Friday, May 1, 2026

ਨਵੀਂ ਬਣੀ ਸੜਕ `ਤੇ ਦਿਨ ਵੇਲੇ ਹੈਵੀ ਵਾਹਣ ਚੱਲਣ `ਤੇ ਪਾਬੰਦੀ ਲਾਗੂ

Neelima DCਪਠਾਨਕੋਟ, 7 ਨਵੰਬਰ (ਪੰਜਾਬ ਪੋਸਟ ਬਿਊਰੋ) – ਜ਼ਿਲਾ ਮੈਜਿਸਟਰੇਟ ਸ਼੍ਰੀਮਤੀ ਨੀਲਿਮਾ ਆਈ.ਏ.ਐਸ ਨੇ ਇੱਕ ਹੁਕਮ ਰਾਹੀਂ ਪਿੰਡ ਪਰਮਾਨੰਦ ਤੋਂ ਬੇਗੋਵਾਲ (ਤਾਰਾਗੜ) ਮਾਰਗ ਦੀ ਨਵੀਂ ਬਣੀ ਰੋਡ `ਤੇ ਸਵੇਰੇ 07:00 ਵਜੇ ਤੋਂ ਸ਼ਾਮ 10:00 ਵਜੇ ਤੱਕ ਭਾਰੀ ਵਹੀਕਲਾਂ/ਟਰਾਲੇ ਜ਼ੋ ਕਰੈਸ਼ਰ ਇੰਡਸਟਰੀ ਨਾਲ ਸਬੰਧਤ ਹਨ ਦੇ ਚੱਲਣ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਅਤੇ ਸਮਾਂ ਦੁਪਹਿਰ 12:00 ਵਜੇ ਤੋਂ 03:00 ਵਜੇ ਤਕ ਇਸ ਰੋਡ `ਤੇ ਕੇਵਲ ਖਾਲੀ ਭਾਰੀ ਵਹੀਕਲਾਂ, ਜ਼ੋ ਕਰੈਸ਼ਰ ਇੰਡਸਟਰੀ ਨਾਲ ਸਬੰਧਤ ਹੋਣ, ਨੂੰ ਲੰਘਣ ਦੀ ਪਾਬੰਦੀ ਲਗਾ ਦਿੱਤੀ ਹੈ।ਉਨਾਂ ਨੇ ਆਪਣੇ ਹੁਕਮ ਵਿੱਚ ਸਪੱਸ਼ਟ ਕੀਤਾ ਕਿ ਜ਼ਿਲਾ ਟਰਾਂਸਪੋਰਟ ਅਫ਼ਸਰ ਪਠਾਨਕੋਟ ਇਸ ਰੋਡ ’ਤੇ ਭਾਰੀ ਹੈਵੀ ਵਾਹਨਾਂ ਦੀ ਪਾਬੰਦੀ ਸਬੰਧੀ ਹੁਕਮ ਅਤੇ ਮੋਟਰ ਵਹੀਕਲ ਐਕਟ ਨੂੰ ਪੂਰੀ ਤਰਾਂ ਨਾਲ ਲਾਗੂ ਕਰਨ ਲਈ ਜਿੰਮੇਵਾਰ ਹੋਣਗੇ ਅਤੇ ਇਸ ਰੋਡ ’ਤੇ ਚੱਲਣ ਵਾਲੇ ਵਾਹਨਾਂ ਦੀ ਗਤੀ ਨਿਯੰਤਰਿਤ ਕਰਨਗੇ ਜ਼ੋ ਕਿ 20 ਕਿ:ਮੀ: ਪ੍ਰਤੀ ਘੰਟਾ ਤੋਂ ਵੱਧ ਨਹੀਂ ਹੋਣੀ ਚਾਹੀਦੀ।ਇਹ ਹਕੁਮ ਤੁਰੰਤ ਲਾਗੂ ਹੋ ਕੇ 17 ਦਸੰਬਰ, 2017 ਤੱਕ ਲਾਗੂ ਰਹੇਗਾ। ਸ਼੍ਰੀਮਤੀ ਨੀਲਿਮਾ ਨੇ ਇੱਕ ਹੋਰ ਹੁਕਮ ਰਾਹੀਂ ਜ਼ਿਲਾ ਪਠਾਨਕੋਟ ਦੀ ਹਦੂਦ ਅੰਦਰ ਦੋ/ਚਾਰ ਪਹੀਆ ਵਾਹਨਾਂ ’ਤੇ ਸਵਾਰ ਜਾਂ ਪੈਦਲ ਜਾਂਦੇ ਵਿਅਕਤੀਆਂ (ਮਰਦ/ਔਰਤ) ਦੇ ਕਿਸੇ ਵੀ ਮੌਸਮ ਦੌਰਾਨ ਕੱਪੜੇ ਜਾਂ ਮਖੌਟੇ ਨਾਲ ਪੂਰੀ ਤਰਾਂ ਮੂੰਹ ਢੱਕਣ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ।ਇਹ ਹੁਕਮ ਤੁਰੰਤ ਲਾਗੂ ਹੋ ਕੇ 19 ਦਸੰਬਰ, 2017 ਤੱਕ ਲਾਗੂ ਰਹੇਗਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply