Friday, March 13, 2026

ਘਰਖਣਾ ਦੁੱਧ ਉਤਪਾਦਕ ਸਹਿਕਾਰੀ ਸਭਾ ਵਲੋਂ ਮੁਨਾਫਾ ਵੰਡ ਸਮਾਰੋਹ

ਸਰਬਜੀਤ ਸਿੰਘ ਨੇ 9615/- ਰੁਪਏ ਮੁਨਾਫੇ ਨਾਲ ਹਾਸਲ ਕੀਤਾ ਪਹਿਲਾ ਸਥਾਨ

PPN2610201745ਸਮਰਾਲਾ, 26 ਅਕਤੂਬਰ (ਪੰਜਾਬ ਪੋਸਟ- ਕੰਗ) – ਇੱਥੋਂ  ਨਜਦੀਕੀ ਪਿੰਡ ਘਰਖਣਾ ਵਿਖੇ ਦੀ ਘਰਖਣਾ ਦੁੱਧ ਉਤਪਾਦਕ ਸਹਿਕਾਰੀ ਸਭਾ ਘਰਖਣਾ ਵੱਲੋਂ ਆਪਣਾ ਸਲਾਨਾ ਬੋਨਸ ਵੰਡ ਸਮਾਰੋਹ  ਸੁਸਾਇਟੀ ਦੇ ਅਹਾਤੇ ਵਿਖੇ ਕਰਵਾਇਆ ਗਿਆ। ਇਸ ਮੁਨਾਫਾ ਵੰਡ ਸਮਾਰੋਹ ਵਿੱਚ  ਸਤਪਾਲ ਸਿੰਘ ਏਰੀਆ ਅਫਸਰ ਸਮਰਾਲਾ, ਗੁਰਦੀਪ ਸਿੰਘ, ਨਵਪ੍ਰੀਤ ਸਿੰਘ, ਸੁਖਦੇਵ ਸਿੰਘ ਰਿਟਾ: ਏ.ਓ, ਇਸ਼ਦੀਪ ਸਿੰਘ, ਸਪਿੰਦਰਪਾਲ ਸਿੰਘ, ਸਭਾ ਦੇ ਪ੍ਰਧਾਨ ਰਾਮ ਕਰਨ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਭਾ ਸਕੱਤਰ ਲਖਵੀਰ ਸਿੰਘ ਨੇ ਦੱਸਿਆ ਕਿ ਇਸ ਸਾਲ ਦਾ ਸ਼ੁੱਧ ਮੁਨਾਫਾ 2,11,931/- ਰੁਪਏ ਬੋਨਸ ਪ੍ਰਾਪਤ ਕਰਤਾ ਲਾਭ ਪਾਤਰੀਆਂ ਵਿਚਕਾਰ ਵੰਡਿਆ ਗਿਆ।ਇਸ ਸਭਾ ਦੀ ਸਲਾਨਾ ਪ੍ਰਗਤੀ ਰਿਪੋਰਟ ਗੁਰਦੀਪ ਸਿੰਘ ਐਮ.ਪੀ.ਏ ਨੇ ਪੜੀ।ਇਸ ਮੌਕੇ ਏਰੀਆ ਅਫਸਰ ਸਤਪਾਲ ਸਿੰਘ ਨੇ ਭਾਸ਼ਣ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਦੁੱਧ ਦਾ ਕਿੱਤਾ ਸਾਡੇ ਲਈ ਬਹੁਤ ਹੀ ਲਾਹੇਵੰਦਾ ਕਿੱਤਾ ਹੈ, ਪ੍ਰੰਤੂ ਸਾਨੂੰ ਕੇਵਲ ਦੁੱਧ ਤੇ ਹੀ ਨਿਰਭਰ ਨਹੀਂ ਹੋਣਾ ਚਾਹੀਦਾ ਬਲਕਿ ਨਾਲ ਹੀ ਸਹਾਇਕ ਧੰਦੇ ਅਪਣਾ ਕੇ ਆਪਣੇ ਰੋਜਗਾਰ ਵਿੱਚ ਵਾਧਾ ਕਰਨਾ ਚਾਹੀਦਾ ਹੈ। ਜਿਸ ਸਬੰਧੀ ਵੇਰਕਾ ਡੇਅਰੀ ਲੁਧਿਆਣਾ ਵੱਲੋਂ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨਾਂ ਅੱਗੇ ਕਿਹਾ ਕਿ ਮਿਲਕ ਪਲਾਂਟ ਦਾ ਹੁਣ ਆਈ.