Thursday, April 16, 2026

ਅਣਪਛਾਤਿਆਂ ਵਲੋਂ ਗੋਲੀਆਂ ਮਾਰ ਕੇ ਅਕਾਲੀ ਸਰਪੰਚ ਦੇ ਪਤੀ ਦਾ ਕਤਲ

ਦੋਸ਼ੀਆਂ ਨੂੰ ਜਲਦ ਕੀਤਾ ਜਾਵੇਗਾ ਗ੍ਰਿਫਤਾਰ –  ਐਸ.ਪੀ
ਸੰਦੌੜ, 30 ਅਕਤੂਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਮਾਲੇਰਕੋਟਲਾ-ਬਰਨਾਲਾ ਮੁੱਖ ਸੜਕ ਉਪਰ ਪਿੰਡ ਬੁਰਜ ਦੇ ਨਜ਼ਦੀਕ ਕੁੱਝ ਅਣਪਛਾਤੇ PPN3010201702ਵਿਅਕਤੀਆਂ ਵਲੋਂ ਹਰਕੀਰਤ ਸਿੰਘ ਵਾਸੀ ਪਿੰਡ ਮੁਬਾਰਕਪੁਰ ਚੁੰਗਾ ਤਹਿਸੀਲ ਮਾਲੇਰਕੋਟਲਾ ਜ਼ਿਲਾ ਸੰਗਰੂਰ ਦਾ ਕਤਲ ਕਰ ਕਰ ਦਿੱਤਾ ਗਿਆ।ਜਾਣਕਾਰੀ ਅਨੁਸਾਰ ਹਰਕੀਰਤ ਸਿੰਘ ਪਿੰਡ ਮੁਬਾਰਿਕਪੁਰ ਦਾ ਰਹਿਣ ਵਾਲਾ ਸੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਵਿਖੇ ਬਤੌਰ ਅਧਿਆਪਕ ਆਪਣੀਆਂ ਸੇਵਾਵਾਂ ਨਿਭਾਅ ਰਿਹਾ ਸੀ, ਅੱਜ ਸਵੇਰੇ ਜਦੋ ਡਿਊਟੀ ਜਾਣ ਲਈ ਉਹ ਆਪਣੇ ਘਰ ਤੋਂ ਮੋਟਰ ਸਾਈਕਲ ਤੇ ਨਿਕਲੇ ਤਾਂ ਪਿੰਡ ਬੁਰਜ ਦੇ ਨਜ਼ਦੀਕ ਸਵੇਰੇ 9 ਵਜੇ ਦੇ ਕਰੀਬ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ 5 ਤੋਂ 6 ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ।ਇਸ ਸਬੰਧੀ ਜਦੋ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨਾ ਇਸ ਸਭ ਨੂੰ ਇਕ ਰੰਜਿਸ਼ ਕਰਾਰ ਦਿੰਦਿਆਂ ਉਕਤ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਤੇ ਦੱਸ ਦੇਈਏ ਕੇ ਮ੍ਰਿਤਕ ਹਰਕੀਰਤ ਸਿੰਘ ਦੀ ਪਤਨੀ ਇਸ ਸਮੇ ਮੌਜੂਦਾ ਸਰਪੰਚ ਹੈ ਤੇ ਅਕਾਲੀ ਦਲ ਬਾਦਲ ਨਾਲ ਸਬੰਧਿਤ ਹੋਣ ਕਾਰਨ ਇਹ ਮਾਮਲਾ ਕਿਸੇ ਰਾਜਨੀਤਕ ਰੰਜਿਸ਼ ਦਾ ਹੀ ਲੱਗਦਾ ਹੈ।
ਇਸ ਸਮੇ ਮੌਕੇ ਤੇ ਪਹੁੰਚੇ ਸੀਨੀਅਰ ਅਕਾਲੀ ਆਗੂ ਤੁਫ਼ੈਲ ਮਲਿਕ ਨੇ ਇਸ ਨੂੰ ਮੰਦਭਾਗਾ ਦੱਸਦਿਆਂ ਕਿਹਾ ਕੇ ਪੰਜਾਬ ਅੰਦਰ ਸਰਕਾਰ ਬਦਲਣ ਤੋਂ ਬਾਅਦ ਇਸ ਤਰਾਂ ਦੇ ਹਮਲੇ ਅਕਾਲੀ ਆਗੂਆਂ ਉਪਰ ਪੂਰੇ ਪੰਜਾਬ ਅੰਦਰ ਹੀ ਕੀਤੇ ਜਾ ਰਹੇ ਹਨ ਤੇ ਇਹ ਵੀ ਉਸੇ ਕੜੀ ਦਾ ਹੀ ਹਿੱਸਾ ਹੈ ਤੇ ਉਨਾਂ ਇਸ ਘਟਨਾ ਸਬੰਧੀ ਸਰਕਾਰ ਤੇ ਪੁਲਸ ਪ੍ਰਸ਼ਾਸਨ ਵੱਲੋਂ ਜਾਂਚ ਕਰ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਗਿਰਫ਼ਤਾਰ ਕਰਨ ਦੀ ਮੰਗ ਕੀਤੀ ਤੇ ਬਣਦੀ ਕਾਨੂੰਨੀ ਕਾਰਵਾਈ ਨਾ ਹੋਣ ਦੀ ਸੂਰਤ ਵਿਚ ਅਕਾਲੀ ਦਲ ਵਲੋਂ ਵੱਡਾ ਇਕੱਠ ਕਰਨ ਦੀ ਗੱਲ ਵੀ ਆਖੀ।ਇਸ ਸਮੇਂ ਗੱਲਬਾਤ ਕਰਦਿਆਂ ਮੌਕੇ ਤੇ ਪਹੁੰਚੇ ਰਾਜ ਕੁਮਾਰ ਐਸ.ਪੀ ਨੇ ਦੱਸਿਆ ਕੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਆਖੀ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …

Leave a Reply