ਅੰਮ੍ਰਿਤਸਰ, 28 ਅਕਤੂਬਰ (ਪੰਜਾਬ ਪੋਸਟ- ਸ਼ੈਫੀ ਸੰਧੂ) – ਸ੍ਰੀ ਗੁਰੂ ਅਮਰਦਾਸ ਪੈਰਾਮੈਡੀਕਲ ਕਾਲਜ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼ਾਪਿੰਗ ਕੰਪਲੈਕਸ
ਵਿਖੇ ਕਾਲਜ ਪ੍ਰਬੰਧਕੀ ਕਮੇਟੀ ਦੇ ਐਮ.ਡੀ ਡਾ. ਐਲ.ਐਸ ਰਾਜਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਇੰਚਾਰਜ ਡਾ. ਮੈਡਮ ਪੂਜਾ ਦੇ ਬੇਮਿਸਾਲ ਪ੍ਰਬੰਧਾਂ ਹੇਠ ਮਹੀਨਾਵਾਰੀ ਮੁਫਤ ਫ੍ਰੀ ਮੈਡੀਕਲ ਚੈਕਅੱਪ, ਫ੍ਰੀ ਲੈਬ ਟੈਸਟ ਤੇ ਫ੍ਰੀ ਦਵਾਈਆਂ ਵੰਡਣ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਮਹਿਲਾ ਮਾਹਿਰ ਡਾ. ਸ਼ੁਕਲਾ ਸ਼ਰਮਾ, ਡਾ. ਲਖਵਿੰਦਰ ਸਿੰਘ, ਡਾ. ਐਨ.ਐਸ ਰਾਜਨ, ਡਾ. ਸਰਦਾਰ ਮਸੀਹ, ਡਾ. ਪੂਜਾ ਆਦਿ ਮਾਹਿਰ ਡਾਕਟਰਾਂ ਦੀ ਟੀਮ ਵਲੋਂ 200 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ, ਦੰਦਾਂ, ਜੋੜ ਦਰਦ ਤੇ ਹੋਰ ਜਨਾਨਾ ਰੋਗਾਂ ਦਾ ਫਰੀ ਚੈੱਕਅੱਪ ਕਰਕੇ ਉਨ੍ਹਾਂ ਦੇ ਫ੍ਰੀ ਲੈਬ ਟੈਸਟਾਂ ਤੋਂ ਬਾਅਦ ਲੋੜ ਅਨੁਸਾਰ ਦਵਾਈਆਂ ਦਿੱਤੀਆਂ ਗਈਆਂ।
ਇਸ ਕੈਂਪ ਦਾ ਅਰੰਭ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੇਵਾ ਮੁਕਤ ਇੰਜੀਨੀਅਰ ਜੋਗਿੰਦਰ ਸਿੰਘ ਤੇ ਉੱਘੇ ਸਮਾਜ ਸੇਵਕ ਹਰਵਿੰਦਰ ਸਿੰਘ ਨੇ ਸਾਂਝੇ ਤੌਰ ਤੇ ਕੀਤਾ। ਉਨਾਂ ਨੇ ਪੈਰਾਮੈਡੀਕਲ ਕਾਲਜ ਵਲੋਂ ਸ਼ੁਰੂ ਕੀਤੇ ਗਏ ਇਸ ਮਹੀਨਾਵਾਰੀ ਸਿਲਸਿਲੇ ਦੀ ਸ਼ਲਾਘਾ ਕੀਤੀ ।ਉਨਾਂ ਕਿਹਾ ਕਿ ਸੰਸਥਾ ਵਲੋਂ ਸੱਸਤੀਆਂ ਤੇ ਮਿਆਰੀ ਸਿਹਤ ਸੇਵਾਵਾਂ ਦਿੱਤੇ ਜਾਣ ਦੇ ਸ਼ੁਰੂ ਕੀਤੇ ਗਏ ਕਾਰਡ ਸਿਸਟਮ ਦਾ ਹਰੇਕ ਨੂੰ ਫਾਇਦਾ ਲੈਣਾ ਚਾਹੀਦਾ ਹੈ।ਕੈਂਪ ਵਿੱਚ ਕੋਟ ਖਾਲਸਾ, ਕਬੀਰ ਪਾਰਕ, ਹਰਗੋਬਿੰਦ ਨਗਰ, ਰਾਮ ਨਗਰ, ਗੁਰੂ ਨਾਨਕਪੁਰਾ, ਘਨੂੰਪੁਰ ਕਾਲੇ ਤੇ ਮਾਹਲ ਆਦਿ ਤੋਂ ਮਰੀਜ਼ਾਂ ਨੇ ਸ਼ਿਰਕਤ ਕੀਤੀ।ਐਮ.ਡੀ ਡਾ. ਐਲ.ਐਸ ਰਾਜਨ ਨੇ ਆਏ ਮਹਿਮਾਨਾਂ ਤੇ ਮਰੀਜ਼ਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸਮਾਜ ਸੇਵਿਕਾ ਮੈਡਮ ਅੰਮ੍ਰਿਤ ਕੌਰ, ਜਸਪਾਲ ਕੌਰ, ਜੀ.ਐਨ.ਐਮ ਕਰਮਜੀਤ ਕੌਰ, ਤਰੁਨਪ੍ਰੀਤ ਕੌਰ, ਅਰਸ਼ਦੀਪ ਕੌਰ ਕੋਟ ਖਾਲਸਾ, ਅਨਮੋਲ ਸਿੰਘ, ਹਰਜੀਤ ਸਿੰਘ, ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media