Tuesday, October 6, 2026

ਰਿਟਾਇਰਡ ਆਫਿਸਰਜ਼ ਐਸੋਸੀਏਸ਼ਨ ਨੂੰ ਜਿਲਾ ਕੰਪਲੈਕਸ ’ਚ ਕਮਰਾ ਨੰਬਰ 219 ਅਲਾਟ

PPN0411201708
ਫਾਜ਼ਿਲਕਾ, 4 ਨਵੰਬਰ ਪੰਜਾਬ ਪੋਸਟ- (ਪੰਜਾਬ ਪੋਸਟ- ਵਿਨੀਤ ਅਰੋੜਾ) – ਰਿਟਾਇਰਡ ਆਫਿਸਰਜ਼ ਐਸੋਸੀਏਸ਼ਨ ਫਾਜ਼ਿਲਕਾ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਜ਼ਿਲਾ ਪ੍ਰਬੰਧਕੀ ਕੰਪਲੈਕਸ ’ਚ ਜ਼ਿਲਾ ਪ੍ਰਸ਼ਾਸਨ ਤੋਂ ਦਫ਼ਤਰ ਲਈ ਕਮਰੇ ਦੀ ਮੰਗ ਕੀਤੀ ਜਾ ਰਹੀ ਸੀ ਜਿਸਨੂੰ ਪੂਰਾ ਕਰਦਿਆਂ ਜ਼ਿਲਾ ਪ੍ਰਸ਼ਾਸਨ ਵੱਲੋਂ ਪੁਰਾਣੇ ਡੀਸੀ ਦਫ਼ਤਰ ’ਚ ਐਸੋਸੀਏਸ਼ਨ ਨੂੰ ਕਮਰਾ ਅਲਾਟ ਕੀਤਾ ਗਿਆ।ਜਿਸ ਦੀ ਅੱਜ ਐਸ.ਡੀ.ਐਮ ਕਮ ਏ.ਡੀ.ਸੀ ਬਲਬੀਰ ਰਾਜ ਸਿੰਘ ਵੱਲੋਂ ਸ਼ੁਰੂਆਤ ਕੀਤੀ ਗਈ ।
ਇਸ ਮੌਕੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਵੱਲੋਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਅਤੇ ਐਸ.ਡੀ.ਐਮ ਕਮ ਏ.ਡੀ.ਸੀ ਬਲਬੀਰ ਰਾਜ ਸਿੰਘ ਦਾ ਐਸੋਸੀਏਸ਼ਨ ਨੂੰ ਦਫ਼ਤਰ ਲਈ ਕਮਰਾ ਨੰਬਰ 219 ਦਿੱਤੇ ਜਾਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਜ਼ਿਲਾ ਪ੍ਰਸ਼ਾਸਨ ਨੂੰ ਆਉਣ ਵਾਲੇ ਸਮੇਂ ’ਚ ਜ਼ਰੂਰਤ ਪੈਣ ’ਤੇ ਸਹਿਯੋਗ ਦਾ ਭਰੋਸਾ ਦੁਆਇਆ। ਵਰਣਨਯੋਗ ਹੈ ਕਿ ਰਿਟਾਇਰਡ ਆਫਿਸਰਜ਼ ਐਸੋਸੀਏਸ਼ਨ ਇੱਕ ਗੈਰ ਰਾਜਨੀਤਿਕ ਜਥੇਬੰਦੀ ਹੈ। ਜੋ ਸਮੇਂ ਸਮੇਂ ਤੇ ਆਪਣੀ ਪੈਨਸ਼ਨ ’ਚੋਂ ਫੰਡ ਇੱਕਠਾ ਕਰਕੇ ਸਮਾਜ ਭਲਾਈ ਦੇ ਕੰਮ ਕਰਦੀ ਰਹਿੰਦੀ ਹੈ। ਪ੍ਰੋਗਰਾਮ ਦੌਰਾਨ ਐਸੋਸੀਏਸ਼ਨ ਵੱਲੋਂ ਐਸਡੀਐਮ ਕਮ ਏਡੀਸੀ ਬਲਬੀਰ ਰਾਜ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਸਰਪ੍ਰਸਤ ਬੀ ਐਲ ਸਿੱਕਾ, ਚੇਅਰਮੈਨ ਜਗਜੀਤ ਸਿੰਘ ਸੇਖੋਂ, ਪ੍ਰਧਾਨ ਸਰਬਜੀਤ ਸਿੰਘ ਢਿਲੋ, ਜਨਰਲ ਸਕੱਤਰ ਨਰੇਸ਼ ਜੁਨੇਜਾ, ਖਜ਼ਾਨਚੀ ਟੇਕ ਚੰਦ ਧੂੜੀਆ, ਸੁਚਾ ਸਿੰਘ ਸਮਰਾ, ਆਤਮਾ ਸਿੰਘ ਸੇਖੋਂ, ਲੇਖ ਰਾਜ ਕੰਬੋਜ, ਸ਼ਾਮ ਲਾਲ ਅਰੋੜਾ, ਅਮਰਜੀਤ ਸਿੰਘ ਸੰਧੂ, ਜੈ ਲਾਲ, ਹਰਜਿੰਦਰ ਸਿੰਘ ਬਰਾੜ, ਜਗਦੀਸ਼ ਰਾਏ ਵਢੇਰਾ, ਕੇ ਕੇ ਗਰੋਵਰ, ਸਸ਼ੀਲ ਕੁਮਾਰ ਸ਼ਰਮਾ, ਅਸੋਕ ਕੁਮਾਰ ਗਰੋਵਰ, ਸ਼ਸ਼ੀ ਕਾਂਤ ਬਾਘਲਾ, ਪ੍ਰਹਲਾਦ ਭਗਤ ਗੁੰਬਰ, ਬਲਵੰਤ ਸਿੰਘ ਬਰਾੜ, ਵਿਜੈ ਦਾਵੜਾ ਅਤੇ ਹੋਰ ਹਾਜ਼ਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply