Monday, July 6, 2026

ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਨੇ `ਮਾਂ ਬੋਲੀ ਪੰਜਾਬੀ ਚੇਤਨਾ ਮਾਰਚ` ਕੱਢਿਆ

ਚੌਂਕ ਮਹਿਤਾ, 2 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪਿਛਲੇ 31 ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਨਿਰੰਤਰ ਜੁੱਟੀ ਨਾਮਵਰ ਸਾਹਿਤਕ PPN0211201706ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਅੱਜ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ, ਪੰਜਾਬੀ ਮਾਤ ਭਾਸ਼ਾ ਨੂੰ ਬਣਦਾ ਹੱਕ ਦਿਵਾਉਣ ਲਈ ਇਕ ਵਿਸ਼ਾਲ `ਮਾਂ ਬੋਲੀ ਪੰਜਾਬੀ ਚੇਤਨਾ ਮਾਰਚ` ਕੱਢਿਆ ਗਿਆ।ਸੰਤ ਮਾਝਾ ਸਿੰਘ ਸੀ: ਸੈ: ਸਕੂਲ ਬਾਬਾ ਬਕਾਲਾ ਸਾਹਿਬ ਤੋਂ ਸਮੂਹ ਪੰੰਜਾਬੀ ਲੇਖਕਾਂ, ਸਾਹਿਤ ਪ੍ਰੇਮੀਆਂ, ਸਕੂਲੀ ਬੱਚਿਆਂ ਅਤੇ ਪੰਜਾਬੀ ਮਾਂ ਬੋਲੀ ਦੇ ਹਿਤੈਸ਼ੀਆਂ ਵਲੋਂ ਹੱਥਾਂ ਵਿੱਚ ਪੰਜਾਬੀ ਮਾਂ ਬੋਲੀ ਦੇ ਮਾਣ ਸਤਿਕਾਰ ਦੀਆਂ ਤਖਤੀਆਂ ਫੜੀ, ਲੋਕਾਂ ਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਦੇ ਹੱਕ ਵਿੱਚ ਜੂਝਣ ਲਈ ਪ੍ਰੇਰਦਾ ਹੋਇਆ, ਸਮੁੱਚੇ ਬਜ਼ਾਰਾਂ ਵਿਚੋਂ ਦੀ ਹੰੁਦਾ ਹੋਇਆ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਨਾਅਰੇ ਲਾਉਂਦਾ ਇਹ ਚੇਤਨਾ ਮਾਰਚ ਤਹਿਸੀਲ ਕੰਪਲੈਕਸ ਬਾਬਾ ਬਕਾਲਾ ਸਾਹਿਬ ਵਿਖੇ ਪੁੱਜਾ।ਜਿੱਥੇ ਕਿ ਇਕ ਮੰਗ ਪੱਤਰ ਐਸ.ਡੀ.ਐਮ ਬਾਬਾ ਬਕਾਲਾ ਸਾਹਿਬ ਅਰਵਿੰਦਰ ਸਿੰਘ ਅਰੋੜਾ, ਤਹਿਸੀਲਦਾਰ ਬਲਜਿੰਦਰ ਸਿੰਘ ਅਤੇ ਨਾਇਬ ਤਹਿਸੀਲਦਾਰ ਗੁਰਬਰਿੰਦਰ ਸਿੰਘ ਜੰਮੂ ਨੂੰ ਸੌਂਪਿਆ ਗਿਆ ।
ਇਸ ਚੇਤਨਾ ਮਾਰਚ ਨੂੰ ਸੰਬੋਧਿਨ ਕਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਕੇਂਦਰੀ ਸਭਾ ਦੇ ਕਾਰਜਕਾਰਨੀ ਮੈਂਬਰ ਅਤੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ, ਮੈਨੇਜਰ ਭਾਈ ਮੋਹਣ ਸਿੰਘ ਕੰਗ, ਸਰਪੰਚ ਪਰਮਿੰਦਰਜੀਤ ਸਿੰਘ, ਪ੍ਰਿੰਸੀਪਲ ਨਰਿੰਦਰਪਾਲ ਕੌਰ, ਸਭਾ ਦੇ ਸਰਪ੍ਰਸਤ ਪ੍ਰਿੰ: ਸੇਵਾ ਸਿੰਘ ਕੌੜਾ, ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਡਾ: ਪਰਮਜੀਤ ਸਿੰਘ ਬਾਠ ਨੇ ਕਿਹਾ ਕਿ ਅੱਜ ਜਦੋਂ ਪੰਜਾਬੀ ਸੂਬੇ ਨੇ ਹੌਂਦ ਵਿੱਚ ਆਇਆਂ ਅੱਧੀ ਸਦੀ ਤੋਂ ਵੀ ਵੱਧ ਉਮਰ ਦਾ ਪੈਂਡਾ ਤੈਅ ਕਰ ਲਿਆ ਹੈ ਤਾਂ ਇਸ ਖਿੱਤੇ ਦੇ ਲੋਕਾਂ ਦੀ ਮਾਤ ਭਾਸ਼ਾ ਦੀ ਹਾਲਤ ਸਾਰਕਾਰੇ ਦਰਬਾਰੇ ਹੋਰ ਨਿੱਘਰਦੀ ਜਾ ਰਹੀ ਹੈ, ਤੱਲਖ ਹਕੀਕਤ ਇਹ ਹੈ ਕਿ ਅਜੇ ਤੱਕ ਸੂਬੇ ਨੂੰ ਨਾ ਤਾਂ ਆਪਣੀ ਰਾਜਧਾਨੀ ਅਤੇ ਨਾ ਹੀ ਹਾਈਕੋਰਟ ਨਸੀਬ ਹੋਈ ਹੈ, ਰਾਜ ਭਾਸ਼ਾ ਐਕਟ ਵਿੱਚ ਚੋਰ ਮੋਰੀਆਂ ਹੋਣ ਕਾਰਣ ਅਫਸਰਸਾਹੀ ਅਜੇ ਵੀ ਆਪਣੇ ਕੰਮ ਪੰਜਾਬੀ ਵਿੱਚ ਨਹੀਂ ਕਰ ਰਹੀ।ਪੰਜਾਬੀ ਜ਼ੁਬਾਨ ਦੇ ਨਾਮਵਰ ਗਾਇਕ ਮਨਜੀਤ ਪੱਪੂ, ਗੁਰਮੇਜ ਸਹੋਤਾ, ਇੰਦਰ ਸੰਧੂ, ਮੱਖਣ ਸਿੰਘ ਭੈਣੀਵਾਲ, ਜਗਦੀਸ਼ ਸਹੋਤਾ ਨੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਗਾਇਕੀ ਵੀ ਪੇਸ਼ ਕੀਤੀ ।
ਇਸ ਮੌਕੇ ਰਣਜੀਤ ਸਿੰਘ ਕੋਟ ਮਹਿਤਾਬ, ਬਲਦੇਵ ਕ੍ਰਿਸ਼ਨ ਸ਼ਰਮਾ, ਮਨਜੀਤ ਸਿੰਘ ਕੰਬੋ, ਗੁਰਪ੍ਰੀਤ ਧੰਜਲ,  ਨਵਦੀਪ ਸਿੰਘ ਬਦੇਸ਼ਾ, ਮਨਜੀਤ ਸਿੰਘ ਵੱਸੀ, ਅਜੀਤ ਸਿੰਘ ਸਠਿਆਲਵੀ, ਸੁਖਵੰਤ ਕੌਰ ਵੱਸੀ, ਮੈਡਮ ਗੁਰਨਾਮ ਕੌਰ, ਤਰਸੇਮ ਸਿੰਘ ਕਾਲੇਕੇ, ਬਲਵਿੰਦਰ ਸਿੰਘ ਅਠੌਲਾ, ਕੰਵਲਜੀਤ ਸਿੰਘ, ਪਦਮਾ ਰਾਜ ਧਿਆਨਪੁਰ, ਸਾਹਿਬ ਛਾਪਿਆਂਵਾਲੀ, ਅਮਨਪ੍ਰੀਤ ਸਿੰਘ ਅਠੌਲਾ, ਸੰਨਪ੍ਰੀਤ ਸਿੰਘ, ਹੈਪੀ ਭੁੱਲਰ ਅਤੇ ਹੋਰ ਸਖਸ਼ੀਅਤਾਂ ਇਸ ਮੌਕੇ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply