Saturday, August 15, 2026

25 ਨਵੰਬਰ ਤੱਕ ਭਰੇ ਜਾਣਗੇ ਪੰਜਵੀਂ ਰਾਮਾਨੁਜਨ ਜਿਲ੍ਹਾ ਪੱਧਰੀ ਗਣਿਤ ਐਵਾਰਡ ਪ੍ਰੀਖਿਆ ਦੇ ਫਾਰਮ

ਸੰਦੌੜ ਵਿਖੇ ਵੀ ਬਣਾਇਆ ਜਾਵੇਗਾ ਸੈਂਟਰ -ਪੰਜਗਰਾਈਆਂ, ਘਨੌਰੀ
ਸੰਦੌੜ, 8 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਵਿਦਿਆਰਥੀਆਂ ਦੀ ਗਣਿਤ ਵਿਸ਼ੇ ਪ੍ਰਤੀ ਰੁਚੀ ਹੋਰ ਵਧਾ ਕੇ ਮੁਕਾਬਲੇ ਦੇ ਇਸ ਯੁੱਗ ਦੇ ਵਿੱਚ ਗਣਿਤ PPN0811201706ਵਿਸ਼ੇ ਨੂੰ ਲੈ ਕੇ ਚੰਗੇ ਵਿਦਿਆਰਥੀ ਪੈਦਾ ਕਰਨ ਦੇ ਉਦੇਸ਼ ਨਾਲ ਸਟੇਟ ਐਵਾਰਡੀ ਅਧਿਆਪਕ ਸ੍ਰੀ ਦੇਵੀ ਦਿਆਲ ਬੇਨੜਾ ਵੱਲੋਂ ਸ਼ੁਰੂ ਕੀਤੇ ਗਏ ਰਾਮਾਨੁਜਨ ਜਿਲ੍ਹਾ ਪੱਧਰੀ ਗਣਿਤ ਐਵਾਰਡ ਸਬੰਧੀ ਇੱਕ ਮੀਟਿੰਗ ਐਸ.ਏ.ਐਸ ਪਬਲਿਕ ਸਕੂਲ ਚੱਕ ਕਲਾਂ ਵਿਖੇ ਹੋਈ।ਇਸ ਉਪਰੰਤ ਜਾਣਕਾਰੀ ਦਿੰਦਿਆਂ ਪ੍ਰੀਖਿਆ ਦੇ ਪ੍ਰਾਇਮਰੀ ਵਿੰਗ ਦੇ ਜਿਲ੍ਹਾ ਇੰਚਾਰਜ ਮਾ. ਰਾਜੇਸ਼ ਰਿਖੀ ਪੰਜਗਰਾਈਆਂ ਅਤੇ ਜੋਨ ਇੰਚਾਰਜ ਮਾ. ਜਗਜੀਤਪਾਲ ਸਿੰਘ ਘਨੌਰੀ ਨੇ ਦੱਸਿਆ ਕਿ ਇਸ ਪ੍ਰੀਖਿਆ ਲਈ ਵਿਦਿਆਰਥੀਆਂ ਨੂੰ ਤਿੰਨ ਗਰੁੱਪਾਂ ਵਿੱਚ ਵੰਡਿਆ ਹੈ।ਸੀਨੀਅਰ ਗਰੁੱਪ ਵਿੱਚ ਨੌਵੀਂ ਤੋਂ ਦਸਵੀਂ, ਜੂਨੀਅਰ ਗਰੁੱਪ ਛੇਵੀਂ ਤੋਂ ਅੱਠਵੀਂ ਤੱਕ ਅਤੇ ਸਬ-ਜੂਨੀਅਰ ਗਰੁੱਪ ਵਿੱਚ ਚੌਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀ ਹੋਣਗੇ।ਪ੍ਰੀਖਿਆ ਦੇ ਤਿੰਨਾਂ ਗਰੁੱਪਾਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਰਾਮਾਨੁਜਨ ਜਿਲ੍ਹਾ ਪੱਧਰੀ ਐਵਾਰਡ, ਪ੍ਰਸ਼ੰਸਾ ਪੱਤਰ ਅਤੇ ਨਕਦ ਇਨਾਮੀ ਰਾਸ਼ੀ ਦਿੱਤੀ ਜਾਵੇਗੀ।ਉਹਨਾਂ ਦੱਸਿਆ ਕਿ ਜਿਲੇ੍ਹ ਭਰ ਦੇ ਵਿੱਚ ਇਸ ਪ੍ਰੀਖਿਆ ਲਈ ਕਈ ਪ੍ਰੀਖਿਆ ਸੈਂਟਰ ਬਣਾਏ ਜਾਣਗੇ ਜਿਹਨਾਂ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਸੰਦੌੜ ਦੇ ਅਧਿਆਪਕ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਸੰਦੌੜ ਵਿਖੇ ਵੀ ਇੱਕ ਸੈਂਟਰ ਹੋਵੇਗਾ ਤਾਂ ਜੋ ਵਿਦਿਆਰਥੀ ਆਪਣੇ ਨੇੜੇ ਦੇ ਸੈਂਟਰ ਵਿੱਚ ਅਸਾਨੀ ਨਾਲ ਜਾ ਕੇ ਪ੍ਰੀਖਿਆ ਦੇ ਸਕਣ।ਉਹਨਾਂ ਦੱਸਿਆ ਕਿ ਇਸ ਪ੍ਰੀਖਿਆ ਲਈ 25 ਨਵੰਬਰ ਤੱਕ ਦਾਖਲਾ ਫਾਰਮ ਭਰੇ ਜਾ ਸਕਦੇ ਹਨ ਤੇ ਸੰਦੌੜ ਇਲਾਕੇ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਸੰਦੌੜ ਕੋਲ ਫਾਰਮ ਜਮਾਂ ਕਰਵਾ ਸਕਦੇ ਹਨ।ਇਸ ਮੌਕੇ ਉਹਨਾਂ ਦੇ ਨਾਲ ਬਲਵੀਰ ਸਿੰਘ ਸੰਦੌੜ, ਸੁਖਵਿੰਦਰ ਸਿੰਘ ਰਾਏ ਅਤੇ ਭਰਤ ਕਲਿਆਣ ਵੀ ਹਾਜ਼ਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply