ਪਠਾਨਕੋਟ, 7 ਨਵੰਬਰ (ਪੰਜਾਬ ਪੋਸਟ ਬਿਊਰੋ) – ਜਿਲਾ ਬਾਲ ਸੁਰੱਖਿਆ ਅਫਸਰ ਪਠਾਨਕੋਟ ਊਸ਼ਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਲ ਭਲਾਈ ਕਮੇਟੀ ਗੁਰਦਾਸਪੁਰ ਦੇ ਹੁਕਮਾਂ ਅਨੁਸਾਰ ਸਾਲ 2011 ਤੋਂ ਚਿਲਡਰਨ ਹੋਮ (ਲੜਕੇ) ਕੋਠੀ ਨੰਬਰ 21-ਏ, ਜੇਲ ਰੋਡ ਗੁਰਦਾਸਪੁਰ ਵਿਖੇ ਇਕ ਬੱਚਾ ਰਹਿ ਰਿਹਾ ਹੈ, ਜੋ ਆਪਣਾ ਨਾਮ ਰਾਜੀਵ ਪੁੱਤਰ ਧਰਮਪਾਲ ਦੱਸਦਾ ਹੈ।ਉਨਾਂ ਦੱਸਿਆ ਕਿ ਸਾਲ 2011 ਦੋਰਾਨ ਜਦੋਂ ਇਹ ਬੱਚਾ ਮਿਲਿਆ ਸੀ ਤਾਂ ਬੱਚੇ ਦੀ ਉਮਰ 4 ਤੋਂ 5 ਸਾਲ ਸੀ, ਬੱਚੇ ਅਨੁਸਾਰ ਉਸ ਦੀ ਮਾਤਾ ਦਾ ਨਾਮ ਸ਼ਸ਼ੀ ਹੈ, ਉਸ ਦੀ ਇਕ ਭੈਣ ਨੀਨਾ ਅਤੇ ਤਿੰਨ ਭਰਾ ਸੋਨੂੰ, ਮੋਨੂੰ ਅਤੇ ਬਾਬੂ ਹਨ।ਬੱਚੇ ਦੇ ਅਨੁਸਾਰ ਉਹ ਆਪਣੇ ਆਪ ਨੂੰ ਬਾਬਾ ਵਡਭਾਗ ਸਿੰਘ ਮੇਲੇ ਤੋਂ ਗੁੰਮ ਹੋਇਆ ਦੱਸਦਾ ਹੈ।ਉਨਾਂ ਦੱਸਿਆ ਕਿ ਜਦ ਬੱਚਾ ਮਿਲਿਆ ਸੀ ਤਾਂ ਬੱਚੇ ਨੇ ਡੱਬੀਆਂ ਵਾਲੀ ਕਮੀਜ਼ ਅਤੇ ਕਾਲੇ ਰੰਗ ਦੀ ਨਿੱਕਰ ਪਾਈ ਹੋਈ ਸੀ। ਜਿਲਾ ਬਾਲ ਸੁਰੱਖਿਆ ਅਫਸਰ ਊਸ਼ਾ ਨੇ ਕਿਹਾ ਕਿ ਅਗਰ ਉੱਕਤ ਬੱਚੇ ਦੇ ਕਿਸੇ ਰਿਸਤੇਦਾਰ ਜਾਂ ਹੋਰ ਨਜਦੀਕੀ ਬਾਰੇ ਕੋਈ ਜਾਣਦਾ ਹੈ ਤਾਂ ਉਹ ਫੋਨ ਨੰਬਰ 01874-240157,9988811815 ਜਾਂ 9855033421 ਤੇ ਸੰਪਰਕ ਕਰ ਸਕਦਾ ਹੈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media