Monday, July 6, 2026

ਪ੍ਰਿੰ. ਸੇਵਾ ਸਿੰਘ ਕੌੜਾ ਵਲੋਂ ਦਿਲਜੀਤ ਸਿੰਘ ਬੇਦੀ ਨੂੰ ਪੁਸਤਕਾਂ ਦਾ ਸੈਟ ਭੇਟ

ਅੰਮ੍ਰਿਤਸਰ, 26 ਅਕਤੂਬਰ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਖੋਜੀ ਵਿਦਵਾਨ ਪ੍ਰਿੰਸੀਪਲ ਸੇਵਾ ਸਿੰਘ ਕੌੜਾ ਨੇ ਪੰਜਾਬੀ ਸਾਹਿਤ ਤੇ ਸਿੱਖ ਇਤਿਹਾਸ ਨੂੰ PPN2610201708ਨਾਮਵਰ ਖੋਜ ਭਰਪੂਰ ਪੁਸਤਕਾਂ ਪ੍ਰਦਾਨ ਕੀਤੀਆਂ ਹਨ।ਪਿਛਲੇ ਦਿਨੀ ਆਤਮ ਪਬਲਿਕ ਸਕੂਲ ਦੇ ਵੇਹੜੇ ਵਿਚ ਅਯੋਜਿਤ ਇਕ ਸਾਹਿਤਕ ਸਮਾਗਮ ਸਮੇਂ ਸਿੱਖ ਚਿੰਤਕ ਤੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੂੰ ਪ੍ਰਿੰ. ਸੇਵਾ ਸਿੰਘ ਕੌੜਾ ਨੇ ਦੋ ਪੁਸਤਕਾਂ “ਵਿਸਰ ਰਹੇ ਪੰਜਾਬੀ ਅਖਾਣ” ਅਤੇ “ਗੁਰੂ ਤੇਗ ਬਹਾਦਰ ਸ਼ਖਸੀਅਤ ਸਫ਼ਰ ਸੰਦੇਸ਼ ਤੇ ਸ਼ਹਾਦਤ” ਭੇਟ ਕੀਤੀਆਂ।
ਪ੍ਰਿੰ. ਕੌੜਾ ਵੱਲੋਂ ਉਪ੍ਰੋਕਤ ਕਿਤਾਬਾਂ ਤੋਂ ਇਲਾਵਾ “ਨਾਵਾਂ ਦਾ ਨਿਕਾਸ”, “ਗੁਰੂ ਗੋਬਿੰਦ ਸਿੰਘ ਸ਼ਖਸੀਅਤ ਸਫ਼ਰ ਸੰਦੇਸ਼”, “ਸਾਂਝੀ ਵਿਰਾਸਤ”, “ਜੀਵਨ ਐਕਸਫੋਰਡ ਪੰਜਾਬੀ ਡਿਕਸ਼ਨਰੀ” ਵਰਗੀਆਂ ਖੋਜ ਭਰਪੂਰ ਪੁਸਤਕਾਂ ਲਿਖੀਆਂ ਹਨ।ਦੇਵ ਦਰਦ ਪ੍ਰਧਾਨ ਜਨਵਾਦੀ ਲੇਖਕ ਸੰਘ ਰਜਿ. ਅੰਮ੍ਰਿਤਸਰ ਨੇ ਕਿਹਾ ਕਿ ਪ੍ਰਿੰ.  ਕੌੜਾ ਦੀਆਂ ਪੁਸਤਕਾਂ ‘ਤੇ ਜਲਦ ਹੀ ਇਕ ਵਿਸ਼ੇਸ਼ ਸਮਾਗਮ ਕਰਕੇ ਵਿਦਵਾਨ ਲੇਖਕਾਂ ਵੱਲੋਂ ਚਰਚਾ ਕਰਵਾਈ ਜਾਵੇਗੀ।ਇਸ ਮੌਕੇ ਕਵੀ ਅਜੀਤ ਸਿੰਘ ਨਬੀਪੁਰੀ, ਤਰਲੋਕ ਸਿੰਘ ਦੀਵਾਨਾ, ਲਖਬੀਰ ਸਿੰਘ ਛਜਲਵਿੰਡੀ ਤੇ ਮਲਵਿੰਦਰ ਆਦਿ ਹਾਜ਼ਰ ਸਨ।

Check Also

BBK DAV College Women organises Workshop on ‘Research Paper Writing & Selecting Journals’

Amritsar, May 16 (Punjab Post Bureau) – The R&D Cell under the aegis of Institution’s …

Leave a Reply