Friday, March 13, 2026

ਪ੍ਰਾਪਰਟੀ ਟੈਕਸ ਸਬੰਧੀ ਮੰਗਾਂ ਮੰਨੇ ਜਾਣ `ਤੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ

ਬਠਿੰਡਾ, 26 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ ਦੇ ਵਪਾਰੀ, ਜਵੈਲਰ ਅਤੇ ਸ਼ਹਿਰੀ ਨਾਗਰਿਕਾਂ ਦੀ ਵਿਸ਼ੇਸ਼ PPN2610201704ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਸਟੇਟ ਚੇਅਰਮੈਨ ਅਤੇ ਪੰਜਾਬ ਸਵਰਨਕਾਰ ਸੰਘ ਦੇ ਸਟੇਟ ਪ੍ਰਧਾਨ ਕਰਤਾਰ ਸਿੰਘ ਜੌੜਾ ਨੇ ਕਿਹਾ ਕਿ ਪਿਛਲੇ 4-5 ਮਹੀਨੇ ਤੋਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਅਤੇ ਪੰਜਾਬ ਸਵਰਨਕਾਰ ਸੰਘ ਵਲੋਂ ਪ੍ਰਾਪਰਟੀ ਟੈਕਸ ਅਤੇ ਹਾਊਸ ਟੈਕਸ ਦੇ ਬਕਾਇਆ ਬਿਲਾਂ ਤੇ ਰਾਹਤ ਲੈਣ ਲਈ ਮੰਗ ਪੱਤਰ ਭੇਜੇ ਗਏ ਸੀ ਅਤੇ ਮੰਗਾਂ ਦਾ ਵੇਰਵਾ ਸੀ ਕਿ (1.) ਸਾਲ 2017-18 ਤੱਕ ਦੇ ਬਕਾਇਆ ਪ੍ਰਾਪਰਟੀ ਟੈਕਸ ਅਤੇ ਹਾਉਸ ਟੈਕਸ ਦੀ ਬਣਦੀ ਰਕਮ ਤੇ ਮੰਗੀ ਜਾ ਰਹੀ 20 ਫੀਸਦੀ ਪੈਨਲਟੀ ਖਤਮ ਕੀਤੀ ਜਾਵੇ।(2.) ਅੱਜ ਤੱਕ ਦੇ ਬਕਾਇਆ ਟੈਕਸ ਦੀ ਪੂਰੀ ਰਕਮ ਤੇ 18 ਫੀਸਦੀ ਸਲਾਨਾ ਵਿਆਜ ਦੀ ਕੀਤੀ ਜਾ ਰਹੀ ਰਿਕਵਰੀ ਤੇ ਛੋਟ ਦਿੱਤੀ ਜਾਵੇ।(3.) ਵਨ ਟਾਈਮ ਸੈਟਲਮੈਂਟ ਸਕੀਮ ਲਾਗੂ ਕਰਕੇ, ਬਿਨਾਂ ਪੈਨਲਟੀ ਅਤੇ ਬਿਨਾਂ ਵਿਆਜ ਤੋਂ ਅੱਜ ਤੱਕ ਦੇ ਟੈਕਸ ਦੀ ਬਣਦੀ ਮੂਲ ਰਕਮ ਤੇ 10 ਫੀਸਦੀ ਛੋਟ ਦਿੱਤੀ ਜਾਵੇ।ਉਕਤ ਮੰਗਾਂ ਬਾਰੇ ਸਰਕਾਰ ਨਾਲ ਲਗਾਤਾਰ ਸੰਪਰਕ ਅਤੇ ਪੱਤਰਾਚਾਰ ਜਾਰੀ ਸੀ। ਦਫਤਰ ਮੁੱਖ ਮੰਤਰੀ ਵਲੋਂ ਵੀ ਮਿਤੀ 22-6-2017 ਅਤੇ 8-9-2017 ਨੂੰ ਜਵਾਬੀ ਪੱਤਰ ਭੇਜੇ ਗਏ ਸੀ ਕਿ ਮੰਗਾਂ ਵਿਚਾਰ ਅਧੀਨ ਹਨ, ਕਾਰਵਾਈ ਹੋ ਰਹੀ ਹੈ। ਪੰਜਾਬ ਸਰਕਾਰ ਨੇ ਉਕਤ ਮੰਗਾਂ ਪੂਰੀਆਂ ਕਰਕੇ ਨੋਟੀਫਿਕੇਸ਼ਨ ਨੰ: 02/07/2012-5ਐਲ ਜੀ3 (4ਐਲ ਜੀ3) 1085509/1 ਮਿਤੀ 16-10-2017 ਨੂੰ ਜਾਰੀ ਕੀਤਾ ਹੈ।ਜਿਸ ਅਨੁਸਾਰ ਪੈਨਲਟੀ ਅਤੇ ਵਿਆਜ ਖਤਮ ਕਰਕੇ ਮੂਲ ਰਕਮ ਤਿੰਨ ਮਹੀਨੇ ਵਿਚ (15-1-2018 ਤੱਕ) ਜਮਾਂ ਕਰਵਾਉਣ ਤੇ 10 ਫੀਸਦੀ ਰਿਬੇਟ ਦਿੱਤਾ ਜਾਵੇਗਾ।ਜਦੋ ਕਿ ਨਗਰ ਨਿਗਮਾਂ ਅਤੇ ਨਗਰ ਕੌਸਲਾਂ ਵੱਲੋਂ ਪੈਨਲਟੀ ਅਤੇ ਵਿਆਜ ਸਮੇਤ ਟੈਕਸ ਦੀ ਰਿਕਵਰੀ ਕਰਨ ਲਈ ਇੱਕ ਮਹੀਨੇ ਤੋਂ ਪ੍ਰਾਪਰਟੀਆਂ ਅਟੈਚ ਕਰਨ ਦੀ ਰਣਨੀਤੀ ਤਿਆਰ ਕੀਤੀ ਜਾ ਰਹੀ ਸੀ।ਪੰਜਾਬ ਸਰਕਾਰ ਵਲੋਂ ਦਿੱਤੀ ਗਈ ਉਕਤ ਰਾਹਤ `ਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ, ਪੰਜਾਬ ਸਵਰਨਕਾਰ ਸੰਘ ਅਤੇ ਪੰਜਾਬ ਦੇ ਨਾਗਰਿਕਾਂ ਵਲੋਂ ਕੈਪਟਨ ਅਮਰੇਂਦਰ ਸਿੰਘ-ਮੁੱਖ ਮੰਤਰੀ, ਨਵਜੋਤ ਸਿੰਘ ਸਿੱਧੂ ਲੋਕਲ ਬਾਡੀਜ਼ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।ਉਨਾਂ ਮਨਪ੍ਰੀਤ ਸਿੰਘ ਬਾਦਲ ਖਜਾਨਾ ਮੰਤਰੀ ਦਾ ਵਿਸ਼ੇਸ਼ ਤੌਰ `ਤੇ ਧੰਨਵਾਦ ਕਰਦੇ ਹਾਂ ਜਿੰਨਾਂ ਨੇ ਮੀਟਿੰਗ ਲਈ ਸਮਾਂ ਦੇ ਕੇ ਉਕਤ ਮੰਗਾਂ ਗੌਰ ਨਾਲ ਸੁਣਕੇ ਰਾਹਤ ਦੇਣ ਦਾ ਭਰੋਸਾ ਦਿੱਤਾ ਸੀ ਅਤੇ ਹੁਣ ਵਾਅਦਾ ਪੂਰਾ ਕੀਤਾ ਹੈ।ਉਨਾਂ ਨੇ ਵਪਾਰੀ, ਜਵੈਲਰ ਅਤੇ ਸ਼ਹਿਰੀ ਨਾਗਰਿਕਾਂ ਨੂੰ ਬੇਨਤੀ ਕੀਤੀ ਕਿ ਆਪਣੀ ਮੰਗਾਂ ਅਨੁਸਾਰ, ਸਰਕਾਰ ਨੇ ਪੈਨਲਟੀ ਅਤੇ ਵਿਆਜ ਖਤਮ ਕਰਕੇ ਮੂਲ ਰਕਮ ਤੇ ਵੀ 10 ਫੀਸਦੀ ਛੋਟ ਦੇਣ ਦਾ ਫੈਸਲਾ ਕੀਤਾ ਹੈ।ਪੁਰਾਣੇ ਬਕਾਇਆ ਟੈਕਸ ਤੇ 100 ਰੁਪੈ ਦੀ ਜਗਾ ਕਰੀਬ 200 ਰੁਪੈ ਭਰਨੇ ਪੈ ਰਹੇ ਸਨ, ਪ੍ਰੰਤੂ ਹੁਣ ਦਸ ਫੀਸਦੀ ਛੋਟ ਲੈ ਕੇ 90 ਫੀਸਦੀ ਅਦਾਇਗੀ ਕਰਨ ਨਾਲ ਟੈਕਸ ਕਲੀਅਰ ਕਰਨ ਲਈ ਸਹੀ ਮੌਕਾ ਹੈ ਜੋ ਬਹੁਤ ਸਾਲਾਂ ਬਾਅਦ ਮਿਲਿਆ ਹੈ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply