ਬਠਿੰਡਾ, 9 ਨਵੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਵਿਦਿਆਰਥੀਆ ਦੇ ਸਰਵਪੱਖੀ ਵਿਕਾਸ ਲਈ ਯੂਨੀਵਰਸਿਟੀ ਦੇ ਕਾਰਪੋਰੇਟ ਰਿਸੋਰਸ ਸੈਲ ਵਲੋਂ ਇਕ ਐਪਟੀਟਿਉਡ ਟੈਸਟ ਆਯੋਜਿਤ ਕੀਤਾ ਗਿਆ।ਇਸ ਵਿੱਚ ਯੂਨੀਵਰਸਿਟੀ ਦੇ ਅਲੱਗ-ਅਲੱਗ ਕਾਲਜਾਂ ਦੇ ਅੰਦਾਜਨ 450 ਵਿਦਿਆਰਥੀਆਂ ਨੇ ਭਾਗ ਲਿਆ।ਕਾਰਪੋਰੇਟ ਰਿਸੋਰਸ ਸੈਲ ਦੇ ਡਾਇਰੈਕਟਰ ਮੈਡਮ ਸ਼ੈਲੀ ਜਿੰਦਲ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਮਾਨਸਿਕ ਕਸਰਤ ਅਤੇ ਨਿਰਣੇਬੰਦੀ ਨਾਲ ਸਬੰਧਿਤ ਪ੍ਰਸ਼ਨ ਇਸ ਟੈਸਟ ਵਿੱਚ ਪੁੱਛੇ ਗਏ, 450 ਵਿਦਿਆਰਥੀਆਂ ਵਿੱਚੋਂ 65 ਵਿਦਿਆਰਥੀਆਂ ਦਾ ਚੁਣਾਵ ਕੀਤਾ ਗਿਆ ਜੋ ਕਿ ਇਸ ਪਰਚੇ ਵਿਚ ਵਧੀਆ ਨੰਬਰ ਲੈ ਕੇ ਲੋੜੀਂਦੇ ਉਦੇਸ਼ਾਂ ਤੇ ਖਰੇ ਉਤਰੇ। ਚੁਣੇ ਗਏ ਵਿਦਿਆਰਥੀਆਂ ਵਿਚੋਂ ਕੁਲਵੀਰ ਸਿੰਘ (ਮੈਨੇਜਮੈਂਟ ਕਾਲਜ) ਨੇ ਪਹਿਲੀ, ਖੇਤੀਬਾੜੀ ਕਾਲਜ ਦੇ ਰਵੀ ਤੇਜਾ ਨੇ ਦੂਜੀ ਅਤੇ ਕਮਰਸ ਦੀ ਵਿਦਿਆਰਥਣ ਸੰਦੀਪ ਕੌਰ ਨੇ ਤੀਜੀ ਪੁਜੀਸ਼ਨ ਹਾਸਿਲ ਕੀਤੀ।ਯੂਨੀਵਰਸਿਟੀ ਦੀ ਮੈਨੇਜਮੈਂਟ ਵਲੋਂ ਵਿਦਿਆਰਥੀਆਂ ਨੂੰ ਨਗਦ ਇਨਾਮ ਵੀ ਦਿੱਤੇ ਗਏ।ਯੂਨੀਵਰਸਿਟੀ ਦੇ ਉਪਕੁਲਪਤੀ ਕਰਨਲ ਡਾ: ਭੁਪਿੰਦਰ ਸਿੰਘ ਧਾਲੀਵਾਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦੇ ਪਾਤਰ ਦਰਸਾਇਆ ਅਤੇ ਕਾਰਪੋਰੇਟ ਰਿਸੋਰਸ ਸੈੱਲ ਦੇ ਡਾਇਰੈਕਟਰ ਮੈਡਮ ਸ਼ੈਲੀ ਜਿੰਦਲ ਅਤੇ ਕਰਨਵੀਰ ਸਿੰਘ ਤੇ ਮੈਨੇਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿਧੂ ਨੇ ਦੇ ਸੁਚੱਜੇ ਉੱਦਮ ਦੀ ਸ਼ਲਾਘਾ ਕੀਤੀ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media