Tuesday, July 7, 2026

ਨੈਸ਼ਨਲ ਪਬਲਿਕ ਸਕੂਲ ਵਿਚ ਕਰਵਾਏ ਧਾਰਮਿਕ ਮੁਕਾਬਲੇ

PPN2610201744ਪੱਟੀ, 26 ਅਕਤੂਬਰ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ) – ਸ੍ਰੀ ਗੁਰੁ ਅਰਜਨ ਦੇਵ ਸਹੋਦਿਆ ਤਰਨਤਾਰਨ ਵਲੋਂ ਹਰ ਮਹੀਨੇ ਮੁਕਾਬਲੇ ਕਰਵਾਏ ਜਾਂਦੇ ਹਨ।ਜਿਨਾਂ ਦਾ ਮੁੱਖ ਮਕਸਦ ਵਿਦਿਆਰਥੀਆਂ ਦੇ ਅੰਦਰ ਹਰ ਤਰਾਂ ਦੀ ਪ੍ਰਤਿਭਾ ਨੂੰ ਉਜ਼ਾਗਰ ਕੀਤਾ ਜਾਦਾ ਹੈ।ਇਸ ਵਾਰ ਇਹ ਮੁਕਾਬਲੇ ਨੈਸ਼ਨਲ ਪਬਲਿਕ ਸਕੂਲ ਵਿਚ ਕਰਵਾਏ ਗਏ।ਇਨਾਂ ਮੁਕਾਬਿਲਆਂ ਦਾ ਥੀਮ ਧਾਰਮਿਕ ਸੀ, ਜਿਸ ਦੇ ਅਧੀਨ ਲੇਖ ਪ੍ਰਤੀਯੋਗਤਾ, ਪੋਸਟਰ ਮੇਕਿੰਗ, ਕਵੀਸ਼ਰੀ ਤੇ ਦਸਤਾਰ ਬੰਦੀ ਮੁਕਾਬਲੇ ਸਨ।ਇਸ ਮੁਕਾਬਿਲਆਂ ਵਿਚ ਸਿਰਫ ਲੜਕਿਆਂ ਨੇ ਹੀ ਭਾਗ ਲਿਆ।ਸ੍ਰੀ ਗੁਰੁ ਅਰਜਨ ਦੇਵ ਸਹੋਦਿਆ ਤਰਨਤਾਰਨ ਦੇ ਪ੍ਰਧਾਨ ਗੁਰਚਰਨ ਕੌਰ ਨੇ ਇਸ ਕਾਰਜ਼ ਦੀ ਸ਼ਲਾਘਾ ਕੀਤੀ ਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ।ਇਸ ਮੌਕੇ ਪਿ੍ਰੰ: ਵਨੀਤ ਕੌਰ ਮੈਣੀ, ਡਾਇਰੈਕਟਰ ਪੁਰਸ਼ੋਤਮ ਸਿੰਘ ਤੇ ਸਕੂਲ ਸਟਾਫ ਮੈਂਬਰ ਹਾਜ਼ਰ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply