ਸੰਦੌੜ, 26 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਅਕਾਲ ਅਕੈਡਮੀ ਮਸਤੂਆਣਾ ਵਿਖੇ ਹੋਏ ਜਿਲਾ ਪੱਧਰੀ ਰਸਾ-ਕਸ਼ੀ ਮੁਕਾਬਲਿਆਂ ਵਿਚ ਰੇਨਬੋ ਪਬਲਿਕ ਸਕੂਲ ਹੂਸੈਨਪੁਰਾ ਦੇ ਵਿਦਿਆਰਥੀਆਂ ਨੇ ਜੋਨ ਭੋਗੀਵਾਲ ਵਲੋਂ ਖੇਡਦਿਆਂ ਫਾਈਨਲ ਵਿਚ ਸੰਗਰੂਰ ਜੋਨ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਟੇਟ ਪੱਧਰ ਦੇ ਮੁਕਾਬਲਿਆਂ ਲਈ ਆਪਣਾ ਸਥਾਨ ਪੱਕਾ ਕੀਤਾ।ਅਮਨਜੋਤ ਸਿੰਘ ਨੱਥੋਹੇੜੀ, ਮਹਿਕਪ੍ਰੀਤ ਸਿੰਘ ਅਮਾਮਗੜ, ਗੁਰਪ੍ਰੀਤ ਸਿੰਘ ਕਾਸਾਪੁਰ, ਗੁਰਿੰਦਰ ਸਿੰਘ ਅਮਾਮਗੜ, ਤੇਜਿੰਦਰ ਸਿੰਘ ਗੰਡੇਵਾਲ, ਗੁਰਸਿਮਰਨ ਸਿੰਘ ਮਾਹਮਦਪੁਰ, ਅਕਾਸ਼ਦੀਪ ਸਿੰਘ ਧਨੋਂ, ਲਖਵੀਰ ਸਿੰਘ ਬੁਕਣਵਾਲ ਅਤੇ ਹਰਜੋਤ ਸਿੰਘ ਬੇਗੋਵਾਲ ਇਹਨਾਂ ਬੱਚਿਆਂ ਨੇ ਸਾਨਦਾਰ ਖੇਡ ਦਾ ਪਸ਼ਦਸ਼ਰਨ ਕਰਦਿਆਂ ਜਿਥੇ ਸਕੂਲ ਦਾ ਨਾਮ ਰੌਨ ਕੀਤਾ ਉਥੇ ਹੀ ਆਪਣੇ ਮਾਤਾ-ਪਿਤਾ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਸਕੂਲ ਪਹੁੰਚਣ ਤੇ ਸਕੂਲ ਦੇ ਚੈਅਰਮੈਨ ਨਰਿੰਦਰ ਸਿੰਘ ਨੇ ਬੱਚਿਆਂ ਨੂੰ ਵਧਾਈ ਦਿੱਤੀ, ਇਸ ਜਿੱਤ ਦਾ ਸਿਹਰਾ ਟੀਮ ਦੇ ਕੌਚ ਮਨਦੀਪ ਰਮਾ ਕੰਗਣਵਾਲ ਨੂੰ ਦਿੱਤਾ ਅਤੇ ਕਿਹਾ ਜੇਕਰ ਬੱਚੇ ਇਸੇ ਤਰਾਂ ਮਿਹਨਤ ਕਰਦੇ ਰਹੇ ਤਾਂ ਇਹ ਸਕੂਲ ਇੱਕ ਦਿਨ ਖੇਡਾਂ ਦੀ ਨਰਸਰੀ ਵਜੌਂ ਉਭਰੇਗਾ।ਇਸ ਸਮੇਂ ਪਿ੍ਰੰਸੀਪਲ ਮੈਡਮ ਰਮਨਦੀਪ ਕੌਰ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ ਡੀ.ਪੀ.ਈ, ਬਲਕਾਰ ਸਿੰਘ ਡੀ.ਪੀ.ਈ, ਕੁਲਵੀਰ ਸਿੰਘ, ਗੁਰਿੰਦਰ ਸਿੰਘ, ਮਨਦੀਪ ਸਿੰਘ ਹਾਜਰ ਰਹੇ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media