ ਅਤੇ 15 ਲੜਕਿਆਂ ਦੀ ਨਿਗ੍ਹਾ ਨਾਰਮਲ ਤੋਂ ਘੱਟ ਪਾਈ ਗਈ।ਮਾਲਵਿੰਦਰ ਤਿਉਣਾ ਅਤੇ ਸੁਖ਼ਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਨਿਗਾਹ ਘੱਟ ਹੋਣ ਦੀ ਸੂਰਤ ਵਿਚ ਐਨਕਾਂ ਬਣਵਾ ਕੇ ਦਿੱਤੀਆਂ ਜਾਂਦੀਆਂ ਹਨ।ਉਹਨਾਂ ਕਿਹਾ ਕਿ ਜੇ ਉਹ ਸਕੀਮ ਹੁਣ ਵੀ ਚੱਲ ਰਹੀ ਹੋਈ ਤਾਂ ਘੱਟ ਨਿਗਾਹ ਵਾਲੇ ਵਿਦਿਆਰਥੀਆਂ ਨੂੰ ਜਲਦ ਹੀ ਮੁੱਫ਼ਤ ਐਨਕਾਂ ਵੀ ਬਣਵਾ ਕੇ ਦਿੱਤੀਆਂ ਜਾਣਗੀਆ।ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜਸਤੇਜ ਸਿੰਘ ਕੁਲਾਰ ਅਤੇ ਐਪਥਾਲਿਕ ਅਫ਼ਸਰ ਰਵਿੰਦਰ ਕੌਰ ਨੇ ਸਕੂਲੀ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਖ਼ੁਰਾਕ ਵਿੱਚ ਵੱਧ ਤੋਂ ਵੱਧ ਹਰੀਆਂ ਪੱਤੇਦਾਰ ਸਬਜੀਆਂ ਗਾਜ਼ਰਾਂ ਅਤੇ ਗੁੜ ਆਦਿ ਵੀ ਸਾਮਿਲ ਕਰਨ ਤਾਂ ਜੋ ਇਸ ਨਾਲ ਉਹਨਾਂ ਦੀ ਨਿਗਾਹ ਨੂੰ ਫਾਇਦਾ ਹੋ ਸਕੇ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply