Saturday, August 15, 2026

ਸਾਦੇ ਢੰਗ ਨਾਲ ਵਿਆਹ ਕਰਵਾ ਕੇ ਕਾਇਮ ਕੀਤੀ ਮਿਸਾਲ

ਸੰਦੌੜ, 8 ਨਵੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਨਜਦੀਕੀ ਪਿੰਡ ਫੌਜੇਵਾਲ ਦੀ ਨਾਮਵਰ ਸਖਸੀਅਤ ਸਵ. ਦਵਿੰਦਰ ਸਿੰਘ ਗੋਰਖਾ ਦੇ ਸਪੁੱਤਰ PPN0811201707ਮਨਵੀਰ ਸਿੰਘ ਅਤੇ ਕਪੂਰਥਲਾ ਦੀ ਰਹਿਣ ਵਾਲੀ ਅੰਮ੍ਰਿਤਧਾਰੀ ਲੜਕੀ ਕੁਲਬੀਰ ਕੌਰ ਨੇ ਬਿਲਕੁੱਲ ਹੀ ਸਾਦੇ ਢੰਗ ਨਾਲ ਬਿਨ੍ਹਾਂ ਕਿਸੇ ਰੀਤੀ ਰਿਵਾਜਾਂ ਤੋਂ ਵਿਆਹ ਕਰਵਾ ਕੇ ਹੋਰਨਾਂ ਲਈ ਇਕ ਮਿਸਾਲ ਪੈਦਾ ਕੀਤੀ ਹੈ।ਤੈਅ ਸਮੇਂ ਮੁਤਾਬਿਕ ਬਰਾਤ ਦੀ ਹੋਈ ਰਵਾਨਗੀ ਕੀਤੀ ਗਈ ਅਤੇ ਗੁਰ ਮਰਿਯਾਦਾ ਅਨੁਸਾਰ ਹੋਏ ਆਨੰਦ ਕਾਰਜ ਤੋਂ ਬਾਅਦ ਕਿਸੇ ਕਿਸਮ ਦਾ ਗੀਤ ਸੰਗੀਤ ਦਾ ਪ੍ਰੋਗਰਾਮ ਨਹੀਂ ਸੀ, ਜਦਕਿ ਦੁਪਹਿਰ ਵੇਲੇ ਇਕ ਘੰਟਾ ਕੌਮ ਦੇ ਨਾਮੀਂ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਕਥਾ ਕੀਤੀ।ਭਾਈ ਮਾਝੀ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਅਜਿਹੇ ਵਿਆਹਾਂ ਤੋਂ ਸਾਨੂੰ ਸਬਕ ਸਿੱਖਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਜਿਸ ਤਰਾਂ ਅੱਜ ਪੰਜਾਬ ਅੰਦਰ ਲੋਕਾਂ ਵੱਲੋਂ ਵਿਆਹਾਂ ਤੇ ਲੱਖਾਂ ਰੁਪਏ ਅੰਨੇਵਾਹ ਖਰਚੇ ਜਾ ਰਹੇ ਹਨ।ਉਸ ਨਾਲ ਜਿਥੇ ਖੁਦ ਉਹ ਲੋਕ ਆਰਥਿਕ ਤੌਰ `ਤੇ ਕਮਜੋਰ ਹੁੰਦੇ ਹਨ ਉਥੇ ਹੀ ਉਨ੍ਹਾਂ ਨੂੰ ਦੇਖ ਕੇ ਹੋਰ ਵੀ ਲੋਕ ਗਲਤ ਰਾਹ ਪੈ ਕੇ ਪੱਟੇ ਜਾ ਰਹੇ ਹਨ।ਉਨ੍ਹਾਂ ਦੋਵਾਂ ਹੀ ਪਰਿਵਾਰਾਂ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਦੋਵੇਂ ਬੱਚਿਆਂ ਨੂੰ ਅਸ਼ਰੀਵਾਦ ਦਿੱਤਾ।ਲੜਕੀ ਪਰਿਵਾਰ ਵਾਲਿਆਂ ਨੇ ਲੜਕੇ ਨੂੰ ਇਕ ਸਿਰੀ ਸਾਹਿਬ ਅਤੇ ਗੁਟਕਾ ਸਾਹਿਬ ਦਿੱਤਾ ਗਿਆ।ਮਿਲਣੀ ਵਕਤ ਵੀ ਸਿਰਫ ਇਕ ਹੀ ਮਿਲਣੀ ਕਰਵਾਈ ਗਈ ਜੋ ਕਿ ਸਿਰਫ ਹਾਰ ਦੇ ਨਾਲ ਕਰਵਾਈ ਗਈ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply