Wednesday, August 5, 2026

ਪਿੰਡ ਬਿੰਜੋਕੀ ਖੁਰਦ ਵਿਖੇ ਡੇਂਗੂ ਦਾ ਸਰਵੇ ਕੀਤਾ

PPN2610201726ਮਾਲੇਰਕੋਟਲਾ (ਸੰਦੌੜ), 26 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸਿਵਲ ਸਰਜਨ ਡਾ. ਕਿਰਨਜੀਤ ਕੌਰ ਬਾਲੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਮਰਗੜ੍ਹ ਦੇ ਸੀਨੀਅਰ ਮੈਡੀਕਲ ਅਫਸਰ ਡਾ. ਲਵਲੀਨ ਗਰਗ, ਬੀ.ਈ.ਈ ਰਣਬੀਰ ਸਿੰਘ ਦੰਡੇ ਅਤੇ ਹੈਲਥ ਸੁਪਰਵਾਇਜਰ ਪਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਬਣਾਈ ਗਈ ਟੀਮ ਮੈਂਬਰ ਸਿਹਤ ਅਧਿਕਾਰੀ ਰਵਿੰਦਰ ਸਿੰਘ, ਬੂਟਾ ਖਾਂ, ਗੁਰਜਿੰਦਰ ਸਿੰਘ ਅਤੇ ਸੁਖਜੀਤ ਸਿੰਘ ਨੇ ਘਰ ਘਰ ਜਾ ਕੇ ਬੁਖਾਰ ਵਾਲੇ ਮਰੀਜ਼ਾਂ ਦੇ ਖੁਨ ਦੇ ਸੈਂਪਲ ਇਕੱਤਰ ਕੀਤ ਅਤੇ ਲੋਕਾਂ ਨੂੰ ਡੇਂਗੂ ਬੁਖਾਰ ਦੇ ਲੱਛਣ ਅਤੇ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ।ਹੈਲਥ ਸੁਪਰਵਾਇਜਰ ਪਰਮਜੀਤ ਸਿੰਘ ਨੇ ਦੱਸਿਆ ਕਿ ਕਿਸੇ ਵੀ ਕਿਸਮ ਦਾ ਬੁਖਾਰ ਹੋਵੇ ਤਾਂ ਤੁਰੰਤ ਨੇੜੇ ਦੀ ਡਿਸਪੈਂਸਰੀ ਵਿੱਚ ਜਾ ਕੇ ਖੂਨ ਦੀ ਜਾਂਚ ਕਰਵਾਈ ਜਾਵੇ, ਤਾਂ ਕਿ ਅਪਣੇ ਆਪ ਨੂੰ ਘਾਤਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …

Leave a Reply