ਅੰਮ੍ਰਿਤਸਰ, 4 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿਚ 30 ਅਕਤੂਬਰ ਤੋਂ 4 ਨਵੰਬਰ ਤੱਕ ਵਿਜਿਲੈਂਸ ਵੱਲੋਂ ਚੱਲ ਰਹੇ ਜਾਗਰੂਕਤਾ ਹਫਤੇ ਨੂੰ ਮੁੱਖ ਰੱਖਦੇ ਹੋਏ ਹਿਊਮਨ ਰਾਈਟਸ ਵੈਲਫੇਅਰ ਐਸੋਸੀਏਸ਼ਨ ਦੇ ਸਟੇਟ ਪ੍ਰਧਾਨ ਡਾ. ਵਨੀਤ ਸਰੀਨ ਦੀ ਅਗਵਾਈ ਵਿਚ ਵਿਜਿਲੈਂਸ ਜਾਗਰੁੁਕਤਾ ਹਫਤੇ `ਤੇ ਸੈਮੀਨਾਰ ਕਰਵਾਇਆ ਗਿਆ।ਜਿਸ ਵਿਚ ਮੁੱਖ ਤੋਰ ਤੇ ਵਿਜਿਲੈਂਸ ਦੇ ਡੀ.ਐਸ.ਪੀ ਨਵਜੋਤ ਸਿੰਘ, ਐਸ.ਐਸ.ਪੀ ਵਿਜਿਲੈਂਸ ਰਵਿੰਦਰ ਕੁਮਾਰ ਬਖਸ਼ੀ ਉਚੇਚੇ ਤੋਰ `ਤੇ ਪਹੁੰਚੇ ਅਤੇ ਵਿਸ਼ੇਸ਼ ਤੋਰ `ਤੇ ਐਸ.ਐਚ.ਓ ਥਾਣਾ ਜੀ.ਆਰ.ਪੀ ਧਰਮਿੰਦਰ ਕਲਿਆਣ, ਪ੍ਰਿੰਸੀਪਲ ਰਵੀ ਕੁਮਾਰ ਪਠਾਨੀਆਂ, ਡੀ.ਐਸ ਪਠਾਨੀਆਂ ਪਹੁੰਚੇ।ਜਿੰਨਾਂ ਨੇ ਲੋਕਾਂ ਨੂੰ ਜਾਗਰੁਕ ਕਰਦੇ ਹੋਏ ਕਿਹਾ ਕਿ ਜੇਕਰ ਸਰਕਾਰੀ ਦਫਤਰਾਂ `ਚ ਕਿਸੇ ਵੀ ਅਧਿਕਾਰੀ ਵੱਲੋਂ ਰਿਸ਼ਵਤ ਮੰਗੀ ਜਾਂਦੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਕੀਤੀ ਜਾਂਦੀ ਹੈ ਤਾਂ ਲੋਕ ਵਿਜਿਲੈਂਸ ਦੇ ਹੈਲਪਲਾਇਨ ਨੰਬਰਾਂ `ਤੇ ਸੰਪਰਕ ਕਰਨ, ਤਾਂ ਜੋ ਸਮਾਜ ਦੇ ਵਿਚੋਂ ਵੱਧ ਰਹੇ ਭ੍ਰਿਸ਼ਟਾਚਾਰ ਨੂੰ ਖੱਮ ਕੀਤਾ ਜਾ ਸਕੇ।ਡਾ. ਵਨੀਤ ਸਰੀਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਰੋਕਣਾ ਬਹੁਤ ਹੀ ਜਰੂਰੀ ਹੈ।ਸੈਮੀਨਾਰ ਵਿਚ ਲੋਕਾਂ ਨੂੰ ਜਾਗਰੁਕ ਕਰਦੇ ਹੋਏ ਕੇ.ਪੀ ਥਿਏਟਰ ਦੇ ਡਾਇਰੈਕਟਰ ਅਮਨ ਭਾਰਦਵਾਜ ਤੇ ਉਨ੍ਹਾਂ ਦੀ ਟੀਮ ਵੱਲੋਂ ਨਾਟਕ ਪੇਸ਼ ਕੀਤਾ ਗਿਆ।ਇਸ ਮੌਕੇ ਰਾਜਪਾਲ ਸੁਲਤਾਨ, ਵਿਜੇ ਗਿੱਲ ਸੈਨਟਰੀ ਇੰਸਪੈਕਟਰ, ਹਿਮਾਨੀ ਪਠਾਨੀਆਂ, ਐਨ.ਕੇ ਪੁਰੀ, ਸੰਜੀਵ ਭੱਟੀ ਲੈਕਚਰਾਰ, ਗੁਰਿੰਦਰ ਸਿੰਘ, ਸ਼ਮਸ਼ੇਰ ਸਿੰਘ, ਹਰਮੀਤ ਸਿੰਘ, ਸੋਰਵ, ਚੇਤਨ, ਗੁਰਜੀਤ ਆਦਿ ਹਾਜਰ ਸਨ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media