ਹਿੰਦੂ ਜਥੇਬੰਦੀਆਂ ਵਲੋਂ 30 ਅਕਤੂਬਰ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ
ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਬਟਾਲਾ ਰੋਡ ਸਥਿਤ ਭਾਰਤ ਚੌਕ ਵਿਖੇ ਇੱਕ ਹਿੰਦੂ ਨੇਤਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੇ
ਜਾਣ ਦੀ ਖਬਰ ਹੈ।ਮਿਲੀ ਜਾਣਕਾਰੀ ਅਨੁਸਾਰ ਬਾਅਦ ਦੁਪਹਿਰ ਸਵਾ ਤਿੰਨ ਵਜੇ ਦੇ ਕਰੀਬ ਦੋ ਮੋਟਰਸਾਈਕਲਾਂ `ਤੇ ਆਏ ਚਾਰ ਨੌਜਵਾਨਾਂ ਜਿੰਨਾਂ ਵਿਚੋਂ ਦੋ ਨੇ ਮੂੰਹ ਢੱਕੇ ਹੋਏ ਸਨ। ਉਨਾਂ ਵਿਚੋਂ ਦੋ ਨੌਜਵਾਨਾਂ ਨੇ ਹਿੰਦੂ ਸੰਘਰਸ਼ ਸੈਨਾ ਦੇ ਵਿਪਨ ਕੁਮਾਰ `ਤੇ ਪਿਸਤੌਲ ਨਾਲ ਗੋਲੀਆ ਚਲਾ ਦਿੱਤੀਆਂ, ਜੋ ਕਿਤੇ ਜਾਣ ਲਈ ਆਪਣੇ ਸਾਥੀ ਦੇ ਮੋਟਰਸਾਈਕਲ `ਤੇ ਸਵਾਰ ਹੋ ਰਿਹਾ ਸੀ।ਹਿੰਦੂ ਨੇਤਾ ਵਿਪਨ `ਤੇ ਅੰਨੇਵਾਹ ਚਲਾਈਆਂ ਗਈਆਂ ਗੋਲੀਆਂ ਨਾਲ ਉਹ ਜਮੀਨ ਤੇ ਡਿੱਗ ਪਿਆ ਅਤੇ ਜਦ ਉਨਾਂ ਨੂੰ ਸਾਥੀਆਂ ਨੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।ਇਹ ਘਟਨਾ ਨੇੜਲੇ ਸੀ.ਸੀ.ਟੀ.ਵੀ ਕੈਮਰਿਆ ਵਿੱਚ ਰਿਕਾਰਡ ਹੋ ਗਈ ਜਿਸ ਦੇ ਅਧਾਰ `ਤੇ ਪੁਲਿਸ ਵਲੋਂ ਕਾਰਵਾਈ ਅਰੰਭ ਕਰ ਦਿਤੀ ਗਈ ਹੈ।ਦਿਨ ਦਿਹਾੜੇ ਵਾਪਰੀ ਇਸ ਘਟਨਾ ਨਾਲ ਇਲਾਕੇ ਵਿੱਚ ਦਹਿਸ਼ਤ ਹੈ ਅਤੇ ਪੁਲਿਸ ਵਲੋਂ ਹਾਈ ਅਲਰਟ ਜਾਰੀ ਕਰ ਦਿਤਾ ਗਿਆ ਹੈ। ਸੂਚਨਾ ਅਨੁਸਾਰ ਵਿਪਨ ਕੁਮਾਰ ਹਿੰਦੂ ਸੰਘਰਸ਼ ਸੈਨਾ ਦੇ ਜਿਲਾ ਪ੍ਰਧਾਨ ਸੀ ਅਤੇ ਉਹ ਜਗਰਾਤੇ ਅਤੇ ਲੋੜਵੰਦ ਲੜਕੀਆਂ ਦੇ ਵਿਆਹ ਵੀ ਕਰਵਾਇਆ ਕਰਦਾ ਸੀ।ਸੂਚਨਾ ਅਨੁਸਾਰ ਵਿਪਨ ਕੁਮਾਰ ਨੂੰ ਪਹਿਲਾਂ ਤੋਂ ਧਮਕੀਆਂ ਮਿਲ ਰਹੀਆਂ ਸਨ।
ਇਸ ਘਟਨਾ ਦੇ ਖਿਲਾਫ ਵੱਖ-ਵੱਖ ਹਿੰਦੂ ਜਥੇਬੰਦੀਆਂ ਵਲੋਂ ਰੋਸ ਵਜੋਂ ਕੱਲ 31 ਅਕਤੂਬਰ ਨੂੰ ਅੰਮ੍ਰਿਤਸਰ ਬੰਦ ਦਾ ਸੱਦਾ ਦਿੱਤਾ ਗਿਆ ਹੈ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media