ਸੀ.ਆਈ.ਸੀ.ਆਈ ਬੈਂਕ ਨਾਲ ਸਮਝੌਤਾ ਹੋ ਚੁੱਕਾ ਹੈ ਕਿ ਜੋ ਵੀ ਦੁੱਧ ਉਤਪਾਦਕ ਇੱਕ ਲੱਖ ਰੁਪਏ ਦਾ ਸਭਾ ਵਿੱਚ ਦੁੱਧ ਪਾਉਂਦਾ ਹੈ, ਉਸਨੂੰ ਬੈਂਕ ਵੱਲੋਂ ਵੀ ਇੱਕ ਲੱਖ ਰੁਪਏ ਦਾ ਲੋਨ ਦਿੱਤਾ ਜਾਵੇਗਾ, ਜਿਸ 25 ਪ੍ਰਤੀਸ਼ਤ ਸਬਸਿਡੀ ਨਾਲ ਤਿੰਨ ਸਾਲਾਂ ਵਿੱਚ ਵਾਪਸੀ ਕਰਨੀ ਪਵੇਗੀ।
ਵੱਧ ਮੁਨਾਫਾ ਪ੍ਰਾਪਤ ਕਰਨ ਵਾਲਿਆਂ ਵਿੱਚ ਮੁੱਖ ਤੌਰ ਤੇ ਸਰਬਜੀਤ ਸਿੰਘ ਨੇ 9615/- ਰੁਪਏ, ਹਰਪਾਲ ਸਿੰਘ ਨੇ 9528/-, ਜੀਤ ਸਿੰਘ 8817/- ਰੁਪਏ, ਲਾਲਾ ਖਾਨ ਨੇ 8713 ਰੁਪਏ, ਅਵਤਾਰ ਸਿੰਘ ਨੇ 8523/- ਰੁਪਏ  ਦਾ ਮੁਨਾਫਾ ਪ੍ਰਾਪਤ ਕਰਕੇ ਸਭਾ ਦਾ ਨਾਂ ਰੌਸ਼ਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਪਾਲ ਸਿੰਘ ਏਰੀਆ ਅਫਸਰ, ਸਪਿੰਦਰਪਾਲ ਸਿੰਘ, ਨਵਪ੍ਰੀਤ ਸਿੰਘ, ਗੁਰਦੀਪ ਸਿੰਘ ਸੇਖੋਂ ਤਿੰਨੋਂਂ ਐਮ.ਪੀ.ਏ ਏਰੀਆ ਸਮਰਾਲਾ, ਰਾਮ ਕਰਨ ਸਿੰਘ ਪ੍ਰਧਾਨ, ਜਰਨੈਲ ਸਿੰਘ ਮੀਤ ਪ੍ਰਧਾਨ, ਰਾਮ ਲਾਲ, ਰਾਮ ਸ਼ਰਨ, ਪ੍ਰਗਟ ਸਿੰਘ ਮਾਨ, ਪ੍ਰੇਮ ਸਿੰਘ, ਸਤਵਿੰਦਰ ਸਿੰਘ, ਲਖਵੀਰ ਸਿੰਘ ਸਕੱਤਰ, ਦਵਿੰਦਰ ਸਿੰਘ ਸਹਿ ਸਕੱਤਰ ਆਦਿ ਸਾਰੇ ਕਮੇਟੀ ਮੈਂਬਰ ਆਦਿ ਹਾਜਰ ਸਨ।ਇਸ ਤੋਂ ਇਲਾਵਾ ਇਲਾਵਾ ਦੁੱਧ ਉਤਪਾਦਕ ਮੈਂਬਰ ਅਤੇ ਪਿੰਡ ਦੇ ਪਤਵੰਤੇ ਸੱਜਣ ਵੀ ਹਾਜਰ ਸਨ।ਅਖੀਰ ਵਿੱਚ ਰਾਮ ਕਰਨ ਸਿੰਘ ਪ੍ਰਧਾਨ ਵਲੋਂ ਆਏ ਮਹਿਮਾਨਾਂ, ਕਮੇਟੀ ਮੈਂਬਰਾਂ ਅਤੇ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ।ਸਮੁੱਚੇ ਪ੍ਰੋਗਰਾਮ ਦੀ ਸਟੇਜ ਸਕੱਤਰ ਦੀ ਭੂਮਿਕਾ ਸੁਖਦੇਵ ਸਿੰਘ ਰਿਟਾ: ਏ.ਓ ਨੇ ਬਾਖੂਬੀ ਨਿਭਾਈ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply