Monday, July 6, 2026

ਸੇਂਟ ਸੋਲਜ਼ਰ ਇਲੀਟ ਕਾਨਵੈਟ ਸਕੂਲ `ਚ 21ਵਾਂ ਸਲਾਨਾ ਖੇਡ ਮੇਲਾ ਕਰਵਾਇਆ

ਜੰਡਿਆਲਾ ਗੁਰੂ, 2 ਨਵੰਬਰ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ)  ਸੇਂਟ ਸੋਲਜ਼ਰ ਇਲੀਟ ਕਾਨਵੈਟ ਸਕੂਲ ਜੰਡਿਆਲਾ ਗੁਰੁੂ ਵਿੱਚ ਬੱਚਿਆਂ ਦੀ ਸਰੀਰਕ ਤੇ PPN0211201702ਬੌਧਿਕ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਸਾਲ ਦੀ ਤਰ੍ਹਾਂ ਸਲਾਨਾ ਖੇਡ ਮੇਲਾ ਕਰਵਾਇਆ ਗਿਆ।ਕਿੰਡਰ ਗਾਰਟਨ ਦੇ ਵਿਦਿਆਰਥੀਆਂ ਦੀਆਂ ਖੇਡਾਂ 28-10-2017 ਨੂੰ ਸ਼ੁਰੂ ਹੋਈਆਂ ਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਦੀਆਂ ਖੇਡਾਂ 30-10-2017 ਨੂੰ ਆਰੰਭ ਹੋਈਆਂ।ਜਿਸ ਦਾ ਆਰੰਭ ਕਰਨ ਲਈ ਐਨ.ਸੀ.ਸੀ ਦੇ ਕਮਾਡਰਟ ਕਰਨਲ ਮਿਸਟਰ ਅਸ਼ਵਨੀ ਕੁਮਾਰ ਮੁੱਖ ਮਹਿਮਾਨ ਵੱਜੋਂ ਸਕੂਲ ਆਏ।ਉਹਨਾਂ ਦੇ ਸਕੂਲ ਆਉਣ ਤੇ ਸਕੂਲ ਦੇ ਪੰਜ ਹਾਊਸਾ ਦੇ ਬੱਚਿਆਂ ਨੇ ਮਾਰਚ ਪਾਸ ਕਰਕੇ ਉਹਨਾਂ ਦਾ ਬੈਂਡ ਦੀਆਂ ਧੁੰਨਾਂ ਨਾਲ ਸੁਆਗਤ ਕੀਤਾ ਤੇ ਬਾਅਦ ਵਿੱਚ ਗੁਬਾਰੇ ਉੱਡਾ ਕੇ ਖੇਡਾਂ ਦਾ ਆਰੰਭ ਕੀਤਾ।ਉਹਨਾਂ ਨੇ ਬੱਚਿਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਦੱਸਿਆ ਤੇ ਖੇਡਣ ਲਈ ਹੱਲਾਂਸ਼ੇਰੀ ਦਿੱਤੀ।ਖੇਡਾਂ ਦੀ ਸ਼ੁਰੂਆਤ 100ਮ ਦੌੜ ਕਰਕੇ ਕੀਤੀ ਗਈ।ਇਸ ਤੋਂ ਬਾਅਦ 200ਮ, 400ਮ, 800ਮ ਤੇ ਰੀਲੇਅ (4*100) ਦੌੜਾਂ ਕਰਵਾਈਆਂ ਗਈਆਂ।ਛੋਟਿਆਂ ਬੱਚਿਆਂ ਨੇ ਸੈਕ ਦੌੜ, ਸਪੂੁਨ ਦੌੜ, ਤੇ ਰੱਸਾਕੱਸੀ ਵਿੱਚ ਵੀ ਬੜਾ ਸੋਹਣਾ ਪ੍ਰਦਰਸ਼ਨ ਕੀਤਾ।ਖੇਡਾਂ ਦੇ ਅਖੀਰੀ ਪੜਾਅ ਵਿੱਚ ਗੁਰਦੁਆਰਾ ਬਾਬਾ ਹੁੰਦਾਲ ਜੀ ਦੇ ਮੁੱਖ ਸੇਵਾਦਾਰ ਬਾਬਾ ਪਰਮਾਨੰਦ ਜੀ ਸਕੂਲ ਪਹੁੰਚੇ ਉਹਨਾਂ ਨੇ 100ਮ, 200ਮ ਤੇ ਰੀਲੇਅ ਖੇਡਾਂ ਦਾ ਅਖੀਰੀ ਮੁਕਾਬਲਾ ਕਰਵਾਇਆ।ਇਸ ਉਪਰੰਤ ਡੇਜ਼ੀ ਹਾਉਸ, ਪੈਂਜ਼ੀ ਹਾਉਸ ਦਾ ਕਬੱਡੀ ਦਾ ਮੁਕਾਬਲਾ ਹੋਇਆ।ਮੁਕਾਬਲਾ ਕਾਫੀ ਕਰੜਾ ਸੀ ਅਤੇ ਡੇਜ਼ੀ ਹਾਉਸ ਨੇ ਜਿੱਤ ਪ੍ਰਾਪਤ ਕੀਤੀ।ਡਜ਼ੀ ਹਾਊਸ ਨੂੰ ਜਿੱਤਣ ਤੇ 1000 ਰੁਪੈ ਇਨਾਮ ਵਜੋ ਅਤੇ ਲੋਟਸ ਹਾਊਸ ਨੂੰ ਦੂਜੇ ਸਥਾਨ ਤੇ ਰਹਿਣ ਲਈ ਵੀ 1000 ਰੁਪੈ ਬਾਬਾ ਪਰਮਾਨੰਦ ਜੀ ਨੇ ਇਨਾਮ ਵਜੋਂ ਦਿੱਤੇ।ਸੁਖਿਵੰਦਰ ਸਿੰਘ ਦੇਵੀਦਾਸ ਪੁਰਾ ਨੂੰ ਬੈਸਟ ਜਾਫੀ ਅਤੇ ਸਾਜਨਦੀਪ ਸਿੰਘ ਨੂੰ ਬੈਸਟ ਰੇਡਰ ਚੁਣਿਆ ਗਿਆ ਅਤੇ ਬਾਬਾ ਜੀ ਵਲੋ ਦੋਹਾਂ ਨੂੰ 500-500 ਰੁਪੈਨਕਦ ਇਨਾਮ ਦਿੱਤਾ ਗਿਆ।ਇਸ ਸਮਾਰੋਹ ਨੂੰ ਕਾਮਯਾਬ ਕਰਨ ਲਈ ਡੀ.ਪੀ.ਈ ਜਤਿੰਦਰ ਸਿੰਘ, ਸਤੋਖ ਸਿੰਘ, ਹਰਦੀਪ ਸਿੰਘ, ਮੈਡਮ ਰੁਪਿੰਦਰ ਕੌਰ ਅਤੇ ਸਟੇਟ ਤੇ ਨੈਸ਼ਨਲ ਲੈਵਲ ਜੇਤੂ ਵਿਦਿਆਰਥੀਆਂ ਦੀ ਵਲੰਟੀਅਰ ਟੀਮ ਨੇ ਭਰਪੂਰ ਯੋਗਦਾਨ ਪਾਇਆ।ਇਸ ਉਪਰੰਤ ਸਕੂਲ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ  ਅਤੇ ਪ੍ਰਿੰਸੀਪਲ ਮੈਡਮ ਅਮਰਪ੍ਰੀਤ ਕੌਰ, ਪ੍ਰਿੰਸੀਪਲ ਮੈਡਮ ਅਮਨਦੀਪ ਕੌਰ, ਬਾਬਾ ਪਰਮਾਨੰਦ, ਵਾਇਸ ਪ੍ਰਿੰਸੀਪਲ ਹਰਦੇਵ ਸਿੰਘ, ਬਲਦੇਵ ਸਿੰਘ ਗਾਂਧੀ, ਕੋਆਰਡੀਨੇਟਰ ਵਰਿਤੀ ਦੁੱਗਾ, ਸ਼ਿਲਪਾ ਸ਼ਰਮਾ, ਸਿਮਰਨਜੀਤ ਕੌਰ, ਹਰਵਿੰਦਰ ਸਿੰਘ ਧਾਰੜ ਨੇ ਇਨਾਮ ਵੰਡੇ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply