ਅੰਮ੍ਰਿਤਸਰ, 4 ਨਵੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਅੰਮ੍ਰਿਤਸਰ ਤੋ ਚੰਡੀਗੜ ਤੇ ਦਿੱਲੀ ਨੂੰ ਜਾਣ ਵਾਲੀਆਂ ਬੱਸਾਂ ਵਿੱਚ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਸਹੂਲਤ ਲਈ ਪੰਜਾਬ ਰੋਡਵੇਜ ਅੰਮਿ੍ਰਤਸਰ-1 ਅਤੇ ਅੰਮਿ੍ਰਤਸਰ -2 ਨੇ ਨਵੀਂ ਐਕਸਪ੍ਰੈਸ ਬੱਸ ਸੇਵਾ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਦਰਜੀਤ ਸਿੰਘ ਚਾਵਲਾ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਅੰਮਿ੍ਰਤਸਰ-2 ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਚੰਡੀਗੜ ਅਤੇ ਦਿੱਲੀ ਜਾਣ ਵਾਲੇ ਯਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਅੰਮ੍ਰਿਤਸਰ ਤੋਂ ਚੰਡੀਗੜ ਤੇ ਦਿੱਲੀ ਜਾਣ ਵਾਲੀਆਂ ਬੱਸਾਂ ਜਲੰਧਰ ਪੀ.ਏ.ਪੀ ਚੌਂਕ ਅਤੇ ਫਗਵਾੜਾ ਤੋਂ ਸਿੱਧਾ ਆਪਣੇ ਪਹੁੰਚ ਸਥਾਨਾਂ `ਤੇ ਜਾਣਗੀਆਂ।ਉਨਾਂ ਦੱਸਿਆ ਕਿ ਇਹ ਬੱਸਾਂ ਪਹਿਲਾਂ ਜਲੰਧਰ ਬੱਸ ਸਟੈਂਡ ਵਿਖੇ ਜਾਂਦੀਆਂ ਸਨ।ਜਿਸ ਕਰਕੇ ਯਾਤਰੀਆਂ ਦਾ ਕਾਫੀ ਸਮਾਂ ਨਸ਼ਟ ਹੋ ਜਾਂਦਾ ਸੀ। ਜਿਥੇ ਪਹਿਲਾਂ ਚੰਡੀਗੜ ਪਹੁੰਚਣ ਲਈ 6 ਘੰਟੇ ਦਾ ਸਮਾਂ ਲੱਗਦਾ ਸੀ ਹੁਣ ਇਹ ਘਟ ਕੇ ਸਾਢੇ ਚਾਰ ਘੰਟਿਆਂ ਤੋਂ 5 ਘੰਟਿਆਂ ਦਾ ਹੋ ਗਿਆ ਹੈ।ਇਸ ਨਾਲ ਯਾਤਰੀਆਂ ਦੇ ਸਮੇਂ ਦੀ ਬੱਚਤ ਹੋਵੇਗੀ।ਇਸ ਤੋਂ ਪਹਿਲਾਂ ਇਨਾਂ ਰੂਟਾਂ `ਤੇ ਜਾਣ ਵਾਲੇ ਯਾਤਰੀ ਪੀ.ਏ.ਪੀ ਚੌਂਕ ਵਿੱਚ ਉਤਰ ਕੇ ਦੂਸਰੀਆਂ ਬੱਸਾਂ ਦੀ ਉਡੀਕ ਵਿੱਚ ਰਹਿੰਦੇ ਸਨ,ਉਨਾਂ ਨੂੰ ਅਜਿਹੀ ਖੱਜ਼ਲ ਖੁਆਰੀ ਤੋਂ ਨਿਜ਼ਾਤ ਮਿਲ ਗਈ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media