Sunday, October 11, 2026

ਬੱਸ ਅੱਡਾ ਪਰਚੀ ਦੇ ਫੀਸ ਰੇਟ ‘ਚ ਕੀਤੇ ਵਾਧੇ ਵਿਰੁੱਧ ਸੋਂਪਿਆ ਮੰਗ ਪੱਤਰ

ਮਾਲੇਰਕੋਟਲਾ (ਸੰਦੌੜ), 3 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਬੱਸ ਅੱਡਾ ਪਰਚੀ ਦੇ ਫੀਸ ਰੇਟ ‘ਚ ਕੀਤੇ ਵਾਧੇ ਨੂੰ ਲੈ ਕੇ ਪ੍ਰਾਈਵੇਟ ਤੇ ਪੀ.ਆਰ.ਟੀ.ਸੀ PPN0311201702ਆਦਿ ਬੱਸ ਅਪ੍ਰੇਟਰਾਂ ਵੱਲੋਂ ਅੱਜ ਰੋਸ ਪ੍ਰਗਟਾਉਂਦੇ ਹੋਏ ਸਥਾਨਕ ਐਸ.ਡੀ.ਐਮ ਡਾ. ਪ੍ਰੀਤੀ ਯਾਦਵ ਦੇ ਨਾਂਅ ਸੁਪਰਡੈਂਟ ਜਸਵੀਰ ਸਿੰਘ ਨੂੰ ਮੰਗ ਪੱਤਰ ਸੋਂਪਿਆ ਗਿਆ।ਮੰਗ ਪੱਤਰ ਦੇਣ ਉਪਰੰਤ ਜਾਣਕਾਰੀ ਦਿੰਦੇ ਹੋਏ ਹਰਪ੍ਰੀਤ ਸਿੰਘ ਅਮ੍ਰਿੰਤ ਬੱਸ ਸਰਵਿਸ, ਨਿਰਮਲ ਸਿੰਘ ਪੀ.ਆਰ.ਟੀ.ਸੀ ਤੇ ਜਗਜੀਤ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ ਬੱਸ ਅਪ੍ਰੇਟਰਾਂ ਨੂੰ ਬੱਸ ਅੱਡੇ ਅੰਦਰ ਕੋਈ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ। ਪ੍ਰਾਈਵੇਟ ਵਹੀਕਲ ਸਕੂਟਰ, ਕਾਰ ਆਦਿ ਬੱਸ ਅੱਡੇ ‘ਚ ਆਮ ਹੀ ਦਾਖਲ ਹੋ ਜਾਂਦੇ ਹਨ।ਉਨ੍ਹਾਂ ਨੂੰ ਰੋਕਣ ਦਾ ਕੋਈ ਵੀ ਪ੍ਰਬੰਧ ਨਹੀਂ ਹੈ ਅਤੇ ਨਾ ਹੀ ਰਾਤ ਨੂੰ ਸਟਰੀਟ ਲਾਇਟਾਂ ਦਾ ਪ੍ਰਬੰਧ ਹੈ, ਬੱਸ ਅਪ੍ਰੇਟਰਾਂ ਦੇ ਬੈਠਣ/ਉਠਣ ਦਾ ਕੋਈ ਵੀ ਪ੍ਰਬੰਧ ਨਹੀਂ, ਰਾਤ ਨੂੰ ਜੋ ਵੀ ਬੱਸ ਰੁਕਦੀ ਹੈ ਤਾਂ ਉਸਦੇ ਡਰਾਇਵਰ ਅਤੇ ਕਡੰਕਟਰ ਲਈ ਰਾਤ ਕੱਟਣ ਲਈ ਕੋਈ ਵੀ ਕਮਰਾ ਮੋਜੂਦ ਨਹੀਂ ਹੈ, ਜਦ ਕਿ ਰਾਤ ਦੀ ਫੀਸ ਦੁੱਗਣੀ ਕਰ ਦਿੱਤੀ ਗਈ ਹੈ, ਰਾਤ ਸਮੇਂ ਚੌਂਕੀਦਾਰ ਦਾ ਵੀ ਪ੍ਰਬੰਧ ਨਹੀਂ ਹੈ, ਬੱਸ ਅੱਡੇ ‘ਚ ਅਵਾਰਾ ਪਸ਼ੂ ਅਵਾਰਾ ਘੁੰਮਦੇ ਰਹਿੰਦੇ ਹਨ।ਉਹਨਾਂ ਮੰਗ ਕੀਤੀ ਕਿ ਫੀਸਾਂ ‘ਚ ਕੀਤਾ ਗਿਆ ਵਾਧਾ ਤੁਰੰਤ ਵਾਪਸ ਲਿਆ ਜਾਵੇ, ਡਰਾਇਵਰ ਕੰਡਕਟਰਾਂ ਦੇ ਰਹਿਣ ਲਈ ਕਮਰੇ ਦਾ ਪ੍ਰਬੰਧ ਕੀਤਾ ਜਾਵੇ।ਉਨ੍ਹਾਂ ਚੇਤਵਾਨੀ ਭਰੇ ਲਹਿਜੇ ‘ਚ ਕਿਹਾ ਕਿ ਜੇਕਰ ਬੱਸ ਅਪ੍ਰੇਟਰਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹਨਾਂ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਹੋਣ ਪਵੇਗਾ।ਇਸ ਮੌਕੇ ਜਗਜੀਤ ਸਿੰਘ ਲਿਬੜਾ ਬੱਸ ਸਰਵਿਸ, ਜਗਤਾਰ ਸਿੰਘ ਇੰਡੀਅਨ ਬੱਸ ਸਰਵਿਸ, ਜੱਗਾ ਖਾਨ ਰਾਜਦੀਪ ਬੱਸ ਸਰਵਿਸ, ਗੁਰਬਖਸ਼ ਸਿੰਘ, ਮੁਹੰਮਦ ਅਰਸ਼ਦ, ਰਾਜ ਸਿੰਘ, ਅਬਦੁਲ ਸੱਤਾਰ, ਰਣਧੀਰ ਸਿੰਘ, ਜੱਗਾ ਖਾਨ ਆਦਿ ਵੀ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply