Sunday, March 22, 2026

ਮਾਲ ਰੋਡ ਸਕੂਲ ਵਿਖੇ ਖੇਤਰ ਪੱਧਰੀ ਸਹਿ-ਅਕਾਦਮਿਕ ਮੁਕਾਬਲੇ ਸਮਾਪਤ

PPN2610201742ਅੰਮ੍ਰਿਤਸਰ, 26 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਮਾਲ ਰੋਡ ਵਿਖੇ ਤਿੰਨ ਰੋਜ਼ਾ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਖੇਤਰ ਪੱਧਰੀ ਸਹਿ-ਅਕਾਦਮਿਕ ਮੁਕਾਬਲੇ ਅੱਜ ਸਮਾਪਤ ਹੋ ਗਏ।ਇਹ ਮੁਕਾਬਲੇ ਵਿਦਿਆਰਥੀਆਂ ’ਚ ਉਸਾਰੂ ਰੁਚੀਆਂ ਜਗਾਉਣ ਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਵਿਚ ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ, ਤਰਨਤਾਰਨ ਅਤੇ ਪਠਾਨਕੋਟ ਨਾਲ ਸਬੰਧਿਤ ਸੈਂਕੜੇ ਵਿਦਿਆਰਥੀਆਂ ਨੇ ਸ਼ਬਦ ਗਾਇਨ, ਲੋਕਗੀਤ, ਆਮ ਗਿਆਨ ਮੌਲਿਕ ਲਿਖਤ ਅਤੇ ਲੋਕ ਨਾਚ ਗਿੱਧੇ ਰਾਹੀਂ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ। ਮੁਕਾਬਲੇ ਦੇ ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਪੰਜਾਬ ਕਾਂਗਰਸ ਮਹਿਲਾ ਵਿੰਗ ਦੇ ਪ੍ਰਧਾਨ ਸ੍ਰੀਮਤੀ ਮਮਤਾ ਦੱਤਾ ਨੇ ਵਿਦਿਆਰਥੀ ਕਲਾਕਾਰਾਂ ਨੂੰ ਇਨਾਮ ਵੰਡਦਿਆਂ ਕਿਹਾ ਕਿ ਸਿਖਿਆ ਵਿਚ ਸਹਿ-ਅਕਾਦਮਿਕ ਕਿਰਿਆਵਾਂ ਦਾ ਵਿਸ਼ੇਸ਼ ਮੱਹਤਵ ਹੁੰਦਾ ਹੈ।ਇਨ੍ਹਾਂ ਨਾਲ ਜਿਥੇ ਵਿਦਿਆਰਥੀਆਂ ਦੀ ਪ੍ਰਤਿਭਾ ਵਿਚ ਨਿਖ਼ਾਰ ਆਉਂਦਾ ਹੈ ਉਥੇ ਨਾਲ ਹੀ ਇਹ ਸਾਡੇ ਵਿਰਸੇ ਅਤੇ ਸਭਿਆਚਾਰ ਦੀਆਂ ਰੱਖਿਅਕ ਵੀ ਹੁੰਦੀਆਂ ਹਨ।ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਵੀ ਪਾਠਕ੍ਰਮ ਦੀ ਸਿੱਖਿਆ ਦੇ ਨਾਲ-ਨਾਲ ਵਿਦਿਆਰਥੀਆਂ ਵਿਚ ਚੰਗੇ ਗੁਣਾਂ ਦੇ ਸੰਚਾਰ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਸਿੱਖਿਆ ਅਫਸਰ (ਸ.ਸ) ਸ੍ਰੀਮਤੀ ਸੁਨੀਤਾ ਕਿਰਨ ਨੇ ਕੀਤੀ।ਉਨ੍ਹਾਂ ਕਿਹਾ ਵਿਦਿਆਰਥੀਆਂ ਦੇ ਸਰਵ ਪੱਖੀ ਵਿਕਾਸ ਲਈ ਸਹਿ-ਅਕਾਦਮਿਕ ਕਿਰਿਆਵਾਂ ਸਦਾ ਸਹਾਈ ਰਹੀਆਂ ਹਨ।ਉਨ੍ਹਾਂ ਜੇਤੂ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ।ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਭਾਸ਼ਾ ਮਾਹਿਰ ਸ੍ਰੀਮਤੀ ਰਜਿੰਦਰ ਚੋਹਾਨ ਵੀ ਵਿਸ਼ੇਸ਼ ਤੌਰ ਤੇ ਹਾਜਰ ਸਨ। ਉਨ੍ਹਾਂ ਮੁਕਾਬਲੇ ਵਿਚ ਭਾਗ ਲੈਣ ਆਏ ਵਿਦਿਆਰਥੀਆਂ ਨੂੰ ਸ਼ੁੱਭ ਇਛਾਵਾਂ ਦਿੱਤੀਆਂ।ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਧੰਨਵਾਦ ਕੀਤਾ।ਜੂਨੀਅਰ ਪੱਧਰ ਗਿੱਧਾ ਮੁਕਾਬਲੇ ਵਿਚ ਸ.ਕੰ.ਸ.ਸ ਸਕੂਲ ਮਾਲ ਰੋਡ ਨੇ ਦੂਸਰਾ ਸਥਾਨ ਅਤੇ ਸੀਨੀਅਰ ਪੱਧਰ ਗਿੱਧਾ ਮੁਕਾਬਲੇ ਵਿਚ ਸ.ਕੰ.ਸ.ਸ ਸਕੂਲ ਮਾਲ ਰੋਡ ਨੇ ਪਿਹਲਾ ਅਤੇ ਐਮ.ਐਸ ਗੇਟ ਸ਼ਿਵਾਲਾ ਸਕੂਲ ਨੇ ਦੂਸਰਾ ਸਥਾਨ ਹਾਸਲ ਕੀਤਾ।ਸੋਲੋ ਡਾਂਸ ਮੁਕਾਬਲੇ ਵਿਚ ਮਾਲ ਰੋਡ ਸਕੂਲ ਦੀ ਆਂਚਲ ਨੇ ਪਹਿਲਾ ਸਥਾਨ ਹਾਸਲ ਕੀਤਾ।ਮੌਲਿਕ ਲਿੱਖਤ ਮੁਕਾਬਲੇ ਵਿਚ ਪੁਲਕਿਤ ਸ.ਕੰ.ਸ.ਸ ਸਕੂਲ, ਮਾਲ ਰੋਡ, ਅੰਮ੍ਰਿਤਸਰ ਨੇ ਪਹਿਲਾ, ਹਰਮੀਤ ਕੌਰ ਬਾਬਾ ਗੁਰਮੁੱਖ ਸਿੰਘ ਉੱਤਮ ਸਿੰਘ ਸਕੂਲ ਖਡੂਰ ਸਾਹਿਬ ਨੇ ਦੂਸਰਾ ਸਥਾਨ ਹਾਸਲ ਕੀਤਾ।ਲੋਕ ਗੀਤ ਮੁਕਾਬਲੇ ਵਿਚ ਪਹਿਲਾ ਸਥਾਨ ਮਨਦੀਪ ਕੌਰ ਸ੍ਰੀ ਮਹਾਂਵੀਰ ਜੈਨ ਮਾਡਲ ਸਕੂਲ ਫਗਵਾੜਾ ਅਤੇ ਦੂਸਰਾ ਸਥਾਨ ਮਹਿਕਪ੍ਰੀਤ ਸਿੰਘ ਬਾਬਾ ਗੁਰਮੁੱਖ ਸਿੰਘ ਸਕੂਲ ਖਡੂਰ ਸਾਹਿਬ ਨੇ ਅਤੇ ਆਮ ਗਿਆਨ ਮੁਕਾਬਲੇ ਵਿਚ ਦਿਕਸ਼ਿਤ ਬਾਲੀ ਆਰੀਆ ਸਕੂਲ ਫਗਵਾੜਾ ਨੇ ਪਹਿਲਾ ਅਤੇ ਅਮਨਦੀਪ ਕੌਰ ਸ.ਕੰ.ਸ.ਸ ਸਕੂਲ ਮਾਲ ਰੋਡ ਨੇ ਦੂਸਰਾ ਸਥਾਨ ਹਾਸਲ ਕੀਤਾ।ਸ਼ਬਦ ਗਾਇਨ ਮੁਕਾਬਲੇ ਵਿਚ ਪਹਿਲਾ ਸਥਾਨ ਸ.ਕੰ.ਸ.ਸ.ਸਕੂਲ ਰਈਆ ਅਤੇ ਦੂਸਰਾ ਸਥਾਨ ਸ.ਕੰ.ਸ.ਸ.ਸ ਬਟਾਲਾ ਨੇ ਹਾਸਲ ਕੀਤਾ।ਜੱਜ ਸਾਹਿਬਾਨ ਦੀ ਭੂਮੀਕਾ ਸ੍ਰੀਮਤੀ ਮਨਜੋਤ ਕੌਰ ਲੁਧਿਆਣਾ, ਸ੍ਰੀਮਤੀ ਮਨਿੰਦਰ ਕੌਰ ਮੁਸਤਫਾਬਾਦ, ਸ੍ਰੀਮਤੀ ਨਵਦੀਪ ਕੌਰ ਹੇਰ, ਰਜਿੰਦਰ ਸਿੰਘ ਲੁਧਿਆਨਾ, ਸਤਿੰਦਰ ਸਿੰਘ ਸ਼ਿਵਾਲਾ ਭਾਈਆਂ ਅਤੇ ਸ੍ਰੀ ਜਸਪਾਲ ਸਿੰਘ ਰੇਲਵੇ ਮੰਡੀ, ਹੁਸ਼ਿਆਰਪੁਰ ਨੇ ਨਿਭਾਈ।ਮੰਚ ਸੰਚਾਲਨ ਸ੍ਰੀਮਤੀ ਕਵਲਇੰਦਰ ਕੌਰ ਅਤੇ ਸ੍ਰੀਮਤੀ ਮਨਦੀਪ ਕੌਰ ਨੇ ਕੀਤਾ।ਇਸ ਸਮਾਗਮ ਵਿਚ ਪ੍ਰਿੰਸੀਪਲ ਕੰਵਲਜੀਤ ਸਿੰਘ, ਪ੍ਰਮੋਦ ਮਿੱਡਾ ਅਤੇ ਸਮੂਹ ਸਕੂਲ ਸਟਾਫ ਹਾਜਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply