Friday, June 26, 2026

ਦਸੌਂਧਾ ਸਿੰਘ ਵਾਲਾ ਦੇ ਸ਼ੈਲਰ ਮਾਲਕ ਵਿਰੱਧ ਰੋਸ ਪ੍ਰਦਰਸ਼ਨ

PPN0511201709

ਸੰਦੌੜ, 5 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)  ਇਥੋਂ ਨਜ਼ਦੀਕੀ ਪਿੰਡ ਮਿਠੇਵਾਲ ਦਾਣਾ ਮੰਡੀ ਵਿਖੇ ਆੜਤੀਆਂ ਅਤੇ ਕਿਸਾਨਾਂ ਵੱਲੋਂ ਸਿਵਰਿਸ ਮਿੱਲ ਦਸੌਧਾਂ ਸਿੰਘ ਵਾਲਾ ਸ਼ੈਲਰ ਮਾਲਕ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਆੜਤੀਆ ਭਿੰਦਰਾਜ ਨੇ ਦੱਸਿਆ ਕਿ ਉਕਤ ਸ਼ੈਲਰ ਮਾਲਕ ਵਲੋਂ ਮੰਡੀ ਵਿਚ ਜਮਾਂ ਮਾਲ ਨਹੀਂ ਚੁੱਕਿਆ ਜਾ ਰਿਹਾ।ਉਨਾਂ ਦੋਸ਼ ਲਾਇਆ ਕਿ ਮਾਲ ਚੁੱਕਣ `ਤੇ ਆੜਤੀਆਂ ਤੋਂ ਇਕ ਟਰੱਕ ਪਿੱਛੇ 6 ਬੋਰੀਆਂ ਦੀ ਨਜਾਇਜ਼ ਮੰਗ ਕੀਤੀ ਜਾ ਰਹੀ ਹੈ।ਉਨਾਂ ਕਿਹਾ ਕਿ ਆੜਤੀਆ ਅਤੇ ਕਿਸਾਨ ਪਹਿਲਾਂ ਹੀ ਆਰਥਿਕ ਤੰਗੀ ਵਿਚ ਹਨ ਅਤੇ ਕਰਜ਼ੇ ਦੀ ਮਾਰ ਹੇਠ ਆ ਕੇ ਉਹ ਹਰ ਰੋਜ਼ ਖੁਦਕੁਸ਼ੀਆਂ ਦੀ ਭੇਟ ਚੜ ਰਹੇ ਹਨ।ਉਨਾਂ ਸਾਂਝੇ ਤੌਰ `ਤੇ ਕਿਹਾ ਕਿ ਉਕਤ ਮਾਲ ਹੁਣ ਸਿਵਰਿਸ ਮਿਲ ਸ਼ੈਲਰ ਮਾਲਕਾਂ ਨੂੰ ਨਹੀਂ ਚੁਕਾਇਆ ਜਾਵੇਗਾ।ਉਨਾਂ ਮੰਗ ਕੀਤੀ ਕਿ ਸਰਕਾਰਾਂ ਕਿਸਨਾਂ ਤੇ ਆੜਤੀਆਂ ਨੂੰ ਪ੍ਰੇਸ਼ਾਨ ਕਰਨ ਵਾਲਿਆਂ ਖਿਲਾਫ ਕਾਰਵਾਈ ਕਰੇ। ਇਸ ਮੌਕੇ ਹੈਪੀ ਆੜਤੀਆ, ਨਿਰਮਲ ਸਿੰਘ ਆੜਤੀਆ, ਹੈਪੀ ਆੜਤੀਆ, ਸੁਖਵਿੰਦਰ ਆੜਤੀਆ, ਹਰਦੇਵ ਆੜਤੀਆ, ਰਾਜ ਆੜਤੀਆ, ਕਿਸਾਨ ਚਮਕੌਰ ਸਿੰਘ, ਜਗਦੀਪ ਸਿੰਘ, ਸੁਖਦੇਵ ਸਿੰਘ, ਕਰਤਾਰ ਸਿੰਘ, ਦਰਸ਼ਨ ਸਿੰਘ, ਵਰਿੰਦਰ ਸਿੰਘ, ਅਵਤਾਰ ਸਿੰਘ, ਸੰਦੀਪ ਸਿੰਘ, ਹਰਪਾਲ ਸਿੰਘ, ਬਲੌਰ ਸਿੰਘ, ਗੁਰਚਰਨ ਸਿੰਘ, ਅਮਰਜੀਤ ਸਿੰਘ, ਲਖਵੀਰ ਸਿੰਘ ਤੋਂ ਇਲਾਵਾ ਲੇਬਰ ਗੁਰਚਰਨ ਸਿੰਘ, ਰਾਮਦਾਸ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply