ਬਠਿੰਡਾ, 26 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਐਨ.ਸੀ.ਸੀ.2 ਪੰਜਾਬ ਆਰ ਐਂਚ ਵੀ ਸਕੂਐਡਰਨ ਘੁੱਦਾ ਵਿਖੇ ਚੱਲ
ਰਹੇ ਐਨ.ਸੀ.ਸੀ ਸਾਲਾਨਾ ਟ੍ਰੇਨਿੰਗ ਕੈਂਪ ਵਿੱਚ ਘੋੜ ਸਵਾਰੀ ਸ਼ੋਅ ਆਯੋਜਿਤ ਕੀਤਾ ਗਿਆ। ਜਿਸ ਦੇ ਮੁੱਖ ਮਹਿਮਾਨ ਵਜੋਂ ਕਰਨਲ ਮਨੋਜ ਕੁਮਾਰ ਡਿਪਟੀ ਕਮਾਂਡਰ ਗਰੁੱਪ ਹੈਂਡ ਕੁਆਟਰ ਪਟਿਆਲਾ ਨੇ ਸਿਰਕਤ ਕੀਤੀ। ਉਹਨਾਂ ਦੇ ਨਾਲ ਵਿਸੇਸ ਮਹਿਮਾਨ ਵਜੋਂ ਡਾ: ਜਸਵੀਰ ਸਿੰਘ ਹੰੁਦਲ ਰਜਿਸਟਰਾਰ ਰਮਨਦੀਪ ਸਿੰਘ ਪਿ੍ਰੰਸੀਪਲ ਸਪੋਰਟਸ ਸਕੂਲ ਘੁੱਦਾ ਨੇ ਵੀ ਸ਼ਮੂਲੀਅਤ ਕੀਤੀ।ਕੈਂਪ ਵਿੱਚ ਯੂਨੀਵਰਸਿਟੀ ਕਾਲਜ ਘੁੱਦਾ, ਸਪੋਰਟਸ ਸਕੂਲ ਘੁੱਦਾ, ਦਸਮੇਸ਼ ਗਰਲਜ਼ ਕਾਲਜ ਬਾਦਲ ਅਤੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ 120 ਕੈਡਿਟਸ ਵਲੋਂ ਹਿੱਸਾ ਲਿਆ ਜਾ ਰਿਹਾ ਹੈ।ਕੈਂਪ ਦੀ ਸ਼ੁਰੂਆਤ ਐਨ.ਸੀ.ਸੀ ਘੁੱਦਾ ਦੇ ਕਮਾਂਡਿਗ ਆਫ਼ਿਸਰ ਕਰਨਲ ਪੀ.ਪੀ ਐਸ ਗਰੇਵਾਲ ਦੀ ਯੋਗ ਅਗਵਾਈ ਅਧੀਨ ਹੋਈ।ਜਿਸ ਵਿੱਚ ਰੋਜ਼ਾਨਾ ਵੱਖ ਵੱਖ ਟ੍ਰੇਨਿੰਗ ਗਤੀਵਿਧੀਆਂ ਕਰਵਾਈਆ ਜਾਂਦੀਆਂ ਹਨ।ਜਿਵੇਂ ਡਰਿੰਲ, ਜੌਗਿੰਗ, ਸੂਟਿੰਗ ਮੁਕਾਬਲੇ ਵੱਖ ਵੱਖ ਖੇਡਾਂ ਦੇ ਮੁਕਾਬਲੇ ਸਵੱਛ ਭਾਰਤ ਅਭਿਆਨ ਅਧੀਨ ਸਫ਼ਾਈ ਮੁਹਿੰਮ, ਰੁੱਖ ਲਗਾਉਣ ਦੀ ਮੁਹਿੰਮ, ਸੱਭਿਆਚਾਰਕ ਗਤੀਵਿਧੀਆਂ ਟੇਲੈਂਟ ਹੰਟ ਆਦਿ ਅਲੱਗ ਅਲੱਗ ਵਿਸ਼ਿਆਂ ਸਬੰਧੀ ਲੈਕਚਰ ਦੇ ਕੇ ਕੈਡਿਟਾਂ ਨੂੰ ਬੌਧਿਕ, ਸਰੀਰਕ ਅਤੇ ਸਮਾਜਿਕ ਚੇਤਨਾ ਦੇ ਪੱਖਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।ਕੈਂਪ ਦਾ ਮਕਸਦ ਕੈਡਿਟਾਂ ਵਿੱਚ ਆਤਮ ਵਿਸ਼ਵਾਸ਼ ਭਰਨਾ ਹੈ।ਜਿਸ ਅਧੀਨ ਉਹ ਅਨੁਸਾਸ਼ਨ ਵਿੱਚ ਰਹਿ ਕੇ ਦੇਸ਼ ਦੀ ਸੇਵਾ ਕਰ ਸਕਣ।ਐਨ.ਸੀ.ਸੀ ਘੋੜਸਵਾਰੀ ਯੂਨਿਟ ਦੀ ਖਾਸ਼ ਪ੍ਰਾਪਤੀ ਇਹ ਹੈ ਕਿ ਇਸ ਨੇ 2012 ਤੋਂ ਆਰੰਭ ਹੋ ਕੇ ਹੁਣ ਤੱਕ ਦੇ ਸਫ਼ਰ ਦੌਰਾਨ ਜਿਹਨਾਂ ਕੈਡਿਟਾਂ ਨੂੰ ਘੋੜਸਵਾਰੀ ਦੀ ਟ੍ਰੇਨਿੰਗ ਦਿੱਤੀ ਹੈ।ਉਹਨਾਂ ਨੇ ਆਰ.ਡੀ.ਸੀ ਤੱਕ ਪਹੰੁਚ ਕੇ ਬੈਸਟ ਰਾਈਡਰ ਦੀ ਟਰਾਫ਼ੀ ਲੈ ਕੇ ਸਿਰਫ਼ ਅਕੈਡਮੀ ਦਾ ਹੀ ਮਾਣ ਹੀ ਨਹੀ ਵਧਾਇਆ ਸਗੋਂ ਆਪਣੀ ਆਪਣੀ ਸੰਸਥਾ ਅਤੇ ਇਲਾਕੇ ਦਾ ਨਾਮ ਵੀ ਰੋਸ਼ਨ ਕੀਤਾ ਹੈ।ਵਰਤਮਾਨ ਸਮੇਂ ਵਿੱਚ ਇਹ ਅਕੈਡਮੀ ਬੜੇ ਹੀ ਸੁਹਿਰਦ ਅਤੇ ਮਿਹਨਤੀ ਕਮਾਂਡਿਗ ਆਫ਼ਿਸਰ ਕਰਨਲ ਪੀ.ਪੀ.ਐਸ ਗਰੇਵਾਲ ਦੀ ਅਣਥੱਕ ਮਿਹਨਤ ਦੀ ਬਦੌਲਤ ਦਿਨ ਬ ਦਿਨ ਤਰੱਕੀ ਦੇ ਨਵੇਂ ਪੜਾਅ ਵੱਲ ਵੱਧ ਰਹੀ ਹੈ।ਕਿਉਕਿ ਉਹਨਾ ਦੀ ਦੂਰ ਦ੍ਰਿਸ਼ਟੀ ਅਤੇ ਸੁਯੋਗ ਅਗਵਾਈ ਅਧੀਨ ਹੀ ਇਹ ਕੈਂਪ ਸੰਭਵ ਹੋ ਸਕਿਆ ਹੈ।ਇਸ ਮੌਕੇ ਸਮੂਹ ਐਨ.ਸੀ.ਸੀ ਸਿਵਲ ਸਟਾਫ਼,ਪੀ.ਆਈ ਸਟਾਫ਼, ਏ.ਐਨ.ਓ ਅਤੇ ਸੀ.ਟੀ.ਓ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media