Thursday, August 6, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ਪੰਜਾਬੀ ਦਿਵਸ ਮਨਾਇਆ

PPN3110201703ਅੰਮ੍ਰਿਤਸਰ, 31 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ਪੰਜਾਬੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਜਿਸ ਦੌਰਾਨ ਨੌਵੀ ਅਤੇ ਦੱਸਵੀਂ ਜਮਾਤ ਦੀ ਅਖਾਣ, ਮੁਹਾਵਰਿਆਂ ਅਤੇ ਬੋਲੀਆਂ ਦੀ ਪ੍ਰਤੀਗ਼ੋਯਤਾ ਕਰਵਾਈ ਗਈ।ਪੰਜ ਟੀਮਾਂ ਰਾਵੀ, ਝਨਾਬ, ਜਿਹਲਮ, ਬਿਆਸ ਅਤੇ ਸਤਲੁਜ ਵਿੱਚ ਅਖਾਣ, ਮੁਹਾਵਰਿਆਂ ਅਤੇ ਬੋਲੀਆਂ ਦੇ ਵੱਖ-ਵੱਖ ਰਾਊਂਡ ਕਰਵਾਏ ਗਏ।ਅੱਠਵੀਂ ਦੇ ਵਿਦਿਆਰਥੀਆਂ ਨੇ ਇਸ ਮੌਕੇ ਕਵਿਤਾ ਗਾਇਣ ਅਤੇ ਭਾਸ਼ਣ ਰਾਹੀਂ ਮਾਂ ਬੋਲੀ ਪੰਜਾਬੀ ਦੀ ਮਹੱਤਤਾ ਨੂੰ ਦਰਸਾਇਆ।ਇਸ ਮੌਕੇ ਪ੍ਰਿੰਸੀਪਲ ਰਵਿੰਦਰ ਕੌਰ ਬਮਰਾ ਨੇ ਜੇਤੂ ਟੀਮਾਂ ਬਿਆਸ, ਰਾਵੀ ਅਤੇ ਜਿਹਲਮ ਨੂੰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਇਨਾਮ (ਮੈਡਲ ਅਤੇ ਪੰਜਾਬੀ ਪੁਸਤਕਾਂ) ਨਾਲ ਸਨਮਾਨਿਤ ਕੀਤਾ।ਉਨਾਂ ਨੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ  ਦੇ ਮਹੱਤਵ ਬਾਰੇ ਜਾਣਕਾਰੀ ਪ੍ਰਦਾਨ ਕਰਵਾਈ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਪੰਜਾਬੀ ਪੁਸਤਕਾਂ ਪੜ੍ਹਨ ਅਤੇ ਸ਼ਬਦ ਕੋਸ਼ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply