
ਫਾਜ਼ਿਲਕਾ, 4 ਨਵੰਬਰ ਪੰਜਾਬ ਪੋਸਟ- (ਪੰਜਾਬ ਪੋਸਟ- ਵਿਨੀਤ ਅਰੋੜਾ) – ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਟੀਬੀ ਦੇ ਮਰੀਜਾਂ ਦਾ ਹੁਣ ਨਵੇਂ ਤਰੀਕੇ ਨਾਲ ਇਲਾਜ ਕੀਤਾ ਜਾਵੇਗਾ।ਇਸ ਸੰਬੰਧੀ ਸਿਵਲ ਸਰਜ਼ਨ ਡਾ. ਸੁਰਿੰਦਰ ਕੁਮਾਰ ਦੀ ਅਗਵਾਈ ਵਿਚ ਇੱਕ ਵਿਸ਼ੇਸ਼ ਮੀਟਿੰਗ ਕਰਕੇ ਦਵਾਈ ਸਬੰਧੀ ਜਾਣਕਾਰੀ ਦਿਤੀ ਗਈ।
ਜਾਣਕਾਰੀ ਦਿੰਦਿਆਂ ਸਿਵਲ ਸਰਜ਼ਨ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਹੁਣ ਟੀਬੀ ਦੇ ਮਰੀਜ਼ ਦੇ ਇਲਾਜ ਦੌਰਾਨ 6 ਤੋਂ 8 ਮਹੀਨੇ ਤੱਕ ਰੋਜਾਨਾਂ ਉਸ ਦੇ ਭਾਰ ਮੁਤਾਬਿਕ ਦਵਾਈ ਖਵਾਈ ਜਾਵੇਗੀ। ਪਹਿਲਾਂ ਇਹ ਹਫਤੇ ਵਿਚ ਸਿਰਫ ਤਿੰਨ ਦਿਨ ਖਵਾਈ ਜਾਂਦੀ ਸੀ। ਇਸ ਮੌਕੇ ਜਿਲਾ ਟੀਬੀ ਅਫਸਰ ਡਾ. ਮਨਦੀਪ ਨੇ ਦੱਸਿਆ ਕਿ ਟੀਬੀ ਦੀਆਂ ਗੋਲੀਆਂ ਫਿਕਸਡ ਡੋਜ਼ ਕੰਬੀਨੇਸ਼ਨ ਤਹਿਤ ਦਿਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਵਜਨ ਅਨੁਸਾਰ 25 ਤੋਂ 39 ਕਿਲੋ ਵਜ਼ਨ ਵਾਲੇ ਮਰੀਜ ਨੂੰ ਰੋਜ਼ਾਨਾਂ 2 ਗੋਲੀਆਂ, 40 ਤੋਂ 54 ਕਿਲੋ ਰੋਜ਼ਾਨਾਂ ਤਿੰਨ ਗੋਲੀਆਂ, 55 ਤੋਂ 69 ਕਿਲੋ ਵਾਲੇ ਨੂੰ ਰੋੋਜਾਨਾਂ 4 ਗੋਲੀਆਂ, 70 ਕਿਲੋ ਤੋਂ ਜਿਆਦਾ ਵਜ਼ਨ ਵਾਲੇ ਮਰੀਜ ਨੂੰ ਰੋਜਾਨਾਂ 5 ਗੋਲੀਆਂ ਖਵਾਈਆਂ ਜਾਣਗੀਆਂ। ਉਨਾਂ ਕਿਹਾ ਕਿ ਟੀਬੀ ਦੇ ਮਰੀਜ਼ਾਂ ਵੱਲੋਂ ਬਿਮਾਰੀ ਦੇ ਲੱਛਣ ਸਾਹਮਣੇ ਆਉਣ ਤੇ ਆਪਣੇ ਲਾਗਲੀ ਸਰਕਾਰੀ ਸਿਹਤ ਸੰਸਥਾਂ ਵਿਚ ਸੰਪਰਕ ਕਰਨ। ਉਨਾਂ ਕਿਹਾ ਕਿ ਨਵੇਂ ਇਲਾਜ਼ ਸੰਬੰਧੀ ਪੂਰੀ ਪ੍ਰਣਾਲੀ ਤੋਂ ਜਿਲੇ ਭਰ ਦੀਆਂ ਸਮੂਹ ਸਰਕਾਰੀ ਸੰਸਥਾਵਾਂ ਦੇ ਪੈਰਾ ਮੈਡੀਕਲ ਸਟਾਫ ਨੂੰ ਟ੍ਰੇਨਿੰਗ ਦੌਰਾਨ ਜਾਣੰੂ ਕਰਵਾ ਦਿਤਾ ਗਿਆ ਹੈ। ਇਸ ਸੰਬੰਧੀ ਲੋੜੀਦੀਆਂ ਦਵਾਈਆਂ ਵੀ ਉਪਲੱਬਧ ਕਰਵਾ ਦਿਤੀਆਂ ਗਈਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਮਾਸ ਮੀਡੀਆ ਅਫਸਰ ਮੈਡਮ ਸੁਖਵਿੰਦਰ ਕੌਰ, ਡੀਪੀਐਮ ਰਜੇਸ਼ ਕੁਮਾਰ ਆਦਿ ਤੋਂ ਇਲਾਵਾ ਪੈਰਾ ਮੈਡੀਕਲ ਸਟਾਫ ਹਾਜ਼ਰ ਸੀ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media