ਅੰਮ੍ਰਿਤਸਰ, 28 ਅਕਤੂਬਰ (ਪੰਜਬਾਬ ਪੋਸਟ- ਮਨਜੀਤ ਸਿੰਘ) – ਜਿਲਾ ਪ੍ਰਸ਼ਾਸਨ ਵੱਲੋਂ ਆਈ ਟੀ ਆਈ ਰਣਜੀਤ ਐਵੀਨਿਊ ਵਿਖੇ ਲਗਾਏ ਗਏ ਜਿਲਾ ਪੱਧਰੀ
ਜ਼ਗਾਰ ਮੇਲੇ ਵਿਚ ਅੱਜ 1015 ਨੌਜਵਾਨਾਂ ਤੇ ਮੁਟਿਆਰਾਂ ਨੂੰ ਰੋਜ਼ਗਾਰ ਦੇ ਮੌਕੇ ਵੱਖ-ਵੱਖ ਕੰਪਨੀਆਂ ਨੇ ਦਿੱਤੇ। ਇਹ ਜਾਣਕਾਰੀ ਦਿੰਦੇ ਜਨਰਲ ਮੈਨੇਜਰ ਭੋਲਾ ਸਿੰਘ ਬਰਾੜ ਨੇ ਦੱਸਿਆ ਕਿ ਡਾਇਰੈਕਟਰ ਸਨਅਤ ਅਤੇ ਰੋਜ਼ਗਾਰ ਉਤਪਾਦਨ ਡੀ.ਪੀ.ਐਸ ਖਰਬੰਦਾ ਦੇ ਆਦੇਸ਼ਾਂ ’ਤੇ ਲਗਾਏ ਗਏ ਇਸ ਮੇਲੇ ਵਿਚ 47 ਕੰਪਨੀਆਂ ਨੇ ਹਿੱਸਾ ਲਿਆ, ਜਿਸ ਵਿਚ ਆਈ.ਟੀ, ਇੰਜੀਨੀਅਰਿੰਗ ਅਤੇ ਸੈਰ ਸਪਾਟਾ ਸਨਅਤ ਨਾਲ ਸੰਬਧਤ ਸਨ।ਉਨਾਂ ਦੱਸਿਆ ਕਿ ਕੰਪਨੀਆਂ ਕੋਲ ਵੱਖ-ਵੱਖ ਖੇਤਰ ਦੀਆਂ 2300 ਦੇ ਕਰੀਬ ਅਸਾਮੀਆਂ ਸਨ ਅਤੇ 2279 ਬੇਰੋਜ਼ਗਾਰਾਂ ਨੇ ਸ਼ਿਰਕਤ ਕੀਤੀ ਸੀ, ਪਰ ਉਨਾਂ ਦੀ ਯੋਗਤਾ ਦੇ ਹਿਸਾਬ ਨਾਲ ਇਕ ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦੇ ਪ੍ਰਸਤਾਵ ਕੰਪਨੀਆਂ ਨੇ ਦਿੱਤੇ।ਉਨਾਂ ਦੱਸਿਆ ਕਿ ਮੇਲੇ ਵਿਚ 10 ਵੀਂ ਪਾਸ ਤੋਂ ਲੈ ਕੇ ਮਾਸਟਰ ਡਿਗਰੀ ਤੱਕ ਦੇ ਨੌਜਵਾਨਾਂ ਤੇ ਮੁਟਿਆਰਾਂ ਨੇ ਹਿੱਸਾ ਲਿਆ।
ਮੇਲੇ ਦਾ ਉਦਘਾਟਨ ਕਰਨ ਪਹੁੰਚੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਮਿਹਨਤ ਤੋਂ ਬਿਨਾਂ ਕਾਮਯਾਬੀ ਦਾ ਕੋਈ ਹੋਰ ਤਰੀਕਾ ਨਹੀਂ, ਜੋ ਬੱਚੇ ਚੰਗੇ ਕਾਮਯਾਬ ਤੇ ਮਾਣ ਸਤਿਕਾਰ ਵਾਲੇ ਆਪਣੇ ਸੀਨੀਅਰਾਂ ਨੂੰ ਵੇਖ ਕੇ ਛੇਤੀ ਕਾਮਯਾਬੀ ਦੀ ਆਸ ਵਿਚ ਸ਼ਾਰਟ ਕੱਟ ਭਾਲਦੇ ਹਨ ਉਹ ਕਦੇ ਕਾਮਯਾਬ ਨਹੀਂ ਹੁੰਦੇ ਅਤੇ ਅਕਸਰ ਆਪਣੇ ਰਸਤੇ ਤੋਂ ਭਟਕ ਜਾਂਦੇ ਹਨ।ਉਨਾਂ ਕਿਹਾ ਕਿ ਕਰੋੜਾਂ ਦੀ ਅਬਾਦੀ ਵਿਚ ਹਰੇਕ ਬੰਦਾ ਜੇਕਰ ਲਾਟਰੀ ਨਿਕਲਣ ਦੀ ਆਸ ਰੱਖੇ ਤਾਂ ਇਹ ਮੂਰਖਤਾ ਹੀ ਹੋ ਸਕਦੀ ਹੈ।ਇਸ ਲਈ ਹਰੇਕ ਬੱਚੇ ਨੂੰ ਪੜਾਈ ਦੇ ਨਾਲ-ਨਾਲ ਜਿੰਦਗੀ ਦੀ ਹਕੀਕਤ ਸਮਝਣ ਦੀ ਲੋੜ ਹੈ ਅਤੇ ਮਿਹਨਤ ਕਰਨ ਦੇ ਆਦੀ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕਿ ਜੋ ਵੀ ਇਨਸਾਨ ਚਾਹੇ ਉਹ ਸਰਕਾਰੀ ਖੇਤਰ ਵਿਚੋਂ ਹੋਵੇ ਜਾਂ ਨਿੱਜੀ, ਜੇਕਰ ਮਿਹਨਤ ਨਾਲ ਕੰਮ ਕਰਦਾ ਹੈ, ਤਾਂ ਉਹ ਆਪਣੀ ਪਛਾਣ ਬਣਾ ਲੈਂਦਾ ਹੈ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਕਾਂਗਰਸੀ ਆਗੂ ਮਮਤਾ ਦੱਤਾ ਅਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media