Wednesday, August 5, 2026

ਨਸ਼ੀਲੀਆਂ ਗੋਲੀਆਂ ਤੇ ਦੇਸੀ ਲਾਹਣ ਸਮੇਤ 2 ਕਾਬੂ

PPN3110201716ਚੌਂਕ ਮਹਿਤਾ, 31 ਅਕਤੂਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਥਾਣਾ ਮਹਿਤਾ ਦੀ ਪੁਲਿਸ ਵਲੋਂ ਵੱਖ-ਵੱਖ ਮੁਕੱਦਮਿਆਂ ਅਧੀਨ ਦੋ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਤੇ ਦੇਸੀ ਲਾਹਣ ਸਮੇਤ ਕਾਬੂ ਕੀਤਾ ਹੈ।ਥਾਣਾ ਮੁਖੀ ਸਰਦੂਲ਼ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਐਸ.ਆਈ ਨਰੇਸ਼ ਕੁਮਾਰ ਨੇ ਅੱਡਾ ਨਾਥ ਦੀ ਖੂਹੀ ਵਿਖੇ ਗਸ਼ਤ ਦੌਰਾਨ ਮਿਲੀ ਇਤਲਾਹ ‘ਤੇ ਘਰ ‘ਚ ਸ਼ਰਾਬ ਕੱਢ ਕੇ ਵੇਚਣ ਦਾ ਧੰਦਾ ਕਰਨ ਵਾਲੇ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਦਲੀਪ ਸਿੰਘ ਵਾਸੀ ਜਲਾਲ ਨੂੰ 25 ਕਿਲੋ ਲਾਹਣ, ਚਾਲੂ ਭੱਠੀ ਤੇ 2250 ਮਿ.ਲੀ ਨਜ਼ਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ।ਇਸੇ ਤਰ੍ਹਾਂ ਏ.ਐਸ.ਆਈ ਬਲਦੇਵ ਸਿੰਘ ਨੇ ਏਅਰਟੈਲ ਸਕੂਲ਼ ਚੰਨਣਕੇ ਨਜ਼ਦੀਕ ਤਲਾਸ਼ੀ ਦੌਰਾਨ ਜਰਮਨਜੀਤ ਸਿੰਘ ਉਰਫ ਜੰਮੂ ਪੁੱਤਰ ਪ੍ਰਤਾਪ ਸਿੰਘ ਵਾਸੀ ਚੰਨਣਕੇ ਨੂੰ 90 ਨਸ਼ੀਲੀ ਗੋਲੀਆਂ ਸਮੇਤ ਕਾਬੂ ਕੀਤਾ ਹੈ।ਮਹਿਤਾ ਪੁਲਿਸ ਵਲੋਂ ਉਕਤ ਦੋਸ਼ੀਆਂ ਖਿਲਾਫ ਵੱਖ-ਵੱਖ ਮੁਕੱਦਮੇ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …

Leave a Reply