ਬਠਿੰਡਾ, 26 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਛੋਟੀਆਂ ਬੱਚਤ ਸਕੀਮਾਂ ਰਾਜ ਅਤੇ ਦੇਸ਼ ਦੇ ਵਿਕਾਸ ’ਚ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ।ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਗੁਲਸ਼ਨ ਸਜਗੋਤਰਾ ਜ਼ਿਲਾ ਬੱਚਤ ਅਫ਼ਸਰ ਬਠਿੰਡਾ ਨੇ ਦੱਸਿਆ ਕਿ ਡਿਪਾਰਟਮੈਂਟ ਆਫ਼ ਪੋਸਟ ਆਫਿਸ ਨਵੀਂ ਦਿੱਲੀ ਵਲੋਂ ਦੇਸ਼ ਦੇ ਸਮੂਹ ਸੀ.ਬੀ.ਐਸ (ਕੋਰ ਬੈਕਿੰਗ ਸੈਲੂਸ਼ਨ) ਡਾਕਘਰਾਂ ਅਤੇ ਬਰਾਂਚ ਪੋਸਟ ਆਫਿਸਜ਼ ਨੂੰ ਆਦੇਸ਼ ਦਿੱਤੇ ਹਨ ਕਿ ਉਹ ਛੋਟੀਆਂ ਬੱਚਤ ਸਕੀਮਾਂ ਦੇ ਜਮਾਂ ਕਰਤਾਵਾਂ ਦੇ ਨਵੇਂ ਖਾਤੇ ਖੋਲਣ ਵੇਲੇ ਜਮਾਂ ਕਰਤਾਵਾਂ ਦੇ ਮੋਬਾਇਲ ਨੰਬਰ ਖਾਤਾ ਖੋਲਣ ਵਾਲੇ ਫਾਰਮ `ਤੇ ਜ਼ਰੂਰ ਪ੍ਰਾਪਤ ਕਰਨ, ਤਾਂ ਜੋ ਉਹ ਪੈਸੇ ਜਮਾਂ ਕਰਵਾਉਣ ਅਤੇ ਕੱਢਵਾਉਣ ਵੇਲੇ ਆਪਣੇ ਮੋਬਾਇਲ ਫੋਨ ’ਤੇ ਸਬੰਧਤ ਡਾਕਘਰ ਵਲੋਂ ਮੁਫ਼ਤ ਐਸ.ਐਮ.ਐਸ. ਪ੍ਰਾਪਤ ਕਰ ਸਕਣ।ਸਜਗੋਤਰਾ ਨੇ ਦੱਸਿਆ ਕਿ ਇਸ ਨਾਲ ਜਮਾਂ ਕਰਤਾਵਾਂ ਨੂੰ ਉਨਾਂ ਨਾਲ ਹੋਣ ਵਾਲੇ ਕਿਸੇ ਵੀ ਫਰਾਡ ਨੂੰ ਠੱਲ ਪਾਈ ਜਾ ਸਕੇਗੀ।ਇਸ ਅਧੀਨ ਛੋਟੀਆਂ ਬੱਚਤ ਸਕੀਮਾਂ ਦੇ ਉਹੋ ਜਮਾਂ ਕਰਤਾ ਜਿਨਾਂ ਦੇ ਛੋਟੀਆਂ ਬੱਚਤਾਂ ਦੇ ਖਾਤੇ ਪਹਿਲਾਂ ਹੀ ਸੀ.ਬੀ.ਐਸ. ਡਾਕਘਰਾਂ ਵਿਚ ਖੁੱਲੇ ਹਨ ਉਹ ਵੀ ਆਪਣੇ ਸਬੰਧਤ ਸੀ.ਬੀ.ਐਸ ਡਾਕਘਰ ਨਾਲ ਸੰਪਰਕ ਕਰਕੇ ਆਪਣਾ ਮੋਬਾਇਲ ਨੰਬਰ ਦਰਜ ਕਰਵਾ ਸਕਦੇ ਹਨ। ਸਜਗੋਤਰਾ ਨੇ ਜ਼ਿਲੇ ਦੇ ਛੋਟੀਆਂ ਬੱਚਤ ਸਕੀਮਾਂ ਦੇ ਸਮੂਹ ਏਜੰਟਾਂ ਨੂੰ ਅਪੀਲ ਕੀਤੀ ਹੈ ਕਿ ਡਾਕਘਰ ਵਿਭਾਗ ਦੇ ਇਨਾਂ ਹੁਕਮਾਂ ਦੀ ਸੂਚਨਾਂ ਉਹ ਘਰ-ਘਰ ਪਹੁੰਚਾਉਣ ਤਾਂ ਜੋ ਆਮ ਲੋਕ ਭਾਰਤ ਸਰਕਾਰ ਵਿੱਤ ਵਿਭਾਗ ਦੀਆਂ ਛੋਟੀਆਂ ਬੱਚਤ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਆਪਣੇ ਮੋਬਾਇਲ ਨੰਬਰ ਸਬੰਧਤ ਸੀ.ਬੀ.ਐਸ ਡਾਕਘਰਾਂ ’ਚ ਦਰਜ ਕਰਵਾ ਕੇ ਪ੍ਰਾਪਤ ਕਰ ਸਕਣ ਅਤੇ ਕਿਸੇ ਕਿਸਮ ਦੇ ਫਰਾਡ ਤੋਂ ਬੱਚ ਸਕਣ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media