Wednesday, August 12, 2026

ਪਰਿਵਰਤਨ ਨੇ ਚਲਾਈ ਡੇਂਗੂ ਖਿਲਾਫ ਜਾਗਰੂਕਤਾ ਮੁਹਿੰਮ

ਧੂਰੀ, 30 ਅਕਤੂਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਸਮਾਜਸੇਵੀ ਸੰਸਥਾ ਪਰਿਵਰਤਨ ਵੱਲੋਂ ਧੂਰੀ ਅੰਦਰ ਲਛਮੀ ਬਾਗ ਇਲਾਕੇ ਵਿੱਚ ਜਾ ਕੇ ਡੇਂਗੂ PPN3010201706ਪ੍ਰਤੀ ਜਾਗਰੂਕਤਾ ਮੁਹਿੰਮ ਚਲਾਈ ਗਈ।ਸੰਸਥਾ ਦੇ ਮੈਂਬਰਾਂ ਵੱਲੋਂ ਲੋਕਾਂ ਨੂੰ ਫਰਿੱਜ, ਕੂਲਰ ਦੇ ਖੜੇ ਪਾਣੀ ਵਿੱਚ ਡੇਂਗੂ ਮੱਛਰ ਦਾ ਲਾਰਵਾ ਪਲਦਾ ਦਿਖਾਇਆ ਗਿਆ।ਪ੍ਰਧਾਨ ਗੁਰਪ੍ਰੀਤ ਸਿੰਘ ਬਾਠ, ਜਸਵਿੰਦਰ ਕੁਮਾਰ, ਪਰਵਿੰਦਰ ਹੈਪੀ ਆਦਿ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਆਪਣੇ ਘਰਾਂ ਦੇ ਨੇੜੇ ਸਫਾਈ ਰੱਖਣ ਅਤੇ ਪੂਰੇ ਸ਼ਰੀਰ ਨੂੰ ਢੱਕ ਕੇ ਰੱਖਣ ਬਾਰੇ ਜਾਗਰੂਕ ਕੀਤਾ।ਜ਼ਿਕਰਯੋਗ ਹੈ ਕਿ ਜਿਲਾ ਸੰਗਰੂਰ ਦੇ ਵੱਖ-ਵੱਖ ਸ਼ਹਿਰਾਂ ਸਮੇਤ ਇੰਨੀ ਦਿਨੀਂ ਧੂਰੀ ਵਿਖੇ ਵੀ ਡੇਂਗੂ ਦਾ ਪ੍ਰਕੋਪ ਪੂਰੀ ਤਰਾਂ੍ਹ ਛਾਇਆ ਹੋਇਆ ਹੈ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply