ਨਵੀਂ ਦਿੱਲੀ, 27 ਅਕਤੂਬਰ (ਪੰਜਾਬ ਪੋਸਟ ਬਿਊਰੋ) -26 ਅਕਤੂਬਰ ਨੂੰ ਖ਼ਤਮ ਹੋਏ ਹਫ਼ਤੇ ਦੇ ਦੌਰਾਨ ਦੇਸ਼ ਦੇ 91 ਪ੍ਰਮੁੱਖ ਭੰਡਾਰਾਂ ਵਿੱਚ 109.878 ਬੀਸੀਐਮ
(ਅਰਬ ਘਨ ਮੀਟਰ) ਪਾਣੀ ਦਾ ਸੰਗ੍ਰਹਿਣ ਮਿਥਿਆ ਗਿਆ।ਇਹ ਇਸ ਭੰਡਾਰ ਦੀ ਕੁੱਲ ਸੰਗ੍ਰਹਿਣ ਸਮਰੱਥਾ ਦਾ 70 ਫ਼ੀਸਦੀ ਹੈ।18 ਅਕਤੂਬਰ 2017 ਨੂੰ ਖ਼ਤਮ ਹੋਏ ਹਫ਼ਤੇ ਦਰਮਿਆਨ ਇਹ 70 ਫ਼ੀਸਦੀ ਸੀ।26 ਅਕਤੂਬਰ 2017 ਦਾ ਸੰਗ੍ਰਹਿਣ ਸਤੱਇਰ ਪਿਛਲੇ ਸਾਲ ਦੀ ਇਸ ਮਿਆਦ ਦੇ ਕੁਲ ਸੰਗ੍ਰਹਿਣ ਦਾ 96 ਫ਼ੀਸਦੀ ਅਤੇ ਪਿਛਲੇ ਦਸ ਵਰ੍ਹਿਆਂ ਦੇ ਔਸਤ ਪਾਣੀ ਸੰਗ੍ਰਹਿਣ ਦਾ 95 ਫ਼ੀਸਦੀ ਰਿਹਾ ।
ਇਨ੍ਹਾਂ ਇਸ 91 ਭੰਡਾਰਾਂ ਦੀ ਕੁੱਲ ਸੰਗ੍ਰਹਿਣ ਸਮਰੱਥਾ 157.799 ਬੀਸੀਐਮ ਹੈ, ਜੋ ਦੇਸ਼ ਦੀ ਅਨੁਮਾਨਤ ਕੁਲ ਪਾਣੀ ਸੰਗ੍ਰਹਿਣ ਸਮਰੱਥਾ 253.388 ਬੀਸੀਐੱਮ ਦਾ ਲਗਭਗ 62 ਫ਼ੀਸਦੀ ਹੈ।ਇਨ੍ਹਾਂ 91 ਭੰਡਾਰਾਂ ਵਿਚੋਂ 37 ਭੰਡਾਰ ਅਜਿਹੇ ਹਨ ਜੋ 60 ਮੈਗਾਵਾਟ ਨਾਲੋਂ ਜਿਆਦਾ ਦੀ ਸਥਾਪਤ ਸਮਰੱਥਾ ਦੇ ਨਾਲ ਪਨਬਿਜਲੀ ਸਬੰਧੀ ਮੁਨਾਫ਼ਾ ਦਿੰਦੇ ਹਨ ।
ਉਤਰੀ ਖੇਤਰ ਵਿੱਚ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ ਆਉਂਦੇ ਹਨ।ਇਸ ਖੇਤਰ ਵਿੱਚ 18.01 ਬੀ.ਸੀ.ਐਮ ਦੀ ਕੁੱਲ ਸੰਗ੍ਰਹਿਣ ਸਮਰੱਥਾ ਵਾਲੇ ਛੇ ਭੰਡਾਰ ਹਨ, ਜੋ ਕੇਂਦਰੀ ਪਾਣੀ ਕਮਿਸ਼ਨ (ਸੀ.ਡਬਲਿਊ.ਸੀ) ਦੀ ਨਿਗਰਾਨੀ ਵਿਚ ਹਨ।ਇਨ੍ਹਾਂ ਭੰਡਾਰਾਂ ਵਿੱਚ ਕੁੱਲ ਉਪਲੱਬਧ ਸੰਗ੍ਰਹਿਣ 13.56 ਬੀਸੀਐਮ ਹੈ, ਜੋ ਇਸ ਭੰਡਾਰ ਦੀ ਕੁੱਲ ਸੰਗ੍ਰਹਿਣ ਸਮਰੱਥਾ ਦਾ 75 ਫ਼ੀਸਦੀ ਹੈ।ਪਿਛਲੇ ਸਾਲ ਦੀ ਇਸ ਮਿਆਦ ਵਿੱਚ ਇਸ ਭੰਡਾਰ ਦੀ ਸੰਗ੍ਰਹਿਣ ਸਮਰੱਥਾ 70 ਫ਼ੀਸਦੀ ਸੀ।ਪਿਛਲੇ ਦਸ ਸਾਲਾਂ ਦਾ ਔਸਤ ਸੰਗ੍ਰਹਿਣ ਇਸ ਸਮੇ ਦੌਰਾਨ ਇਸ ਭੰਡਾਰ ਦੀ ਕੁੱਲ ਸੰਗ੍ਰਹਿਣ ਸਮਰੱਥਾ ਦਾ 76 ਫ਼ੀਸਦੀ ਸੀ।ਇਸ ਤਰ੍ਹਾਂ ਪਿਛਲੇ ਸਾਲ ਦੀ ਇਸ ਅਵਧੀ ਸਮੇਂ ਤੁਲਨਾ ਵਿੱਚ ਚਾਲੂ ਸਾਲ ਵਿੱਚ ਸੰਗ੍ਰਹਿਣ ਬਿਹਤਰ ਹੈ, ਲੇਕਿਨ ਇਹ ਪਿਛਲੇ ਦਸ ਵਰ੍ਹਿਆਂ ਦੀ ਇਸ ਅਵਧੀ ਦੇ ਦੌਰਾਨ ਰਹੇ ਔਸਤ ਸੰਗ੍ਰਹਿਣ ਨਾਲੋਂ ਘੱਟ ਹੈ ।
Check Also
SOE Mall Road shines among 108 Nations, International ShakthiSAT Mission
Amritsar, July 2 (Punjab Post Bureau) – Bringing immense pride to the state and the …
Punjab Post Daily Online Newspaper & Print Media