Thursday, August 6, 2026

ਸੜਕ ਹਾਦਸੇ ਵਿੱਚ ਗਰੀਬ ਕਿਸਾਨ ਦੇ ਦੋ ਸਾਲ ਦੇ ਬੱਚੇ ਦੀ ਮੌਤ

PPN2610201730ਧੂਰੀ, 26 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਦੋਹਲਾ ਫਾਟਕਾਂ ਦੇ ਨੇੜੇ ਇੱਕ ਟਰੱਕ ਦੇ ਸਕੂਟਰ ਨਾਲ ਟਕਰਾ ਜਾਣ ਕਾਰਨ ਇੱਕ ਗਰੀਬ ਕਿਸਾਨ ਦੇ ਇਕਲੌਤੇ ਕਰੀਬ ਦੋ ਸਾਲਾ ਬੱਚੇ ਦੀ ਮੌਕੇ `ਤੇ ਹੀ ਮੌਤ ਹੋ ਜਾਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ।ਸਿਵਲ ਹਸਪਤਾਲ ਧੂਰੀ ਵਿਖੇ ਆਪਣੇ ਇਕਲੌਤੇ ਲੜਕੇ ਨੂੰ ਇਲਾਜ਼ ਲਈ ਲੈ ਕੇ ਪਹੁੰਚੇ ਦੋਹਲਾ ਨਿਵਾਸੀ ਹਰੀ ਸਿੰਘ ਨੇ ਦੱਸਿਆ ਕਿ ੳੇੁਹ ਆਪਣੀ ਮਾਤਾ ਨੂੰ ਧੂਰੀ ਸ਼ਹਿਰ ਤੋਂ ਇੱਕ ਪ੍ਰਾਈਵੇਟ ਡਾਕਟਰ ਪਾਸੋਂ ਦਵਾਈ ਦਿਵਾ ਕੇ ਸਕੂਟਰ `ਤੇ ਵਾਪਸ ਆਪਣੇ ਪਿੰਡ ਦੋਹਲਾ ਵੱਲ ਜਾ ਰਿਹਾ ਸੀ ਅਤੇ ਉਹਨਾਂ ਦੇ ਨਾਲ ਉਸ ਦਾ ਦੋ ਸਾਲਾ ਲੜਕਾ ਮਨਕੀਰਤ ਸਿੰਘ ਵੀ ਸੀ।ਉਹਨਾਂ ਦੱਸਿਆ ਕਿ ਜਦੋਂ ਉਹ ਦੋਹਲਾ ਵਾਲਾ ਫਾਟਕ ਨੇੜੇ ਆਪਣੀ ਸਾਈਡ ਵੱਲ ਜਾ ਰਿਹਾ ਸੀ ਤਾਂ ਇੱਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਅਤੇ ਇਸ ਹਾਦਸੇ ਦੌਰਾਨ ਟਰੱਕ ਦੀ ਫੇਟ ਵੱਜਣ ਕਾਰਨ ਉਸ ਦਾ ਦੋ ਸਾਲਾ ਬੇਟਾ ਬੁੱੜਕ ਕੇ ਸੜਕ ਤੋਂ ਦੂਰ ਜਾ ਗਿਰਾ ਜਿਸ ਕਾਰਨ ਉਸ ਦੀ ਮੌਤ ਹੋ ਗਈ।ਉਸ ਨੇ ਦੱਸਿਆ ਕਿ ਸਕੂਟਰ ਨੂੰ ਫੇਟ ਮਾਰਣ ਉਪਰੰਤ ਟਰੱਕ ਡਰਾਈਵਰ ਰੁਕਣ ਦੀ ਬਜ਼ਾਏ ਸਕੂਟਰ ਨੂੰ ਘੜੀਸਦਾ ਦੂਰ ਤੱਕ ਲੈ ਗਿਆ।ਖਬਰ ਲਿਖੇ ਜਾਣ ਤੱਕ ਬੱਚੇ ਦੀ ਲਾਸ਼ ਨੂੰ ਸਿਵਲ ਹਸਪਤਾਲ ਧੂਰੀ ਵਿਖੇ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ।ਥਾਣਾ ਸਿਟੀ ਧੂਰੀ ਦੀ ਪੁਲਿਸ ਵੱਲੋਂ ਇਸ ਸਬੰਧ ਵਿੱਚ ਲੋੜੀਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply