ਪਠਾਨਕੋਟ, 29 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪਸ਼ੂ ਪਾਲਣ ਵਿਭਾਗ ਪੰਜਾਬ ਪਠਾਨਕੋਟ ਵੱਲੋਂ ਜਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਦੋ ਰੋਜਾ ਜਿਲਾ ਪੱਧਰੀ
ਪਸ਼ੂ ਧੰਨ ਚੈਪੀਅਨਸ਼ਿਪ 2017 ਅਤੇ ਦੁੱਧ ਚੁਆਈ ਮੁਕਾਬਲਿਆਂ ਦਾ ਅਰੰਭ ਅੱਜ ਇੰਡਸਟਰੀਅਲ ਗਰੋਥ ਸੈਂਟਰ ਪਿੰਡ ਝੰਜੇਲੀ ਵਿਖੇ ਕੀਤਾ ਗਿਆ।ਪਹਿਲੇ ਦਿਨ ਜਿਲਾ ਪੱਧਰੀ ਪਸ਼ੂ ਧੰਨ ਚੈਪੀਅਨਸ਼ਿਪ 2017 ਦਾ ਅਰੰਭ
ਦਿਨੇਸ ਸਿੰਘ ਬੱਬੂ ਵਿਧਾਇਕ ਸੁਜਾਨਪੁਰ ਅਤੇ ਸ੍ਰੀ ਅਮਿਤ ਮਿੰਟੂ ਹਲਕਾ ਇੰਚਾਰਜ ਅਤੇ ਸਕੱਤਰ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਨੇ ਸਾਂਝੇ ਤੋਰ ਤੇ ਕੀਤਾ।ਚੈਪੀਅਨਸਿਪ-2017 ਡਾ. ਕੁਲਦੀਪ ਮਹਾਜਨ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਦੀ ਦੇਖਰੇਖ ਵਿੱਚ ਅਰੰਭ ਕਰਵਾਈ ਗਈ।ਚੈਂਪੀਅਨਸ਼ਿਪ ਵਿੱਚ ਸ੍ਰੀਮਤੀ ਨੀਲਿਮਾ (ਆਈ.ਏ.ਐਸ) ਡਿਪਟੀ ਕਮਿਸ਼ਨਰ ਪਠਾਨਕੋਟ ਮੁੱਖ ਮਹਿਮਾਨ ਵੱਜੋਂ ਸਾਮਲ ਹੋਏ ਅਤੇ ਜਿਲਾ ਪੱਧਰੀ ਪਸ਼ੂ ਧੰਨ ਚੈਪੀਅਨਸ਼ਿਪ 2017 ਵਿੱਚ ਵੱਖ ਵੱਖ ਕਰਵਾਏ ਜਾ ਰਹੇ ਪਸੂਆਂ ਦੇ ਮੁਕਾਬਲਿਆਂ ਦਾ ਜਾਇਜਾ ਲਿਆ।ਇਸ ਮੋਕੇ ਸਹਾਇਕ ਡਾਇਰੈਕਟਰ ਕਲਭੂਸਨ ਸਰਮਾ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ।
ਜਿਲਾ ਪੱਧਰੀ ਪਸ਼ੂ ਧੰਨ ਚੈਪੀਅਨਸ਼ਿਪ 2017 ਦੇ ਪਹਿਲੇ ਦਿਨ ਦੇ ਮੁਕਾਬਲਿਆਂ ਵਿੱਚ ਮੱਝਾਂ, ਗਾਵਾਂ, ਊਂਠ, ਘੋੜੀਆਂ ਦੇ ਨਾਚ ਅਤੇ ਹੋਰ ਪਸੂਆਂ ਦੇ ਮੁਕਾਬਲੇ ਕਰਵਾਏ ਗਏ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਪ੍ਰਦਰਸਨੀਆਂ ਵੀ ਲਗਾਈਆਂ ਗਈਆਂ।ਸੰਬੋਧਨ ਵਿੱਚ ਸ੍ਰੀਮਤੀ ਨੀਲਿਮਾ (ਆਈ.ਏ.ਐਸ) ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਹੈ, ਜਿਸ ਨਾਲ ਅਲੋਪ ਹੋ ਰਹੀਆਂ ਪਸੂਆਂ ਦੀਆਂ ਨਸਲਾਂ ਫਿਰ ਤੋਂ ਹੋਂਦ ਵਿੱਚ ਆਉਂਣ ਲੱਗੀਆਂ ਹਨ।ਉਨਾਂ ਕਿਹਾ ਕਿ ਪਸੂ ਪਾਲਣ ਕਿੱਤਾ ਕਿਸਾਨਾਂ ਦੇ ਖੇਤੀ ਬਾੜੀ ਕਿੱਤੇ ਨਾਲ ਜੂੜਿਆ ਹੋਇਆ ਹੈ ਅਤੇ ਕਿਸਾਨ ਆਪਣਾ ਰੁਝਾਣ ਪਸ਼ੂ ਪਾਲਣ ਵੱਲ ਕਰਨ ਤਾਂ ਇਹ ਕਿੱਤਾ ਜਿਥੇ ਉਨਾਂ ਦੀ ਆਰਥਿਕ ਰੂਪ ਵਿੱਚ ਸਹਾਇਕ ਸਿੱਧ ਹੋਵੇਗਾ ਉਥੇ ਹੀ ਵਧੀਆ ਨਸਲ ਦੇ ਪਸ਼ੂਆਂ ਦੀ ਜਾਤੀ ਨੂੰ ਵੀ ਵਧਾਉਣ ਵਿੱਚ ਸਹਾਇਤਾ ਮਿਲੇਗੀ।
ਡਾ. ਕੁਲਦੀਪ ਮਹਾਜਨ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੇ ਇਸ ਮੌਕੇ ‘ਤੇ ਦੱਸਿਆ ਕਿ ਇਸ ਪਸ਼ੂ ਧੰਨ ਚੈਪੀਅਨਸਿੱਪ ਅਤੇ ਦੁੱਧ ਚੁਆਈ ਮੁਕਾਬਲਿਆਂ ਵਿੱਚ ਜਾਨਵਰਾਂ ਵੱਖ ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ।ਉਨਾਂ ਨੇ ਵਿਭਾਗ ਵੱਲੋਂ ਪਸ਼ੂ ਪਾਲਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਉਨਾਂ ਨੇ ਦੱਸਿਆ ਕਿ ਇਸ ਜਿਲਾ ਪੱਧਰੀ ਪਸ਼ੂ ਧੰਨ ਮੇਲੇ ਵਿੱਚ ਪਹਿਲੇ, ਦੂਜੇ ਅਤੇ ਤੀਜੇ ਨੰਬਰ ‘ਤੇ ਆਉਣ ਵਾਲੇ ਪਸ਼ੂਆਂ ਦੇ ਮਾਲਕਾਂ ਨੂੰ ਕੁੱਲ 7 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਵੰਡੇ ਜਾਣਗੇ।ਉਨਾਂ ਦਸਿਆ ਕਿ ਇੰਨਾਂ ਪਸ਼ੂ ਮੇਲਿਆਂ ਤੋਂ ਪਸ਼ੂ ਪਾਲਕਾਂ ਨੂੰ ਚੰਗੀ ਨਸਲ ਦੇ ਪਸ਼ੂ ਪਾਲਣ ਲਈ ਜਾਣਕਾਰੀ ਮਿਲਦੀ ਹੈ।
ਅੱਜ ਪਹਿਲੇ ਦਿਨ ਦੇ ਮੇਲੇ ਦੋਰਾਨ ਸਭ ਤੋਂ ਵਧੀਆ ਮਾਰਵਾੜੀ ਵਛੇਰੀ ਵਿੱਚ ਸਿਊਂਟੀ ਦੇ ਸਾਹਿਲ ਮਹਾਜਨ ਨੇ ਪਹਿਲਾ, ਭੁਆਨੀ ਦੇ ਜਤਿੰਦਰ ਕੁਮਾਰ ਨੇ ਦੂਸਰਾ ਅਤੇ ਰਾਣੀਪੁਰ ਦੇ ਗੁਰਦਿਆਨ ਨੇ ਤੀਸਰਾ ਸਥਾਨ, ਸਭ ਤੋਂ ਵਧੀਆ ਐਚ.ਐਫ ਕਰਾਸ ਗਾਊ ਦੁੱਧ ਸੁੱਕੀ ਵਿੱਚ ਪੰਗੋਲੀ ਦੇ ਦੇਵ ਰਾਜ ਸਰਮਾ ਨੇ ਪਹਿਲਾ, ਨਿਹਾਲਪੁਰ ਦੇ ਪ੍ਰਸਾਂਤ ਮਹਾਜਨ ਨੇ ਦੂਸਰਾ ਅਤੇ ਪਠਾਨਕੋਟ ਦੇ ਬਚਨ ਕੁਮਾਰ ਨੇ ਤੀਸਰਾ ਸਥਾਨ, ਸਭ ਤੋਂ ਵਧੀਆ ਬੱਕਰੀ ਬੀਟਲ ਵਿੱਚ ਘੋਹ ਦੇ ਰਾਮੇਸ ਕੁਮਾਰ ਨੇ ਪਹਿਲਾ, ਮਨਵਾਲ ਦੇ ਰਘੂਵੀਰ ਨੇ ਦੂਸਰਾ ਅਤੇ ਘੋਹ ਦੇ ਰਾਮੇਸ਼ ਕੁਮਾਰ ਨੇ ਤੀਸਰਾ ਸਥਾਨ, ਨੀਲੀ ਰਾਵੀ ਕੱਟੀ ਮੁਕਾਬਲਿਆਂ ਵਿੱਚ ਬਮਿਆਨ ਦੇ ਅਮਰੀਕ ਸਿੰਘ ਨੇ ਪਹਿਲਾ, ਜੰਦਰੇਈ ਦੇ ਹਰਬੰਸ ਸਿੰਘ ਨੇ ਦੂਸਰਾ ਅਤੇ ਘੋਹ ਦੇ ਪਰਮਜੀਤ ਨੇ ਤੀਸਰਾ ਸਥਾਨ, ਸਭ ਤੋਂ ਵਧੀਆ ਵਛੇਰਾ ਮਾਰਵਾੜੀ ਮੁਕਾਬਲੇ ਵਿੱਚ ਪਠਾਨਕੋਟ ਦੇ ਰਜਿੰਦਰ ਕੁਮਾਰ ਨੇ ਪਹਿਲਾ, ਸਰਵਨ ਨੇ ਦੂਸਰਾ ਅਤੇ ਬੰਟੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਕਰਨ ਠਾਕੁਰ ਮਨਵਾਲ, ਸੂਬੇਦਾਰ ਬਲਦੇਵ ਸਿੰਘ ਬਲਾਕ ਪ੍ਰਧਾਨ, ਰਣਧੀਰ ਸਿੰਘ ਬਿੱਟਾ, ਡਾ. ਵਿਜੇ ਕੁਮਾਰ, ਡਾ. ਗੁਲਸ਼ਨ ਚੰਦ, ਕਿਸ਼ਨ ਚੰਦ, ਡਾ. ਸੁਮੇਸ਼ ਸਿੰਘ, ਡਾ. ਅਮਿਤ ਸਰਮਾ, ਡਾ. ਰਵੀ ਸਿੰਘ, ਡਾ. ਰਾਮੇਸ, ਡਾ. ਕਵਿਤਾ ਸਰਮਾ, ਡਾ. ਭੁਪਿੰਦਰ ਸਿੰਘ ਗਿੱਲ, ਵਿਨੋਦ ਗੁਪਤਾ, ਕੇ.ਐਸ. ਕਪੂਰ, ਮਨਮਹੇਸ ਸਰਮਾ, ਸੁਰੇਸ ਕੁਮਾਰ, ਸੰਦੀਪ ਮਹਾਜਨ, ਅਮਰਜੀਤ ਸਿੰਘ, ਐਡਵਨ ਮਸੀਹ, ਰਵਿੰਦਰ ਸਰਮਾ, ਰਿੰਪਨ ਕੁਮਾਰ, ਕੁਲਵੀਰ ਸਿੰਘ, ਅਤੇ ਅਗਾਂਹਵਧੂ ਪਸ਼ੂ ਪਾਲਕ ਭਾਰੀ ਗਿਣਤੀ ਵਿੱਚ ਹਾਜਰ ਸਨ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media