ਅੰਮ੍ਰਿਤਸਰ, 10 ਨਵੰਬਰ (ਪੰਜਾਬ ਪੋਸਟ- ਮਨਜੀਤ ਸਿੰਘ) – ਭਾਰਤੀ ਚੋਣ ਕਮਿਸ਼ਨ ਵੱਲੋਂ ਰਾਸ਼ਟਰੀ ਪ੍ਰਸ਼ਨੋਤਰੀ (ਕੁਇਜ਼) ਪ੍ਰਤੀਯੋਗਤਾ 2017-18 ਰੱਖੀ ਗਈ ਸੀ।ਇਸੇ ਹੀ ਲੜੀ ਤਹਿਤ ਡਵੀਜਨਲ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਅੰਮ੍ਰਿਤਸਰ -ਕਮ-ਚੋਣਕਾਰ ਰਜਿਸਟਰੇਸ਼ਨ ਅਫਸਰ ਅੰਮ੍ਰਿਤਸਰ-17 ਕੇਂਦਰੀ ਵਿਧਾਨ ਸਭਾ ਚੋਣ ਹਲਕਾ ਦੁਆਰਾ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਵਿਖੇ ਚੋਣ ਹਲਕਾ ਪੱਧਰ ਤੇ ਕੁਇਜ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ।ਇਸ ਕੁਇਜ ਪ੍ਰਤੀਯੋਗਤਾ ਵਿੱਚ 17- ਅੰਮ੍ਰਿਤਸਰ ਕੇਂਦਰੀ ਵਿਧਾਨ ਸਭਾ ਚੋਣ ਹਲਕੇ ਵਿੱਚ ਪੈਂਦੇ ਵੱਖ ਵੱਖ ਸਕੁਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਹ ਪ੍ਰਤੀਯੋਗਤਾ ਚੋਣਾ, ਵੋਟਰ ਸੂਚੀਆਂ ਦੀ ਸੁਧਾਈ, ਆਮ ਵੋਟਰ ਦੀ ਭਾਗੀਦਾਰੀ ਅਤੇ ਚੋਣ ਅਮਲਾ ਆਦਿ ਵਿਸ਼ਿਆਂ ’ਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਰੱਖੀ ਗਈ ਸੀ।ਇਸ ਪ੍ਰਤੀਯੋਗਤਾ ਵਿੱਚ ਮੁਕਬਲਾ ਕਾਫੀ ਦਿਲਚਸਪ ਸੀ।ਇਸ ਪ੍ਰਤੀਯੋਗਤਾ ਵਿੱਚ ਹਿੰਦੂ ਸਭਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਰਾਹੁਲ ਪ੍ਰਜਾਪਤੀ ਅਤੇ ਹਿਮਾਂਸ਼ੂ ਅਹੂਜਾ ਦੀ ਟੀਮ ਪਹਿਲੇ ਸਥਾਨ ਤੇ ਅਤੇ ਇਸੇ ਹੀ ਸਕੂਲ ਦੇ ਵਿਦਿਆਰਥੀ ਗੁਰਸੇਵਕ ਸਿੰਘ ਅਤੇ ਗੋਕੁਲ ਸੰਗਤ ਦੀ ਟੀਮ ਦੂਜੇ ਸਥਾਨ ਤੇ ਰਹੀ। ਚੋਣਕਾਰ ਰਜਿਸਟਰੇਸ਼ਨ ਅਫਸਰ ਵਲੋਂ ਜੇਤੂ ਰਹਿਣ ਵਾਲੀ ਹਰੇਕ ਟੀਮ ਨੂੰ 500 ਰੁਪਏ ਨਕਦ ਇਨਾਮ, ਸਰਟੀਫਿਕੇਟ ਅਤੇ ਸਨਮਾਨ ਚਿੰਨ ਵਧੀਆ ਪ੍ਰਦਰਸ਼ਨ ਵਜੋਂ ਦਿੱਤੇ ਗਏ।ਇਸ ਪ੍ਰਤੀਯੋਗਤਾ ‘ਚ ਰਾਜੀਵ ਸੇਖੜੀ, ਨਿਗਰਾਨ ਇੰਜ: ਨਗਰ ਸੁਧਾਰ ਟਰੱਸਟ ਅੰਮ੍ਰਿਤਸਰ -ਕਮ-ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫਸਰ, ਅਜੈ ਬੇਰੀ ਪ੍ਰਿੰਸੀਪਲ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ, ਵਰਿੰਦਰਪਾਲ ਪ੍ਰਿੰਸੀਪਲ ਹਿੰਦੂ ਸਭਾ ਸੀਨੀਅਰ ਸੈਕੰਡਰੀ ਸਕੂਲ ਨੇ ਜੱਜ ਅਤੇ ਸੰਚਾਲਕ ਦੀ ਭੂਮਿਕਾ ਨਿਭਾਈ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media