Thursday, August 13, 2026

ਸੂਬਾ ਪੱਧਰੀ ਮੈਰਾਥਨ ਦੋੜ ‘ਚ ਮਾਲੇਰਕੋਟਲਾ ਦਾ ਮੁਹੰਮਦ ਸ਼ਫੀਕ ਖਾਨ ਮਾਲੇਰਕੋਟਲਵੀ ਤੀਜੇ ਸਥਾਨ `ਤੇ

ਮਾਲੇਰਕੋਟਲਾ (ਸੰਦੌੜ), 3 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਭੱਟ) – ਹਾਲ ਹੀ `ਚ ਪੁਲਿਸ ਕਮਿਸ਼ਨਰ ਵੱਲੋਂ ਕਰਵਾਈ ਗਈ ਸੂਬਾ ਪੱਧਰੀ ਮੈਰਾਥਨ ਦੋੜ ‘ਚ PPN0311201703ਮਾਲੇਰਕੋਟਲਾ ਨਿਵਾਸੀ 67 ਸਾਲਾ ਰਿਟਾਇਰਡ ਸੁਪਰਡੈਂਟ ਇਨਕਮ ਟੈਕਸ ਮੁਹੰਮਦ ਸ਼ਫੀਕ ਖਾਨ ਮਾਲੇਰਕੋਟਲਵੀ ਨੇ ਹਿੱਸਾ ਲੈ ਕੇ 10 ਕਿਲੋਮੀਟਰ ਮੈਰਾਥਨ ਦੌੜ `ਚ ਤੀਜਾ ਸਥਾਨ ਪ੍ਰਾਪਤ ਕਰਕੇ ਜਿਲ੍ਹਾ ਸੰਗਰੂਰ ਅਤੇ ਮਾਲੇਰਕੋਟਲਾ ਦਾ ਨਾਂ ਰੋਸ਼ਨ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਫੀਕ ਖਾਨ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਦਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਉਦਘਾਟਨ ਕੀਤਾ ਤੇ ਜੇਤੂਆਂ ਨੂੰ ਇਨਾਮ ਵੰਡੇ।ਇਸ ਚੈਂਪੀਅਨਸ਼ਿੱਪ ‘ਚ 100 ਮੀਟਰ ਤੋਂ ਲੈ ਕੇ 10 ਹਜ਼ਾਰ ਮੀਟਰ ਤੱਕ ਦੋੌੜਾਂ ਹੋਈਆਂ, ਜਿਸ ਵਿੱਚ 35 ਸਾਲ ਦੀ ਉਮਰ ਤੋਂ ਲੈ ਕੇ 90 ਸਾਲ ਤੱਕ ਦੇ ਲਗਭਗ 700 ਖਿਡਾਰੀਆਂ ਨੇ ਹਿੱਸਾ ਲਿਆ।ਮੁਹਮੰਦ ਸ਼ਫੀਕ ਖਾਨ ਨੇ 10 ਹਜ਼ਾਰ ਮੈਰਾਥਨ ਦੌੜਾਂ ‘ਚ ਤੀਜਾ ਸਥਾਨ ਪ੍ਰਾਪਤ ਕਰਕੇ ਪੰਜਾਬ ਦਾ ਮਾਣ ਵਧਾਇਆ।ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ ਸ਼ਫੀਕ ਖਾਨ ਵੱਖ-ਵੱਖ ਸਟੇਟ ਪੱਧਰੀ, ਨੈਸ਼ਨਲ ਪੱਧਰੀ ਅਤੇ ਇੰਟਰਨੈਸ਼ਨਲ ਪੱਧਰ `ਤੇ ਖੇਡ ਚੁੱਕੇ ਹਨ।ਮੁਹੰਮਦ ਸ਼ਫੀਕ ਖਾਨ ਨੇ ਕਈ ਗੋਲਡ, ਸਿਲਵਰ ਅਤੇ ਤਾਂਬੇ ਦੇ ਜਿੱਤ ਚੁੱਕੇ ਹਨ ਇਨ੍ਹਾਂ ਮੈਡਲਾਂ ਦੀ ਗਿਣਤੀ 90 ਦੇ ਕਰੀਬ ਹੋ ਗਈ ਹੈ।ਮੁਹਮੰਦ ਸ਼ਫੀਕ ਖਾਨ ਨੇ ਕਿਹਾ ਕਿ ਜੇਕਰ ਮਨੁੱਖ ਕੁੱਝ ਕਰਨ ਦਾ ਇਰਾਦਾ ਕਰ ਲਵੇ ਦਾ ਵੱਡੀ ਤੋਂ ਵੱਡੀ ਰੁਕਾਵਟ ਨੂੰ ਦੂਰ ਕੀਤਾ ਜਾ ਸਕਦਾ ਹੈ।ਉਨ੍ਹਾਂ ਯੁਵਾ ਪੀੜੀ ਨੂੰ ਅਪੀਲ ਕਰਦਿਆਂ ਕਿਹਾ ਕਿ ਨਸ਼ਿਆਂ ਦਾ ਸੇਵਨ ਨਾ ਕਰਕੇ ਉਹ ਆਪਣੀ ਜਿੰਦਗੀ ਨੂੰ ਖੇਡਾਂ ਵਿੱਚ ਲਾ ਕੇ ਆਪਣਾ ਭਵਿੱਖ ਸੁਰੱਖਿਅਤ ਕਰਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply