Friday, March 13, 2026

‘ਸਾਹਿਤ ਸਿਰਜਣਾ ਅਤੇ ਸੰਵਾਦ’ ਵਿਸ਼ੇ ’ਤੇ ਖ਼ਾਲਸਾ ਕਾਲਜ ਵਿਖੇ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 11 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਦੇ ਪੰਜਾਬੀ ਵਿਭਾਗ ਵਲੋਂ ‘ਸਾਹਿਤ ਸਿਰਜਣਾ ਅਤੇ ਸੰਵਾਦ’ ਵਿਸ਼ੇ ’ਤੇ PPN1111201704ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਇਸ ਸੈਮੀਨਾਰ ਨੂੰ ਦੋ ਪੜਾਵਾਂ ’ਚ ਮੁਕੰਮਲ ਕੀਤਾ ਗਿਆ।ਸਵੇਰ ਦੇ ਸੈਸ਼ਨ ’ਚ ਕਵਿਤਾ ਸਿਰਜਣਾ ’ਤੇ ਵਿਚਾਰ-ਚਰਚਾ ਹੋਈ ਜਦ ਕਿ ਸ਼ਾਮ ਦੇ ਸੈਸ਼ਨ ’ਚ ਕਹਾਣੀ ਸਿਰਜਣਾ ਤੇ ਵਿਦਵਾਨਾਂ ਤੇ ਸਾਹਿਤਕਾਰਾਂ ਨੇ ਆਪਣੇ ਵਿਚਾਰ ਪੇਸ਼ ਕੀਤੇ।
ਸੈਮੀਨਾਰ ਦੇ ਪਹਿਲੇ ਸੈਸ਼ਨ ’ਚ ਆਪਣੀ ਕਵਿਤਾ ਰਚਨਾ ਬਾਰੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਨ ਲਈ ਪੰਜਾਬੀ ਦੇ ਪ੍ਰਮੁੱਖ ਕਵੀ ਸੁਰਜੀਤ ਜੱਜ ਅਤੇ ਦੇਵ ਦਰਦ ਪਹੁੰਚੇ, ਜਦਕਿ ਕਵਿਤਾ ਮਾਹਿਰ ਵਜੋਂ ਡਾ. ਬਲਜੀਤ ਕੌਰ ਜਲੰਧਰ ਤੋਂ ਉਚੇਚੇ ਤੌਰ ’ਤੇ ਪਹੁੰਚੇ।ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਪ੍ਰਿੰ: ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ਤਰੱਕੀ ਲਈ ਹਮੇਸ਼ਾਂ ਯਤਨਸ਼ੀਲ ਰਿਹਾ ਹੈ। ਸੈਮੀਨਾਰ ਦਾ ਮਕਸਦ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ ਦੀ ਵਰਤਮਾਨ ਸਥਿਤੀ ਨਾਲ ਜਾਣੂ ਕਰਵਾਉਣਾ ਹੈ।ਇਸ ਮੌਕੇ ਅੰਮ੍ਰਿਤਸਰ ਦੇ ਪ੍ਰਸਿੱਧ ਸ਼ਾਇਰ ਦੇਵ ਦਰਦ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਕਿਹਾ ਕਿ ਮੈਨੂੰ ਜੀਵਨ ਦੀਆਂ ਕਠਿਨਾਈਆਂ ਨੇ ਸਾਹਿਤ ਦੇ ਲੜ ਲਾਇਆ ਹੈ।ਜੀਵਨ ਅਨੁਭਵ ’ਚੋਂ ਮਿਲੇ ਕੌੜੇ ਤਜਰਬਿਆਂ ਦਾ ਪ੍ਰਗਟਾਅ ਅਤੇ ਜੀਵਨ ਪ੍ਰਤੀ ਹਾਂ-ਮੁਖੀ ਪ੍ਰਤੀਕ੍ਰਿਆ ਹੀ ਮੇਰੇ ਕਾਵਿਦੇ ਵਿਸ਼ੇ ਤੇ ਉਦੇਸ਼ ਹੈ।
ਉਨ੍ਹਾਂ ਕਿਹਾ ਕਿ ਮਨ ਦੀ ਭਟਕਣਾ ਮਨੁੱਖੀ ਤਜਰਬਿਆਂ ’ਚ ਵਾਧਾ ਕਰਦੀ ਹੈ ਤੇ ਇਹ ਤਜ਼ਰਬੇ ਹੀ ਮਨੁੱਖ ਨੂੰ ਗਿਆਨਵਾਨ ਬਣਾਉਂਦੇ ਹਨ।ਕਵੀ ਸੁਰਜੀਤ ਜੱਜ ਨੇ ਕਿਹਾ ਕਿ ਮੈਂ ਹਮੇਸ਼ਾਂ ਸਮੂਹ ਮੁਖੀ ਸੋਚ ਦਾ ਕਾਇਲ ਰਿਹਾ ਹਾਂ ਤੇ ਸਮੂਹ ਨੂੰ ਉਸਾਰੂ ਸੇਧ ਦੇਣਾ ਮੇਰੇ ਕਾਵਿਦਾ ਮੁੱਖ ਸਰੋਕਾਰ ਰਿਹਾ ਹੈ।ਉਨ੍ਹਾਂ ਆਪਣੀ ਰਚਨਾ ਅਤੇ ਗਿਆਨ ਦਾ ਸਰੋਤ ਵਿਦਿਆਰਥੀ ਯੂਨੀਅਨਾਂ ਨੂੰ ਦੱਸਦਿਆਂ ਕਿਹਾ ਕਿ ਕਿਸੇ ਸਮੇਂ ਅਜਿਹੇ ਵਿਦਿਆਰਥੀ ਸੰਗਠਨ ਨਵੇਂ ਵਿਦਿਆਰਥੀਆਂ ’ਚ ਪੜਨ ਦੀ ਚੇਟਕ ਪੈਦਾ ਕਰਦੇ ਸਨ।ਕਵੀਆਂ ਤੋਂ ਉਪਰੰਤ ਡਾ. ਬਲਜੀਤ ਕੌਰ ਨੇ ਕਿਹਾ ਕਿ ਹਰ ਕਵੀ ਆਪਣੀ ਪ੍ਰੰਪਰਾ ਤੋਂ ਬਹੁਤ ਕੁਝ ਗ੍ਰਹਿਣ ਕਰਦਾ ਹੈ ਤੇ ਉਸ ਦੇ ਵਿਅਕਤੀਗਤ ਹਾਲਾਤ ਉਸ ਦੀ ਵਿਸ਼ੇਸ਼ ਪਛਾਣ ਬਣਾਉਂਦੇ ਹਨ।ਕੁੱਝ ਅਨੁਭਵ ਨਿੱਜੀ ਅਤੇ ਕੁਝ ਪ੍ਰੰਪਰਾ ਤੋਂ ਆਤਮ ਸਾਤ ਕਰਕੇ ਕਵੀਜਨ-ਕਲਿਆਣ ਲਈ ਸਿਰਜਣਾ ਕਰਦਾ ਹੈ।ਹਰ ਸਮੇਂ ਦੀ ਕਵਿਤਾ ਆਪਣੇ ਸਮਕਾਲੀ ਹਾਲਾਤ ਦੇ ਪ੍ਰਭਾਵ ਕਰਕੇ ਪਹਿਲੇ ਸਮਿਆਂ ਤੋਂ ਵੱਖਰੇ ਰੰਗ ਦੀ ਹੁੰਦੀ।
ਸੈਮੀਨਾਰ ਦੇ ਦੂਸਰੇ ਸੈਸ਼ਨ ’ਚ ਆਪਣੀ ਕਹਾਣੀ ਸਿਰਜਣਾ ਬਾਰੇ ਵਿਚਾਰ ਪੇਸ਼ਕਰਦਿਆਂ ਪੰਜਾਬੀ ਦੀ ਪ੍ਰਸਿੱਧ ਕਹਾਣੀਕਾਰ ਬਚਿੰਤ ਕੌਰ ਨੇ ਕਿਹਾ ਕਿ ਮੇਰੇ ਜੀਵਨ ’ਚ ਮੇਰੀ ਮਾਂ ਦਾ ਬਹੁਤ ਉਸਾਰੂ ਰੋਲ ਰਿਹਾ ਹੈ।ਜਿਹੜਾ ਮਨੁੱਖ ਜੀਵਨ ਦੀਆਂ ਤੰਗੀਆਂ ’ਚ ਵੀ ਆਪਣੀ ਮਨੁੱਖਤਾ ਨੂੰ ਕਾਇਮ ਰੱਖਦਾ ਹੈ, ਉਹ ਜਰੂਰ ਹੀ ਸਮਾਜ ਲਈ ਰਾਹ ਦਸੇਰਾ ਬਣਦਾ ਹੈ।ਉਨ੍ਹਾਂ ਕਿਹਾ ਕਿ ਮੈਂ ਬਚਪਨ ’ਚ ਬਹੁਤ ਸ਼ਰਾਰਤੀ ਹੁੰਦੀ ਸੀ, ਬਚਪਨ ਦੀ ਨਿਸ਼ੰਗਤਾ ਨੇ ਮੈਨੂੰ ਜਵਾਨੀ ’ਚ ਸਮਾਜਿਕ ਬੁਰਾਈਆਂ ਖਿਲਾਫ਼ ਲੜਨਾ ਸਿਖਾਇਆ। ਇਸ ਸੈਸ਼ਨ ’ਚ ਪੰਜਾਬੀ ਦੇ ਪ੍ਰਸਿੱਧ ਗਲਪ ਆਲੋਚਕ ਰਜਨੀਸ਼ ਬਹਾਦਰ ਸਿੰਘ ਨੇ ਕਿਹਾ ਕਿ ਆਧੁਨਿਕ ਨਿੱਕੀ ਕਹਾਣੀ ਮੱਧਕਾਲੀ ਕਥਾ ਪ੍ਰੰਪਰਾ ਤੋਂ ਬਿਲਕੁੱਲ ਵੱਖ ਹੈ ਤੇ ਪਿਛਲੇ 100 ਸਾਲ ’ਚ ਵੀ ਨਵੀਂ ਪੰਜਾਬੀ ਕਹਾਣੀ ਨੇ ਵੀ ਕਈ ਰੰਗ ਵਟਾਏ ਹਨ।ਉਨ੍ਹਾਂ ਕਿਹਾ ਕਿ ਬਚਿੰਤ ਕੌਰ ਨੇ ਨਿਮਨ ਵਰਗ ਦੇ ਦੁੱਖਾਂ ਨੂੰ ਪੇਸ਼ ਕਰਕੇ ਪੰਜਾਬੀ ਕਹਾਣੀ ’ਚ ਅਤੇ ਅੱਗੋਂ ਪੰਜਾਬੀ ਦੀਆਂ ਔਰਤ ਕਹਾਣੀਕਾਰਾਂ ’ਚ ਆਪਣੀ ਵਿਸ਼ੇਸ਼ ਥਾਂ ਬਣਾਈ ਹੈ।
ਕਵਿਤਾ ਵਾਲੇ ਸੈਸ਼ਨ ਦੀ ਕਾਰਵਾਈ ਪੰਜਾਬੀ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਆਤਮ ਰੰਧਾਵਾ ਨੇ ਨਿਭਾਈ ਜਦਕਿ ਕਹਾਣੀ ਸੈਸ਼ਨ ਦੀ ਕਾਰਵਾਈ ਡਾ. ਭੁਪਿੰਦਰ ਸਿੰਘ ਜੌਲੀ ਨੇ ਨਿਭਾਈ ਦੋਹਾਂ ਸੈਸ਼ਨਾਂ ’ਚ ਵਿਦਿਆਰਥੀਆਂ ਵਲੋਂ ਵਿਦਵਾਨਾਂ ਨੂੰ ਪ੍ਰਸ਼ਨ ਵੀ ਪੁੱਛੇ ਗਏ ਜਿਸ ਕਰਕੇ ਸੈਮੀਨਾਰ ਸੰਵਾਦ ਮੁਖੀ ਬਣ ਗਿਆ।ਸੈਮੀਨਾਰ ਮੌਕੇ ਪੰਜਾਬੀ ਵਿਭਾਗ ਮੁਖੀ ਡਾ. ਸੁਖਬੀਰ ਸਿੰਘ ਨੇ ਆਏ ਹੋਏ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਦਵਿੰਦਰ ਕੌਰ, ਪ੍ਰੋ. ਦਵਿੰਦਰਪਾਲ ਕੌਰ, ਡਾ.ਪਰਮਿੰਦਰ ਸਿੰਘ, ਡਾ. ਕੁਲਦੀਪ ਸਿੰਘ, ਡਾ. ਹੀਰਾ ਸਿੰਘ, ਡਾ. ਹਰਜੀਤ ਕੌਰ, ਡਾ. ਰਾਜਵਿੰਦਰ ਕੌਰ, ਡਾ. ਅਮਨਦੀਪ ਕੌਰ, ਪ੍ਰੋ. ਮਨਪ੍ਰੀਤ ਸਿੰਘ, ਡਾ. ਜਸਬੀਰ ਸਿੰਘ, ਪ੍ਰੋ. ਗੁਰਸ਼ਰਨ ਸਿੰਘ, ਡਾ. ਗੁਰਵਿੰਦਰ ਕੌਰ, ਡਾ. ਜਸਵੀਰ ਕੌਰ, ਡਾ. ਪਲਵਿੰਦਰ ਕੌਰ, ਪ੍ਰੋ. ਰਮਨਦੀਪ, ਡਾ. ਗੁਰਿੰਦਰ ਕੌਰ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply