Tuesday, September 29, 2026

ਪਿੰਡ ਬੁੱਟਰ ਵਿਖੇ ਬੈਂਕ ਵਿਜੀਲੈਂਸ ਜਾਗੂਰਕਤਾ ਸਮਾਰੋਹ ਆਯੋਜਿਤ

PPN0711201709ਚੌਂਕ ਮਹਿਤਾ, 7 (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਪੰਜਾਬ ਐਂਡ ਸਿੰਧ ਬੈਂਕ ਬੱੱਟਰ ਕਲਾਂ ਵਲੋਂ ਇਥੇ ਵਿਜੀਲੈਂਸ ਜਾਗੂਰਕਤਾ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਰਾਣਾ ਸ਼ੂਗਰ ਮਿਲ ਦੇ ਵਾਈਸ ਪ੍ਰੈਜ਼ੀਡੈਂਟ ਸੁਖਦੇਵ ਸਿੰਘ, ਜਨਰਲ ਮੈਨੇਜਰ ਪਿਆਰਾ ਸਿੰਘ, ਪੰਜਾਬ ਐਂਡ ਸਿੰਧ ਬੈਂਕ ਦੇ ਸੀਨੀਅਰ ਸਰਬਜੀਤ ਸਿੰਘ ਦੂਆ, ਜ਼ੋਨਲ ਵਿਜ਼ੀਲੈਂਸ ਅਫਸਰ ਨਰੇਸ਼ ਕੁਮਾਰ, ਬੈਂਕ ਮੈਨੇਜਰ ਮੋਹਨ ਲਾਲ ਭਗਤ ਨੇ ਹਾਜ਼ਰੀ ਭਰੀ।ਮੀਟਿੰਗ ‘ਚ ਹਾਜ਼ਰ ਅਫਸਰਾਂ ਨੇ ਜਿਥੇ ਦੇਸ਼ ‘ਚ ਭ੍ਰਿਸ਼ਟਾਚਾਰ ਵਰਗੀ ਫੈਲੀ ਮਹਾਂ ਬਿਮਾਰੀ ਨੂੰ ਖਤਮ ਕਰਨ ਦੀ ਗਲ ਕਰਦਿਆਂ ਭਵਿੱਖ ‘ਚ ਕਦੇ ਰਿਸ਼ਵਤ ਨਾ ਲੈਣ ਤੇ ਨਾ ਹੀ ਦੇਣ ਦਾ ਪ੍ਰਣ ਲਿਆ, ਉਥੇ ਹੀ ਬੈਂਕ ਦੀਆਂ ਜਮ੍ਹਾਂ, ਕਰਜ਼ਾਂ ਤੇ ਕਰਜ਼ਾ ਰਿਕਵਰੀ ਦੀਆਂ ਅਲੱਗ ਅਲੱਗ ਯੋਜਨਾਵਾਂ ਦੀ ਜਾਣਕਾਰੀ ਦਿੰਦਿਆਂ ਬੈਂਕ ਵਿਜੀਲੈਂਸ ਜਾਗਰੂਕਤਾ ਸੰਬੰਧੀ ਜਾਣਕਾਰੀ ਦਿੱਤੀ।ਇਸ ਸਮਾਰੋਹ ‘ਚ ਰਵੀ ਅਰੋੜਾ, ਸਿਮਰਜੀਤ ਸਿੰਘ, ਵਿਨੋਦ, ਰਾਜੂ ਤੇ ਪਵਨ ਕੁਮਾਰ ਵੀ ਮੌਜੂਦ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply