Sunday, March 22, 2026

ਨਸ਼ੇ ਮੁਕਤੀ ਲਈ ਅੰਮਿ੍ਰਤਸਰ ਜਿਲੇ `ਚ ਖੋਲੇ 10 ‘ਓਟਸ ਕਲੀਨਕ’

ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਉਦਘਾਟਨ

PPN2610201732ਅੰਮਿ੍ਤਸਰ, 26 ਅਕਤੂਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਕੀਤੀ ਗਈ ਪਹਿਲ ਕਦਮੀ ਤਹਿਤ ਅੱਜ ਅੰਮਿ੍ਰਤਸਰ ਜਿਲੇ ਵਿਚ 10 ‘ਓਟਸ ਕਲਨੀਕਲਾਂ’ (ਓ.ਪੀ.ਡੀ ਅਸਿਸਟਡ ਟਰੀਟਮੈਂਟ) ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਸ ਤਹਿਤ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਸਿਹਤ ਵਿਭਾਗ ਦਾ ਅਮਲਾ ਰੋਜ਼ਾਨਾ ਆਪਣੀ ਹਾਜ਼ਰੀ ਵਿੱਚ ਦਵਾਈ ਖਾਵੇਗਾ।ਪਾਇਟਲਟ ਪ੍ਰਾਜੈਕਟ ਤਹਿਤ ਅਜੇ ਇਹ ਪ੍ਰੋਗਰਾਮ ਅੰਮਿ੍ਰਤਸਰ ਤੋਂ ਇਲਾਵਾ ਤਰਨਤਾਰਨ ਅਤੇ ਮੋਗਾ ਵਿਚ ਹੀ ਸੁਰੂ ਕੀਤਾ ਗਿਆ ਹੈ।ਇਸ ਇਲਾਜ ਪ੍ਰਣਾਲੀ ਦੀ ਸ਼ੁਰੂਆਤ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਦੇ ਪਿੰਡ-ਪਿੰਡ ਪਹੁੰਚ ਚੁੱਕੇ ਨਸ਼ੇ ਦੇ ਖਾਤਮੇ ਲਈ ਮੁੱਖ ਮੰਤਰੀ ਦੀ ਇਹ ਸੋਚ ਬਹੁਤ ਕਾਰਗਰ ਸਿੱਧ ਹੋਵੇਗੀ ਅਤੇ ਇਹ ਪ੍ਰਾਜੈਕਟ ਅੰਮ੍ਰਿਤਸਰ ਦੀ ਸਫਲਤਾ ਤੋਂ ਬਾਅਦ ਸਾਰੇ ਪੰਜਾਬ ਵਿਚ ਛੇਤੀ ਹੀ ਸ਼ੁਰੂ ਕੀਤਾ ਜਾਵੇਗਾ।ਉਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਅਜਿਹੇ ਕੇਂਦਰ ਖੋਲਣ ਦੀ ਜੋ ਲੋੜ ਪਈ ਹੈ, ਇਹ ਸਾਡੇ ਸਮਾਜ ਦਾ ਬਹੁਤ ਘਾਤਕ ਪਹਿਲੂ ਹੈ।ਉਨਾਂ ਕਿਹਾ ਕਿ ਜੋ ਪੈਸਾ ਸਾਡੇ ਬੱਚਿਆਂ ਦੀ ਪੜਾਈ ’ਤੇ ਲੱਗਣਾ ਚਾਹੀਦਾ ਸੀ, ਉਹ ਨਸ਼ੇ ਮੁਕਤੀ ’ਤੇ ਲੱਗ ਰਿਹਾ ਹੈ ਅਤੇ ਜੋ ਡਾਕਟਰ ਗੰਭੀਰ ਬਿਮਾਰਾਂ ਦੀ ਦੇਖ-ਰੇਖ ਕਰ ਸਕਦੇ ਸਨ, ਉਹ ਸਾਡੀ ਜਵਾਨੀ ਨੂੰ ਬਚਾਉਣ ’ਤੇ ਲੱਗ ਰਹੇ ਹਨ।ਉਨਾਂ ਸਾਰੇ ਸਮਾਜ ਨੂੰ ਨਸ਼ੇ ਦੇ ਖਾਤਮੇ ਲਈ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ।ਉਨਾਂ ਇਸ ਮੌਕੇ ਸਿਹਤ ਵਿਭਾਗ ਦੀ ਮੰਗ ’ਤੇ ਆਧੁਨਿਕ ਸਹੂਲਤਾਂ ਵਾਲੀਆਂ 2 ਐਬੂਲੈਂਸ ਵੀ ਦੇਣ ਦਾ ਐਲਾਨ ਕੀਤਾ।
ਆਪਣੇ ਸੰਬੋਧਨ ਵਿੱਚ ਮੈਡੀਕਲ ਕਮਿਸ਼ਨਰ ਡਾ. ਪ੍ਰਭਜੋਤ ਕੌਰ ਜੌਹਲ ਨੇ ਦੱਸਿਆ ਕਿ ਇਸ ਇਲਾਜ ਪ੍ਰਣਾਲੀ ਤਹਿਤ ਮਰੀਜ ਨੂੰ ਹਸਪਤਾਲ ਦਾਖਲ ਨਹੀਂ ਕੀਤਾ ਜਾਵੇਗਾ, ਬਲਕਿ ਰੋਜ਼ਾਨਾ ਦਵਾਈ ਖੁਆ ਕੇ ਘਰ ਭੇਜ ਦਿੱਤਾ ਜਾਵੇਗਾ।ਜਿਸ ਨਾਲ ਉਹ ਆਪਣੇ ਘਰ ਦੇ ਕੰਮ-ਕਾਰ ਵੀ ਕਰ ਸਕੇਗਾ ਅਤੇ ਇਲਾਜ ਵੀ ਕਰਵਾ ਸਕੇਗਾ। ਉਨਾਂ ਦੱਸਿਆ ਕਿ ਜਿਲਾ ਅੰਮਿ੍ਰਤਸਰ ਵਿਚ ਨਸ਼ਾ ਛੁਡਾੳੂ ਕੇਂਦਰ ਤੋਂ ਇਲਾਵਾ ਚਵਿੰਡਾ ਦੇਵੀ, ਬਾਬਾ ਬਕਾਲਾ ਸਾਹਿਬ, ਅਜਨਾਲਾ, ਮਜੀਠਾ, ਮਾਨਾਂਵਾਲਾ, ਤਰਸਿੱਕਾ, ਲੋਪੋਕੇ, ਵੇਰਕਾ ਅਤੇ ਕੇਂਦਰੀ ਜੇਲ ਅੰਮਿ੍ਰਤਸਰ ਦੇ ਹਸਪਤਾਲਾਂ ਵਿਚ ਇਹ ਦਵਾਈ ਰੋਜ਼ ਬਿਨਾਂ ਕਿਸੇ ਸਰਕਾਰੀ ਛੁੱਟੀ ਸਵੇਰੇ 9 ਤੋਂ 3 ਵਜੇ ਤੱਕ ਬਿਲਕੁੱਲ ਮੁਫ਼ਤ ਮਿਲਿਆ ਕਰੇਗੀ ਅਤੇ ਸਿਹਤ ਕਰਮਚਾਰੀ ਆਪਣੀ ਹਾਜ਼ਰੀ ਵਿਚ ਮਰੀਜ਼ ਨੂੰ ਇਹ ਦਵਾਈ ਖਵਾਏਗਾ।ਉਨਾਂ ਦੱਸਿਆ ਕਿ ਇਸ ਗੋਲੀ ਦਾ ਅਸਰ ਮਰੀਜ਼ ’ਤੇ 24 ਤੋਂ 36 ਘੰਟੇ ਰਹੇਗਾ ਅਤੇ ਗੋਲੀ ਖਾਣ ਵਾਲੀ ਵਿਅਕਤੀ ਨਸ਼ੇ ਦੀ ਤਲਬ ਨਹੀਂ ਰੱਖੇਗਾ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਸਿਵਲ ਸਰਜਨ ਡਾ. ਨਰਿੰਦਰ ਕੌਰ, ਪ੍ਰਿੰਸੀਪਲ ਸਰਕਾਰੀ ਮੈਡੀਕਲ ਕਾਲਜ ਤੇਜਬੀਰ ਸਿੰਘ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਸੀਨੀਅਰ ਫਾਰਮਾਸਿਸਟ ਸਮਸ਼ੇਰ ਸਿੰਘ, ਡਾ. ਮਦਨ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply