ਚੌਂਕ ਮਹਿਤਾ, 10 ਨਵੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਬਹੁਤ ਲੰਬੇ ਸਮੇਂ ਤੋਂ ਮਲੇਸ਼ੀਆ ‘ਚ ਰਹਿੰਦੇ ਇੱਕ ਪਰਿਵਾਰ ਦੇ ਕਥਿੱਤ ਤੌਰ ‘ਤੇ ਮਰ ਚੁੱਕੇ ਇੱਕ ਮੈਂਬਰ ਦੀ ਜਗਾ ਕਿਸੇ ਹੋਰ ਵਿਅਕਤੀ ਨੂੰ ਖੜ੍ਹਾ ਕਰਕੇ 10 ਮਰਲੇ ਦੀ ਗਲਤ ਰਜਿਸਟਰੀ ਕੀਤੇ ਜਾਣ ਦੇ ਇੱਕ ਧਿਰ ਨੇ ਦੂਜੀ ਧਿਰ `ਤੇ ਦੋਸ਼ ਲਾਏ ਹਨ।ਇਸ ਸਬੰਧ ‘ਚ ਤਸਦੀਕ ਸ਼ੁਦਾ ਹਲਫੀਆ ਬਿਆਨ ਰਾਹੀਂ ਇੱਕ ਪ੍ਰੈਸ ਕਾਨਫਰੰਸ ‘ਚ ਦਿੰਦਿਆ ਜੋਰਾਵਰ ਸਿੰਘ ਪੁੱਤਰ ਗੁਰਮੇਜ਼ ਸਿੰਘ ਵਾਸੀ ਪਿੰਡ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦਾ ਇੱਕ ਮੈਂਬਰ ਈਸ਼ਰ ਸਿੰਘ ਪੁੱਤਰ ਉੱਤਮ ਸਿੰਘ ਆਪਣੇ ਦੂਸਰੇ ਪਰਿਵਾਰਕਿ ਮੈਂਬਰਾਂ ਨਾਲ ਬਹੁਤ ਸਮਾਂ ਪਹਿਲਾਂ ਮਲੇਸ਼ੀਆ ਚਲਾ ਗਿਆ ਸੀ ਅਤੇ ਉੱਥੇ ਉਸ ਦੀ ਮੌਤ ਹੋ ਗਈ ਸੀ।ਉਸ ਨੇ ਈਸ਼ਰ ਸਿੰਘ ਦਾ ਕਥਿਤ ਤੌਰ ‘ਤੇ ਜਾਅਲੀ ਆਧਾਰ ਕਾਰਡ ਬਣਾ ਕੇ 10 ਮਰਲੇ ਦੀ ਰਜਿਸਟਰੀ ਆਪਣੀ ਪਤਨੀ ਦੇ ਨਾਮ ਕਰਵਾ ਲਈ ਹੈ।ਮੌਕੇ ‘ਤੇ ਗਵਾਹਾਂ ਗੁਰਮੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਤੇ ਨੰਬਰਦਾਰ ਮੋਹਣ ਸਿੰਘ ਨੇ ਵੀ ਹਲਫੀਆ ਬਿਆਨਾਂ ਰਾਹੀਂ ਦੱਸਿਆ ਕਿ ਸਰਬਜੀਤ ਸਿੰਘ ਵਲੋਂ ਉਨ੍ਹਾਂ ਨੂੰ ਹਨੇਰੇ ‘ਚ ਰੱਖ ਕੇ ਉਕਤ ਰਜਿਸਟਰੀ ਕਰਵਾਈ ਗਈ ਹੈ ਅਤੇ ੳੇੁਨ੍ਹਾਂ ਨੇ ਇਹ ਗੱਲ ਲਿਖਤੀ ਤੌਰ ‘ਤੇ ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਦੇ ਨੋਟਿਸ ‘ਚ ਲੈ ਆਂਦੀ ਹੈ।ਜ਼ੋਰਾਵਰ ਸਿੰਘ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਉਕਤ ਕਾਰਵਾਈ ਦੀ ਪੜਤਾਲ ਕਰਵਾ ਕੇ ਇਹ ਰਜਿਸਟਰੀ ਕੈਂਸਲ ਕੀਤੀ ਜਾਵੇ ਤੇ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਓਧਰ ਸਰਬਜੀਤ ਸਿੰਘ ਪੁੱਤਰ ਜਰਨੈਲ਼ ਸਿੰਘ ਨਾਲ ਸਪੰਰਕ ਕਰਨ ‘ਤੇ ਉਸ ਨੇ ਦੱਸਿਆ ਕਿ ਉਸ ਨੇ ਇਹ ਰਜਿਸਟਰੀ ਬਿਲਕੁੱਲ ਠੀਕ ਕਰਵਾਈ ਹੈ।ਉਕਤ 10 ਮਰਲੇ ਦਾ ਹਕੀਕੀ ਮਾਲਕ ਈਸ਼ਰ ਸਿੰਘ ਪੁੱਤਰ ਉੱਤਮ ਸਿੰਘ, ਜੋ ਮਲੇਸ਼ੀਆ ਰਹਿੰਦਾ ਹੈ।ਉਸ ਨੇ ਖੁਦ ਆ ਕੇ ਇਹ ਰਜਿਸਟਰੀ ਕਰਵਾਈ ਹੈ ਅਤੇ ਜੇਕਰ ਇਹ ਰਜਿਸਟਰੀ ਗਲਤ ਹੁੁੰਦੀ ਤਾਂ ਮੈਂ ਕਿਉ ਆਪਣੀ ਪਤਨੀ ਦੇ ਨਾਮ ‘ਤੇ ਇਹ ਰਜਿਸਟਰੀ ਕਰਵਾਉਂਦਾ।ਉਸ ਨੇ ਕਿਹਾ ਕਿ ਕੋਈ ਵੀ ਵਿਅਕਤੀ ਆਪਣੀ ਪਤਨੀ ਨੂੰ ਜਾਣਬੁੱਝ ਕੇ ਕਿਸੇ ਅਜਿਹੇ ਜਾਅਲਸ਼ਾਜ਼ੀ ਵਾਲੇ ਮਾਮਲੇ ‘ਚ ਕਿਉਂ ਫਸਾਵੇਗਾ। ਇਸ ਸਾਰੇ ਮਾਮਲੇ ‘ਤੇ ਆਪਣਾ ਪੱਖ ਰੱਖਦਿਆਂ ਸਬੰਧਤ ਤਹਿਸੀਲਦਾਰ ਦਾ ਕਹਿਣਾ ਹੈ ਕਿ ਈਸ਼ਰ ਸਿੰਘ ਵਲੋਂ ਪਹਿਚਾਣ ਪੱਤਰ ਵਜੋਂ ਪੇਸ਼ ਆਧਾਰ ਕਾਰਡ ਤੇ ਪੈਨ ਕਾਰਡ ਨੂੰ ਦੇਖਣ ਤੋਂ ਬਾਅਦ ਹੀ ਰਜਿਸਟਰੀ ਨੂੰ ਤਸਦੀਕ ਕੀਤਾ ਗਿਆ ਹੈ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media