ਬਟਾਲਾ, 2 ਨਵੰਬਰ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਮਾਸਟਰ ਕੇਡਰ ਯੂਨੀਅਨ ਪੰਜਾਬ ਜੋ ਕਿ ਆਪਣੇ ਹੱਕੀ ਮੰਗਾਂ ਕਰਕੇ ਜਾਣੀ ਜਾਂਦੀ ਪੰਜਾਬ ਦੀ
ਸਿਰਕੱਢ ਜਥੇਬੰਦੀ ਆਪਣੇ ਵਿਚਾਰਾਂ ਕਰਕੇ ਹੀ ਪੰਜਾਬ ਦੀ ਅਫਸਰ ਸਾਹੀ ਤੇ ਹਮੇਸਾ ਭਾਰੂ ਰਹੀ ਹੈ,ਤੇ ਸਮਾਂ ਗਵਾਹ ਹੈ ਕਿ ਇਸ ਜਥੇਬੰਦੀ ਨੇ ਬੜੀਆਂ ਸਲਾਹੁਣਯੋਗ ਮੰਗਾਂ ਮਨਵਾਈਆਂ ਹਨ, ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਬੂਟਰ ਨੇ ਜਾਗਰਣ ਨਾਲ ਗੱਲ ਬਾਤ ਦੌਰਾਨ ਦੱਸਿਆ ਕਿ ਪਿਛਲੀ ਸਰਕਾਰ ਵੱਲੋ ਇਕ ਬਹੁਤ ਹੀ ਗਲਤ ਪੱਤਰ ਜਾਰੀ ਕੀਤਾ ਸੀ।ਜਿਸ ਵਿਚ ਸਕੂਲਾਂ ਚ ਪੜਾਉਂਦੇ ਅਧਿਆਪਕਾਂ ਨੂੰ ਪੰਦਰਾਂ ਦਿਨ ਦੀ ਮੈਡੀਕਲ ਛੁੱਟੀ ਦੀ ਪ੍ਰਰੰਪਰਾ ਚਲਾਈ ਸੀ, ਜੋ ਕਿ ਬਿਲਕੁੱਲ ਹੀ ਗਲਤ ਸੀ, ਮਾਸਟਰ ਕੇਡਰ ਯੂਨੀਅਨ ਵਲੋਂ ਡੀ.ਪੀ.ਆਈ, ਸਿਖਿਆ ਸਕੱਤਰ ਤੇ ਸਿਖਿਆ ਮੰਤਰੀ ਨਾਲ ਮੀਟਿੰਗਾਂ ਕਰਨ ਤੋ ਬਾਅਦ ਮੈਡੀਕਲ ਛੁੱਟੀ 15 ਦਿਨ ਵਾਲਾ ਪੱਤਰ ਵਾਪਸ ਕਰਵਾਇਆ ਹੈ, ਤੇ ਸਕੂਲੀ ਅਧਿਆਪਕਾਂ ਨੂੰ ਇਕ ਵੱਡੀ ਰਾਹਤ ਦਵਾਈ ਹੈ।
ਜਿਕਰਯੋਗ ਹੈ ਇਹ ਫੈਸਲਾ ਤਰਕਹੀਣ ਤੇ ਨਜਾਇਜ਼ ਸੀ, ਜੇਕਰ ਕਿਸੇ ਅਧਿਆਪਕਾਂ ਨੂੰ ਇਕ ਜਾਂ ਦੋ ਦਿਨ ਦੀ ਮੈਡੀਕਲ ਛੁੱਟੀ ਦੀ ਲੋੜ ਹੈ ਤਾਂ ਇਸ ਪੰਤਰ ਅਨੂਸਾਰ ਉਸ ਨੂੰ ਪੰਦਰਾਂ ਦਿਨ ਛੁੱਟੀ ਕਰਨੀ ਹੀ ਪੈਂਦੀ ਸੀ ਤੇ ਇਕ ਹੋਰ ਗੱਲ ਕਿ ਕੋਈ ਵੀ ਮੈਡੀਕਲ ਅਫਸਰ 15 ਦਿਨ ਦੀ ਛੁੱਟੀ ਦਾ ਮੈਡੀਕਲ ਸਰਟੀਫਿਕੇਟ ਨਹੀ ਸੀ ਬਣਾਉਦਾ, ਇਸ ਕਰਕੇ ਕਿ ਕਈ ਮੁਸਕਿਲਾਂ ਦਾ ਸਾਹਮਣਾ ਕਰਨਾ ਪੈਦਾ ਸੀ।ਇਸ ਸਬੰਧ ਵਿਚ ਮਾਸਟਰ ਕੇਡਰ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ ਨੇ ਕਿਹਾ ਇਹ ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਇਤਿਹਾਸਕ ਜਿੱਤ ਹੈ, ਤੇ ਜਿੱਤਾਂ ਏਕਤਾ ਨਾਲ ਹੀ ਪ੍ਰਾਪਤ ਹੁੰਦੀਆਂ ਹਨ।ਸਮੂਹ ਮੁਲਾਜ਼ਮਾਂ ਨੂੰ ਇਕਜੁੱਟ ਰਹਿਣਾ ਚਾਹੀਦਾ ਹੈ।ਯੂਨੀਅਨ ਦੇ ਫਾਊਂਡਰ ਮੈਂਬਰ ਦਲਵਿੰਦਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਪੱਤਰ ਦੇ ਲਾਗੂ ਹੋਣ ਨਾਲ ਸਮੁੱਚਾ ਅਧਿਆਪਕ ਵਰਗ ਖੁਸ਼ੀ ਦਾ ਪ੍ਰਗਟਾਵਾ ਕਰ ਰਿਹਾ ਹੈ।ਜਿਲਾ ਪ੍ਰਧਾਨ ਮਾਸਟਰ ਕੇਡਰ ਯੂਨੀਅਨ ਗੁਰਦਾਸਪੁਰ ਕੁਲਵਿੰਦਰ ਸਿੰਘ ਸਿੱਧੂ ਨੇ ਗੱਲਬਾਤ ਦੋਰਾਨ ਦੱਸਿਆ ਬਿੰਨਾਂ ਵਜਾ ਹੀ ਅਧਿਆਪਕਾਂ ਨੂੰ ਮੈਡੀਕਲ ਛੁੱਟੀ ਲੈਣੀ ਪੈਂਦੀ ਸੀ ਤੇ ਸਾਲ ਵਿਚ ਇਕ ਜਾਂ ਦੋ ਵਾਰ ਮੈਡੀਕਲ ਛੁੱਟੀ ਤੋਂ ਬਾਅਦ ਕਮਾਈ ਛੁੱਟੀ ਸ਼ੁਰੂ ਹੋ ਜਾਂਦੀ ਸੀ, ਜਿਸ ਨਾਲ ਵਿੱਤੀ ਨੁਕਸਾਨ ਵੀ ਅਧਿਆਪਕਾਂ ਦਾ ਹੁੰਦਾ ਸੀ, ਇਸ ਨਵੇਂ ਪੱਤਰ ਦੇ ਲਾਗੂ ਹੋਣ ਨਾਲ ਯੁਨੀਅਨ ਤੇ ਅਧਿਆਪਕਾਂ ਦੀ ਜਿੱਤ ਹੋਈ ਹੈ।ਗੁਰਮੀਤ ਸਿੰਘ ਪਾਰੋਵਾਲ ਯੂਨੀਅਨ ਦੇ ਵਿੱਤ ਸਕੱਤਰ ਨੇ ਆਪਣੇ ਵਿਚਾਰਾਂ ਵਿਚ ਦੱਸਿਆ ਕਿ ਇਹ ਕੋਈ ਨਿੱਕੀ ਜਿਹੀ ਗੱਲ ਨਹੀ ਹੈ, ਨਿਯਮਾਂ ਦੇ ਵਿਚ ਤਬਦੀਲੀ ਕਰਵਾਉਣੀ ਬੜੀ ਅਹਿਮ ਗੱਲ ਹੈ, ਤੇ ਮਾਸਟਰ ਕੇਡਰ ਯੂਨੀਅਨ ਪੰਜਾਬ ਨੂੰ ਇਸ ਗੱਲ ਦਾ ਮਾਣ ਹੈ ਕਿ ਯੂਨੀਅਨ ਆਗੂਆਂ ਦੀ ਅਗਵਾਈ ਵਿਚ ਇਹ ਅਹਿਮ ਤੇ ਸਲਾਹੁਣਯੋਗ ਫੈਸਲਾ ਹੋਇਆ ਹੈ।ਇਹ ਆਪਣੀ ਏਕਤਾ ਤੇ ਪਿਆਰ ਦਾ ਨਤੀਜਾ ਹੈ। ਪ੍ਰੇਮਪਾਲ ਸਿੰੰਘ ਢਿਲੋ, ਅਮਰੀਕ ਸਿੰਘ, ਵਿਨੋਦ ਕੁਮਾਰ, ਕਰਮਚੰਦਰ ਸਰਪ੍ਰਸਤ, ਵਿਜੈ ਕੁਮਾਰ ਦੀਨਾ ਨਗਰ, ਬਿਕਰਮ ਸਿੰਘ ਢਿਲੋ, ਜਗਦੀਪ ਸਿੰਘ, ਰਜਿੰਦਰ ਸਰਮਾ ਧੁੱਪਸੜੀ, ਨਰਿੰਦਰ ਬਿਸਟ, ਵਿਨੋਦ ਸਾਇਰ, ਨਰਿੰਦਰ ਸਿੰਘ, ਜੀਵਨ ਸਿੰਘ, ਰਵਿੰਦਰਜੀਤ ਸਿੰਘ ਪੰਨੂ, ਬਾਬਾ ਤਾਰਾ ਸਿੰਘ, ਤਰਸੇਮ ਪਾਲ ਸਰਮਾ, ਮੰਗਲ ਸਿੰਘ, ਰਵਿੰਦਰ ਸਿੰਘ, ਸੰਪੂਰਨ, ਅਜਮੇਰ ਸਿੰਘ, ਪਰਮਜੀਤ ਸਿੰਘ ਮਸਾਣੀਆਂ, ਸਾਂਮ ਕੁਮਾਰ, ਪਵਨਪ੍ਰੀਤ ਸਿੰਘ, ਪਰਮਪ੍ਰੀਤ ਸਿੰਘ ਰਣਸੀਕੇ ਤਲਾ, ਸੁਮਨ ਬਾਲਾ, ਰਣਜੀਤ ਕੋਰ ਆਦਿ ਅਧਿਆਪਕਾਂ ਨੇ ਪੰਦਰਾਂ ਦਿਨ ਦੀ ਛੁੱਟੀ ਵਾਲਾ ਪੱਤਰ ਵਾਪਸ ਹੋਣ ਤੇ ਖੁਸੀ ਦਾ ਪ੍ਰਗਟਾਵਾ ਕੀਤਾ ਹੈ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media