Wednesday, August 5, 2026

ਔਰਤਾਂ ਤੇ ਪੁਰਸ਼ਾਂ ਦੇ ਦੋ ਦਿਨਾਂ ਅੰਤਰ ਕਾਲਜ ਕਬੱਡੀ ਮੁਕਾਬਲੇ ਅਰੰਭ

PPN3110201704ਅੰਮ੍ਰਿਤਸਰ, 31 ਅਕਤੂਬਰ (ਪੰਜਾਬ ਪੋਸਟ- ਸ਼ੈਫੀ ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ-ਮੰਤਵੀ ਇੰਡੋਰ ਖੇਡ ਸਟੇਡੀਅਮ ਵਿਖੇ ਵੀ.ਸੀ ਡਾ. ਜਸਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾਇਰੈਕਟਰ ਸਪੋਰਟਸ, ਸ਼ਰੀਰਿਕ ਸਿੱਖਿਆ ਵਿਭਾਗ ਮੁੱਖੀ ਡਾ. ਸੁਖਦੇਵ ਸਿੰਘ ਅਗੁਵਾਈ ਹੇਠ ਔਰਤਾਂ ਤੇ ਪੁਰਸ਼ਾਂ ਦੇ ਦੋ ਦਿਨਾ ਅੰਤਰ ਕਾਲਜ ਨੈਸ਼ਨਲ ਸਟਾਈਲ ਕਬੱਡੀ ਮੁਕਾਬਲੇ ਸ਼ੁਰੂ ਹੋ ਗਏ। ਇੰਚਾਰਜ ਕੋਚ ਲਖਵੀਰ ਸਿੰਘ ਤੇ ਟੀ.ਡੀ ਪਿਸ਼ੋਰਾ ਸਿੰਘ ਧਾਰੀਵਾਲ ਦੀ ਦੇਖ-ਰੇਖ ਆਯੋਜਿਤ ਇੰਨ੍ਹਾਂ ਖੇਡ ਮੁਕਾਬਿਲਆਂ ਦਾ ਸ਼ੁੱਭਅਰੰਭ ਸ਼੍ਰੀ ਰਘੂਨਾਥ ਕਾਲਜ ਫਾਰ ਗਰਲਜ਼ ਜੰਡਿਆਲਾ ਗੁਰੂ ਦੀ ਪ੍ਰਿੰਸੀਪਲ ਤੇ ਉੱਘੀ ਖੇਡ ਪ੍ਰਮੋਟਰ ਮੈਡਮ ਮਨਪ੍ਰੀਤ ਕੌਰ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਕੀਤਾ ਤੇ ਕਿਹਾ ਕਿ ਜੀ.ਐਨ.ਡੀ.ਯੂ ਦੇ ਵੱਲੋਂ ਖਿਡਾਰੀਆਂ ਨੂੰ ਦਿੱਤਾ ਜਾਂਦਾ ਇਹ ਪਲੇਟ ਫਾਰਮ ਬਹੁਤ ਹੀ ਬੇਮਿਸਾਲ ਹੈ।ਉਨ੍ਹਾਂ ਕਿਹਾ ਕਿ ਜੀ.ਐਨ.ਡੀ.ਯੂ ਦੀ ਝੋਲੀ ਵਿੱਚ ਬੇਮਿਸਾਲ ਖਿਡਾਰੀ ਹਨ ਜਿਸ ਦੀ ਮਿਸਾਲ ਦੇਸ਼ ਦੀ ਸਰਵਉੱਚ ਮਾਕਾ ਖੇਡ ਟ੍ਰਾਫੀ ਲਗਭਗ 2 ਦਰਜਨ ਵਾਰ ਜੀ.ਐਨ.ਡੀ.ਯੂ ਨੂੰ ਮਿਲਣ ਤੋਂ ਮਿਲਦੀ ਹੈ। ਪੁਰਸ਼ਾਂ ਦੇ ਏ-ਡੀਵਜਨ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਨੇ ਡੀ.ਏ.ਵੀ ਕਾਲਜ ਜਲੰਧਰ ਨੂੰ ਤੇ ਮਹਿਲਾਵਾਂ ਦੇ ਵਰਗ ਵਿੱਚ 27 ਦੇ ਮੁਕਾਬਲੇ 50 ਅੰਕ ਹਾਸਲ ਕਰਕੇ ਸ਼੍ਰੀ ਰਘੂਨਾਥ ਕਾਲਜ ਫਾਰ ਗਰਲਜ਼ ਜੰਡਿਆਲਾ ਗੁਰੂ ਦੀ ਟੀਮ ਨੇ ਆਪਣੀ ਕੱਟੜ ਵਿਰੋਧੀ ਖਾਲਸਾ ਕਾਲਜ ਫਾਰ ਵਿਮੈਨ ਦੀ ਟੀਮ ਨੂੰ ਕਰਾਰੀ ਹਾਰ ਦਿੱਤੀ।ਪੁਰਸ਼ਾਂ ਦੇ ਬੀ-ਡਵੀਜਨ ਵਿੱਚ ਐਸ.ਐਸ.ਐਮ ਦੀਨਾਨਗਰ ਆਪਣੇ ਕੱਟੜ ਵਿਰੋਧੀ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਨੂੰ ਹਰਾ ਕੇ ਦਿੱਤ ਦਰਜ ਕੀਤੀ।ਜਦੋਂ ਕਿ ਮਹਿਲਾਵਾਂ ਦੇ ਵਰਗ ਵਿੱਚ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਦੀ ਟੀਮ ਨੇ ਗੁਰੂ ਨਾਨਕ ਖਾਲਸਾ ਕਾਲਜ ਬਟਾਲਾ ਤੇ ਆਰ.ਕੇ ਆਰੀਆ ਕਾਲਜ ਫਾਰ ਵਿਮੈਨ ਨਵਾਂ ਸ਼ਹਿਰ ਦੀ ਟੀਮ ਨੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਗਰਲਜ਼ ਕਾਲਜ ਰਈਆ ਦੀ ਟੀਮ ਨੂੰ ਹਰਾ ਕੇ ਬਾਹਰ ਦਾ ਰਸਤਾ ਦਿਖਾਇਆ।ਇਸ ਮੌਕੇ ਸਹਾਇਕ ਡਿਪਟੀ ਡਾਇਰੈਕਟਰ ਸਪੋਰਟਸ ਕੰਵਰ ਮਨਦੀਪ ਸਿੰਘ, ਕੋਚ ਬਲਬੀਰ ਸਿੰਘ, ਕੋਚ ਮਨਜੀਤ ਸਿੰਘ ਪੰਨੂੰ, ਡਾ. ਕੀਮਤੀ ਲਾਲ, ਕੋਚ ਕਸ਼ਮੀਰ ਸਿੰਘ, ਸੁਰਿੰਦਰ ਸਿੰਘ, ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …

Leave a Reply