ਬਠਿੰਡਾ, 26 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬੀਤੇ ਦਿਨੀ ਅੰਤਰਰਾਸ਼ਟਰੀ ਸਬਜ਼ੀ ਵਿਗਿਆਨੀ ਡਾ. ਦਲਜੀਤ ਸਿੰਘ ਸੁਪੱਤਰ ਚਾਨਣ ਸਿੰਘ, ਵਾਸੀ ਲੜੋਈ ਭੋਗਪੁਰ ਨੂੰ ਭਾਰਤ ਰਤਨ ਡਾ. ਅਬਦੁਲ ਕਲਾਮ ਗੋਲਡ ਮੈਡਲ ਐਵਾਰਡ ਨਾਲ ਚਿਨਈ ਵਿਖੇ ਸਨਮਾਨਿਆ ਗਿਆ।ਇਹ ਐਵਾਰਡ ਵਿਅਕਤੀਤਵ ਅਧਾਰ `ਤੇ ਸਬਜ਼ੀ ਨਾਲ ਸਬੰਧਤ ਖੋਜ਼ ਗਤੀਵਿਧੀਆਂ ਅਤੇ ਸਬੰਧਤ ਸਿਖਿਆ ਦੀਆਂ ਉਪਲਭਧੀਆਂ ਦੇ ਹਿਤ ਦਿਤਾ ਗਿਆ।ਡਾ. ਦਲਜੀਤ ਸਿੰਘ ਨੇ ਸਬੰਧਤ ਖੇਤਰ ਵਿਚ ਅੰਤਰਾਸ਼ਟਰੀ ਪੱਧਰ `ਤੇ ਏਸ਼ੀਆ ਅਤੇ ਯੂਰਪ ਦੇ ਕਈ ਦੇਸ਼ਾਂ ਵਿੱਚ ਖੋਜ਼ ਸਬੰਧਤ ਪਰਚੇ ਪੜੇ ਹਨ ਕਿ ਡਾ. ਦਲਜੀਤ ਸਿੰਘ ਹੁਣ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਪ੍ਰੋਫੈਸਰ ਅਤੇ ਮੁਖੀ ਸਬਜ਼ੀ ਵਿਭਾਗ ਵਜੋਂ ਸੇਵਾਵਾਂ ਨਿਭਾਅ ਰਹੇ ਹਨ।ਡਾ. ਦਲਜੀਤ ਸਿੰਘ ਨੂੰ ਸਨਮਾਨਿਤ ਕਰਨ ਮੌਕੇ ਯੂਨੀਅਨ ਮੰਤਰੀ ਹਾਈਕੋਰਟ ਜੱਜ ਅਤੇ ਅਨਾ ਮਲਾਇ ਯੂਨੀਵਰਸਿਟੀ ਦੇ ਉਪ ਕੁਲਪਤੀ ਤੋਂ ਬਿਨਾਂ ਹੋਰ ਬਹੁਪ ਖੀ ਸਖਸ਼ੀਅਤਾਂ ਵੀ ਸ਼ਾਮਲ ਸਨ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media