Wednesday, March 11, 2026

ਖਹਿਰਾ ਅਸਤੀਫ਼ਾ ਦੇ ਕੇ ਕਾਨੂੰਨ ਦਾ ਸਾਹਮਣਾ ਕਰੇ – ਗਿੱਲ

ਅੰਮ੍ਰਿਤਸਰ, 2 ਨਵੰਬਰ (ਪੰਜਾਬ ਪੋਸਟ ਬਿਊਰੋ) – ਨਸ਼ਾ ਤਸਕਰੀ ਦੇ ਮਾਮਲੇ ‘ਚ ਅਦਾਲਤ ਵੱਲੋਂ ਬਤੌਰ ਮੁਜਰਮ ਸੰਮਨ ਜਾਰੀ ਹੋਣ ਨਾਲ ਆਮ ਆਦਮੀ ਪਾਰਟੀ ਦੇ PPN0211201707ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਪੋਲ ਖੁੱਲ ਚੁੱਕੀ ਹੈ।ਲਿਹਾਜ਼ਾ ਉਸ ਨੂੰ ਆਪਣੇ ਅਹੁੱਦਿਆਂ ਤੋਂ ਅਸਤੀਫ਼ਾ ਦੇ ਕੇ ਕਾਨੂੰਨੀ ਪ੍ਰਕਿਰਿਆ ਦਾ ਸਾਹਮਣਾ ਕਰਨਾ ਚਾਹੀਦਾ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਲਾਹਕਾਰ ਤਲਬੀਰ ਸਿੰਘ ਗਿੱਲ ਨੇ ਪੰਜਾਬ ’ਚ ਨਸ਼ਿਆਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰਨ ਵਾਲੀ ’ਆਪ’ ਅਤੇ ਇਸ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਆੜੇ ਹੱਥੀਂ ਲੈ ਦਿਆਂ ਖਹਿਰਾ ਕੇਸ ਸੰਬੰਧੀ ਆਪਣੀ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ।
ਪ੍ਰੋ: ਸਰਚਾਂਦ ਸਿੰਘ ਵੱਲੋਂ ਜਾਰੀ ਬਿਆਨ ’ਚ ਉਹਨਾਂ ਕਿਹਾ ਕਿ ਖਹਿਰਾ ਨੂੰ ਫਾਜ਼ਿਲਕਾ ਦੀ ਅਦਾਲਤ ਨੇ ਸਬੂਤਾਂ ਦੇ ਆਧਾਰ ’ਤੇ ਪੁਲਿਸ ਨੂੰ ਇਨਾਂ ਦੇ ਬਤੌਰ ਦੋਸ਼ੀ ਸਪਲੀਮੈਂਟ ਚਲਾਨ ਪੇਸ਼ ਕਰਨ ਦੇ ਆਦੇਸ਼ ਜਾਰੀ ਕਰਨ ਤੋਂ ਇਲਾਵਾ ਉਸ ਨੂੰ ਬਤੌਰ ਮੁਜਰਮ ਸੰਮਨ ਕੀਤੇ ਹਨ, ਇਸ ਲਈ ਉਹ ਆਪਣੀ ਸਫ਼ਾਈ ’ਚ ਦੂਜਿਆਂ ’ਤੇ ਫਜ਼ੂਲ ਦੇ ਇਲਜ਼ਾਮ ਲਾ ਕੇ ਲੋਕਾਂ ਦਾ ਧਿਆਨ ਭਟਕਾਉਣ ਦੀ ਥਾਂ ਇੱਕ ਚੰਗੇ ਨਾਗਰਿਕ ਦੀ ਤਰਾਂ ਅਦਾਲਤ ਦਾ ਸਾਹਮਣਾ ਕਰੇ।ਉਹਨਾਂ ਕਿਹਾ ਕਿ ਕੇਜਰੀਵਾਲ ਤੇ ਖਹਿਰਾ ਇਕੋ ਥੈਲੀ ਦੇ ਚੱਟੇ ਵੱਟੇ ਹਨ।ਕੇਜਰੀਵਾਲ ਅਪਰਾਧਿਕ ਮਾਣਹਾਨੀ ਸਮੇਤ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।
ਇਸ ਮੌਕੇ ਬੌਬੀ ਖਾਨਕੋਟ, ਜਗਰੂਪ ਚੰਦੀ, ਪ੍ਰਭਪਾਲ ਸਿੰਘ ਝੰਡੇ, ਹਿੰਮਤ ਸਿੰਘ ਕਾਦਰਾਬਾਦ, ਸਾਧੂ ਸਿੰਘ ਸਰਹਾਲਾ, ਜਗੀਰ ਸਿੰਘ ਸਰਹਾਲਾ, ਭਗਵੰਤ ਸਿੰਘ, ਲਖਬੀਰ ਸਿੰਘ ਸਹਿਣੇਵਾਲੀ, ਹਰਪਾਲ ਸਿੰਘ , ਹੈਪੀ ਟਾਲੀ ਸਾਹਿਬ, ਲਾਡੀ ਟਾਹਲੀ ਸਾਹਿਬ, ਅਤੇ ਪ੍ਰਮਜੀਤ ਸਿੰਘ ਜੈਂਤੀਪੁਰ ਆਦਿ ਮੌਜੂਦ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply